ਦਹੀਂ ਹੈ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਖਾਧ ਪਦਾਰਥ, ਇਸ ਨੂੰ ਖਾਣ ਦੇ ਫਾਇਦੇ ਜਾਣ ਹੋ ਜਾਵੋਗੇ ਹੈਰਾਨ
Monday, Sep 16, 2024 - 02:12 PM (IST)
 
            
            ਨਵੀਂ ਦਿੱਲੀ— ਦਹੀਂ 'ਚ ਪ੍ਰੋਟੀਨ, ਮਿਨਰਲਸ ਅਤੇ ਵਿਟਾਮਿਨ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਦਹੀਂ ਦੀ ਵਰਤੋਂ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ। ਲੋਅ ਫੈਟ ਵਾਲਾ ਦਹੀਂ ਖਾਣ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਸਕਿਨ ਅਤੇ ਵਾਲਾਂ ਨੂੰ ਮੁਲਾਇਮ ਕਰਨ 'ਚ ਮਦਦ ਕਰਦਾ ਹੈ। ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਪੇਟ ਦੀ ਗਰਮੀ ਤੋਂ ਰਾਹਤ ਮਿਲਦੀ ਹੈ ਅਤੇ ਡਾਈਜੇਸ਼ਨ ਸਿਸਟਮ ਵੀ ਚੰਗਾ ਹੋਣ ਦੇ ਨਾਲ ਭੁੱਖ ਵੀ ਜ਼ਿਆਦਾ ਲੱਗਦੀ ਹੈ। ਇਸ ਲਈ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਨ੍ਹਾਂ ਹੈਲਥ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਦਹੀਂ ਦੀ ਵਰਤੋਂ ਕਰ ਸਕਦੇ ਹੋ।
1. ਬਿਹਤਰ ਪਾਚਨ ਕਿਰਿਆ
ਦਸਤ ਲੱਗਣ 'ਤੇ ਦਹੀਂ ਬਹੁਤ ਵੀ ਫਾਇਦੇਮੰਦ ਉਪਾਅ ਹੈ ਕਿਉਂਕਿ ਇਸ 'ਚ ਬੈਕਟੀਰੀਆ ਦੀ ਚੰਗੀ ਪ੍ਰਜਾਤੀਆਂ ਲੈਕਟੋਬੈਸਿਲਸ ਅਤੇ ਸਟ੍ਰੈਟੋਕੋਕਸ ਮੌਜੂਦ ਹੁੰਦੇ ਹਨ ਜੋ ਇਮਊਨ ਸਿਸਟਮ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਦਹੀਂ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
2. ਭਾਰ ਘੱਟ ਕਰਨ 'ਚ ਮਦਦ ਕਰੇ
ਭਾਰ ਨੂੰ ਕੰਟਰੋਲ ਕਰਨ ਲਈ ਅਕਸਰ ਲੋਅ ਫੈਟ ਵਾਲਾ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਲੋਅ ਫੈਟ ਵਾਲਾ ਦਹੀਂ ਨਾ ਸਿਰਫ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ ਸਗੋਂ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਕਰਕੇ ਭਾਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਕਮਰ ਦੀ ਚਰਬੀ ਵੀ ਘੱਟ ਹੁੰਦੀ ਹੈ।
3. ਹਾਰਟ ਨੂੰ ਰੱਖੇ ਸਿਹਤਮੰਦ
ਦਹੀਂ ਦੀ ਵਰਤੋਂ ਨਾਲ ਸਰੀਰ 'ਚੋਂ ਕੋਲੈਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਹਾਰਟ ਸੰਬੰਧੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਦਹੀਂ ਖਾਣ ਨਾਲ 10 ਪ੍ਰਤੀਸ਼ਤ ਦਿਲ ਦੇ ਰੋਗਾਂ ਦਾ ਖਤਰਾ ਘੱਟ ਹੁੰਦਾ ਹੈ ਅਤੇ ਇਹ ਦਿਲ ਦੀ ਧੜਕਣ ਨੂੰ ਸਹੀ ਬਣਾਈ ਰੱਖਦਾ ਹੈ। ਪ੍ਰੋਬਿਓਟਿਕ ਦਹੀਂ ਕੋਲੈਸਟਰੋਲ ਦੇ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਲਈ ਡਾਇਬਿਟੀਜ਼ ਮੇਲਿਟਸ ਟਾਈਪ 2 ਵਾਲੇ ਲੋਕ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।
4. ਕੈਂਸਰ ਤੋਂ ਬਚਾਏ
ਦਹੀਂ 'ਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕੈਂਸਰ ਨੂੰ ਰੋਕਣ 'ਚ ਮਦਦ ਕਰਦੇ ਹਨ ਅਤੇ ਪ੍ਰਤੀਰੱਖਿਆਂ ਪਣਾਲੀ ਨੂੰ ਮਜ਼ਬੂਤ ਕਰਦਾ ਹੈ ਇਸ ਲਈ ਜ਼ਿਆਦਾਤਰ ਡਾਕਟਰ ਦਹੀਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ।
5. ਹੱਡੀਆਂ ਨੂੰ ਮਜ਼ਬੂਤ ਕਰੇ
ਦਹੀਂ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਦੰਦਾਂ ਅਤੇ ਨਹੁੰਆਂ ਨੂੰ ਵੀ ਮਜ਼ਬੂਤ ਕਰਦਾ ਹੈ। ਦਹੀਂ ਖਾਣ ਨਾਲ ਮਾਸਪੇਸ਼ੀਆਂ ਵੀ ਸਹੀ ਢੰਗ ਨਾਲ ਕੰਮ ਕਰਦੀਆਂ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            