ਹਿਮਾਲਿਆਈ ਖੇਤਰ ’ਚ ‘ਖੇਲੋ ਇੰਡੀਆ’ ਯੋਜਨਾ ਤਹਿਤ 24 ਖੇਡ ਅਕਾਦਮੀਆਂ ਨੂੰ ਮਾਨਤਾ

Wednesday, Mar 16, 2022 - 02:27 AM (IST)

ਹਿਮਾਲਿਆਈ ਖੇਤਰ ’ਚ ‘ਖੇਲੋ ਇੰਡੀਆ’ ਯੋਜਨਾ ਤਹਿਤ 24 ਖੇਡ ਅਕਾਦਮੀਆਂ ਨੂੰ ਮਾਨਤਾ

ਚੰਡੀਗੜ੍ਹ- ਹਿਮਾਲਿਆਈ ਖੇਤਰ ਵਿਚ ਖੇਡ ’ਚ ਹਿੱਸੇਦਾਰੀ ਨੂੰ ਹੁਲਾਰਾ ਦੇਣ ਲਈ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਨੇ ‘ਖੇਲੋ ਇੰਡੀਆ’ ਯੋਜਨਾ ਤਹਿਤ ਵੱਖ-ਵੱਖ ਸ਼੍ਰੇਣੀਆਂ ਦੇ 77 ਖੇਡ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 506.13 ਕਰੋੜ ਰੁਪਏ ਹੈ। ਨਾਲ ਹੀ 24 ਖੇਡ ਅਕਾਦਮੀਆਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ 199 ‘ਖੇਲੋ ਇੰਡੀਆ’ ਸੈਂਟਰ (ਜ਼ਿਲਾ ਪੱਧਰ) ਅਤੇ 11 ‘ਖੇਲੋ ਇੰਡੀਆ’ ਸਟੇਟ ਸੈਂਟਰ ਆਫ ਐਕਸੀਲੈਂਸ ਨੂੰ ਹਿਮਾਲਿਆਈ ਖੇਤਰ ਵਿਚ ‘ਖੇਲੋ ਇੰਡੀਆ’ ਯੋਜਨਾ ਤਹਿਤ ਮਨਜ਼ੂਰ ਕੀਤਾ ਗਿਆ ਹੈ।

ਇਹ ਖ਼ਬਰ ਪੜ੍ਹੋ-ਮੁੰਬਈ ਇੰਡੀਅਨਜ਼ ਨੇ IPL ਦੀ ਤਿਆਰੀ ਕੀਤੀ ਸ਼ੁਰੂ, ਟੀਮ ਨਾਲ ਜੁੜੇ ਇਹ ਵੱਡੇ ਖਿਡਾਰੀ
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਲੋਕਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਸਦਨ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਹਿਮਾਲਿਆਈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 30 ਖੇਡ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਨੂੰ ਮਨਜ਼ੂਰੀ ਪ੍ਰਦਾਨ ਕਰਨ ਤੋਂ ਇਲਾਵਾ ਖੇਡ ਉਪਕਰਨਾਂ ਲਈ 273.85 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਹੈ।

ਇਹ ਖ਼ਬਰ ਪੜ੍ਹੋ- PAK v AUS : ਬਾਬਰ ਦਾ ਸੈਂਕੜਾ, ਪਾਕਿਸਤਾਨ ਦਾ ਸਕੋਰ 192/2
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਹਿਮਾਲਿਆਈ ਖੇਤਰ ਸਮੇਤ ਦੇਸ਼ ਵਿਚ ਖੇਡਾਂ ਦੇ ਵਿਕਾਸ ਲਈ ‘ਖੇਲੋ ਇੰਡੀਆ’ ਯੋਜਨਾ, ਰਾਸ਼ਟਰੀ ਖੇਡ ਸੰਘਾਂ ਨੂੰ ਸਹਾਇਤਾ, ਅੰਤਰਰਾਸ਼ਟਰੀ ਖੇਡ ਆਯੋਜਨਾਂ ਵਿਚ ਜੇਤੂਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਿਸ਼ੇਸ਼ ਪੁਰਸਕਾਰ, ਰਾਸ਼ਟਰੀ ਖੇਡ ਪੁਰਸਕਾਰ, ਜੇਤੂ ਖਿਡਾਰੀਆਂ ਨੂੰ ਪੈਨਸ਼ਨ, ਪੰਡਿਤ ਦੀਨਦਿਆਲ ਉਪਾਧਿਆਏ ਕੌਮੀ ਖੇਡ ਭਲਾਈ ਫੰਡ, ਰਾਸ਼ਟਰੀ ਖੇਡ ਵਿਕਾਸ ਫੰਡ, ਭਾਰਤੀ ਖੇਡ ਅਥਾਰਟੀ ਦੇ ਜ਼ਰੀਏ ਖੇਡ ਟ੍ਰੇਨਿੰਗ ਕੇਂਦਰਾਂ ਨੂੰ ਚਲਾਉਣਾ ਅਤੇ ਜੰਮੂ-ਕਸ਼ਮੀਰ ਵਿਚ ਖੇਡ ਸਹੂਲਤਾਂ ਵਿਚ ਵਾਧੇ ਵਰਗੀਆਂ ਯੋਜਨਾਵਾਂ ਨੂੰ ਲਾਗੂ ਕਰਦਾ ਹੈ। ਅਨੁਰਾਗ ਠਾਕੁਰ ਨੇ ਲੋਕਸਭਾ ਵਿਚ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੀਆਂ ਵੱਖ-ਵੱਖ ਖੇਡ ਵਿਕਾਸ ਯੋਜਨਾਵਾਂ ਤਹਿਤ 4, 694.92 ਕਰੋੜ ਰੁਪਏ ਅਲਾਟ ਕੀਤੇ ਗਏ ਜਦੋਂ ਕਿ 4,590.89 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News