ਮੰਡੀ ਦੇ ਮੰਗਵਾਈ ’ਚ ਪਾਰਕਿੰਗ ਦੀ ਛੱਤ ਡਿੱਗਣ ਨਾਲ ਕਈ ਕਾਰਾਂ ਨੁਕਸਾਨੀਆਂ

07/31/2021 11:15:06 AM

ਮੰਡੀ, (ਰਜਨੀਸ਼)– ਲਗਾਤਾਰ ਪੈ ਰਿਹਾ ਮੀਂਹ ਮੰਡੀ ਜ਼ਿਲੇ ਵਿਚ ਕਹਿਰ ਵਰ੍ਹਾ ਰਿਹਾ ਹੈ। ਸ਼ਹਿਰ ਦੇ ਮੰਗਵਾਈ ਵਿਚ ਪਾਰਕਿੰਗ ਦੀ ਛੱਤ ਡਿੱਗਣ ਨਾਲ ਉੱਥੇ ਖੜ੍ਹੀਆਂ 7 ਕਾਰਾਂ ਨੁਕਸਾਨੀਆਂ ਗਈਆਂ, ਜਦੋਂਕਿ ਸ਼ੁੱਕਰਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਮਨਾਲੀ-ਚੰਡੀਗੜ੍ਹ ਮਾਰਗ ਥਾਂ-ਥਾਂ ’ਤੇ ਪੱਥਰ ਡਿੱਗਣ ਨਾਲ ਜਾਮ ਰਿਹਾ।

ਇਸ ਤੋਂ ਪਹਿਲਾਂ ਘ੍ਰਾਣ ਨੇੜੇ ਐੱਨ. ਐੱਚ. ’ਤੇ ਮਲਬਾ ਆਉਣ ਕਾਰਨ ਸੜਕ ਬੰਦ ਹੋ ਗਈ ਸੀ, ਜਿਸ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਅਦ ’ਚ ਵਿਭਾਗ ਹਰਕਤ ਵਿਚ ਆਇਆ ਅਤੇ ਸੜਕ ਨੂੰ ਆਵਾਜਾਈ ਲਈ ਬਹਾਲ ਕੀਤਾ।


Rakesh

Content Editor

Related News