ਹਿਮਾਚਲ ਦੇ ਸਿਵਲ ਹਸਪਤਾਲ 'ਚ ਵਾਪਰੀ ਸ਼ਰਮਨਾਕ ਘਟਨਾ, ਟਾਇਲਟ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼

Wednesday, Sep 06, 2023 - 12:07 PM (IST)

ਹਿਮਾਚਲ ਦੇ ਸਿਵਲ ਹਸਪਤਾਲ 'ਚ ਵਾਪਰੀ ਸ਼ਰਮਨਾਕ ਘਟਨਾ, ਟਾਇਲਟ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼

ਪਾਲਮਪੁਰ (ਬਿਊਰੋ) : ਸਿਵਲ ਹਸਪਤਾਲ ਭਵਾਰਨਾ ਦੇ ਮੀਟਿੰਗ ਹਾਲ 'ਚ ਬਣੀ ਟਾਇਲਟ ਦੀ ਸੀਟ ਦੀ ਪਾਣੀ ਵਾਲੀ ਟੈਂਕੀ 'ਚ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲੀ ਹੈ। ਬੱਚੀ ਦੇ ਜਨਮ ਦਾ ਅੰਦਾਜ਼ਾ ਇਕ-ਦੋ ਦਿਨ ਦਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : PU Elections : ਅੱਜ ਮਿਲੇਗਾ ਯੂਨੀਵਰਸਿਟੀ ਨੂੰ ਨਵਾਂ ਪ੍ਰਧਾਨ, ਸ਼ਾਮ ਤੱਕ ਆਉਣਗੇ ਨਤੀਜੇ

ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਹਸਪਤਾਲ ਦੇ ਮੀਟਿੰਗ ਹਾਲ 'ਚ 2-3 ਦਿਨ ਤੋਂ ਬਦਬੂ ਆ ਰਹੀ ਸੀ। ਸਫਾਈ ਕਰਮਚਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਟਾਇਲਟ ਦੀ ਸੀਟ ਨਾਲ ਲੱਗੀ ਟੈਂਕੀ ਦਾ ਢੱਕਣ ਖੋਲ੍ਹਿਆ ਤਾਂ ਉਸ 'ਚੋਂ ਬੱਚੀ ਦੀ ਲਾਸ਼ ਮਿਲੀ। ਇਸ ਬਾਰੇ ਬੀ. ਐੱਮ. ਓ. ਨੂੰ ਸੂਚਨਾ ਦਿੱਤੀ ਗਈ ਜਿਸ ਨੇ ਫ਼ਿਰ ਪੁਲਸ ਨੂੰ ਖ਼ਬਰ ਦਿੱਤੀ। ਭਵਾਰਨਾ ਦੇ ਬੀ. ਐੱਮ. ਓ. ਨਵੀਨ ਰਾਣਾ ਨੇ ਕਿਹਾ ਕਿ ਸਿਵਲ ਹਸਪਤਾਲ ਭਵਾਰਨਾ ਦੇ ਮੀਟਿੰਗ ਹਾਲ 'ਚ ਬਣੀ ਟਾਇਲਟ ਦੀ ਟੈਂਕੀ 'ਚੋਂ ਨਵਜੰਮੀ ਬੱਚੀ ਦੀ ਲਾਸ਼ ਮਿਲੀ ਹੈ, ਜਿਸ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਦੀ ਇਸ ਵਿਧਾਇਕਾ ਦੇ ਘਰ ਆਈਆਂ ਖ਼ੁਸ਼ੀਆਂ, ਪਰਮਾਤਮਾ ਨੇ ਬਖ਼ਸ਼ੀ ਪੁੱਤ ਦੀ ਦਾਤ

ਦੱਸ ਦੇਈਏ ਕਿ ਇਸ ਹਸਪਤਾਲ 'ਚ ਲੰਬੇ ਸਮੇਂ ਤੋਂ ਹੀ ਬੱਚਿਆਂ ਦਾ ਜਨਮ ਨਹੀਂ ਕਰਵਾਇਆ ਜਾਂਦਾ। ਇਸ ਲਈ ਇਹ ਕਿਸ ਦੀ ਕਰਤੂਤ ਹੈ, ਇਸ ਦਾ ਪਤਾ ਛੇਤੀ ਹੀ ਲਗਾ ਲਿਆ ਜਾਵੇਗਾ। ਉਧਰ ਭਵਾਰਨਾ ਦੇ ਥਾਣਾ ਮੁਖੀ ਕੇਹਰ ਸਿੰਘ ਨੇ ਕਿਹਾ ਕਿ ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਹਸਪਤਾਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਪੜਤਾਲ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਬਿਜਲੀ ਖ਼ਪਤਕਾਰਾਂ ਲਈ ਖ਼ੁਸ਼ਖ਼ਬਰੀ, ਪੜ੍ਹੋ ਕੀ ਹੈ ਪੂਰੀ ਖ਼ਬਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Anuradha

Content Editor

Related News