ਟਾਇਲਟ ''ਚ ਫੋਨ ਦੀ ਵਰਤੋਂ ਕਰਨੀ ਪੈ ਸਕਦੀ ਹੈ ਮਹਿੰਗੀ!

Friday, Apr 01, 2016 - 06:28 PM (IST)

 ਟਾਇਲਟ ''ਚ ਫੋਨ ਦੀ ਵਰਤੋਂ ਕਰਨੀ ਪੈ ਸਕਦੀ ਹੈ ਮਹਿੰਗੀ!

ਨਿਊਯਾਰਕ—ਸਾਡੇ ''ਚੋਂ ਜ਼ਿਆਦਾਤਰ ਲੋਕ ਇਹ ਕਰਦੇ ਹਨ ਕਿ ਟਾਇਲਟ ਸੀਟ ''ਤੇ ਬੈਠੇ ਫੋਨ ''ਤੇ ਫੇਸਬੁੱਕ ਦੀ ਵਰਤੋਂ ਕਰ ਰਹੇ ਹਨ। ਪਹਿਲਾਂ ਲੋਕ ਇਸ ਸਮੇਂ ''ਚ ਅਖਬਾਰ ਜਾਂ ਕਿਤਾਬ ਪੜ੍ਹਣੀ ਪਸੰਦ ਕਰਦੇ ਸਨ। ਪਰ ਹੁਣ ਇਸ ਦੀ ਥਾਂ ਸਮਾਰਟਫੋਨ ਲੈ ਚੁੱਕਾ ਹੈ। ਵੈਸੇ ਤਾਂ ਅਸੀਂ ਟਾਇਲਟ ''ਚ ਹੁਣ ਸਮਾਰਟਫੋਨ ਦੇ ਰਾਹੀਂ ਵਟਸਐਪ ਮੈਸੇਜ ਪੜ੍ਹਣ ''ਚ ਵੀ ਰੁੱਝੇ ਰਹਿੰਦੇ ਹਨ ਤਾਂ ਖੇਡਾਂ ਦਾ ਸਕੋਰਬੋਰਡ ਵੀ ਚੈੱਕ ਕਰਦੇ ਹਨ। ਪਰ ਇਹ ਸਹੀ ਗੱਲ ਨਹੀਂ ਹੈ। ਵੈਸੇ ਵੀ ਟਾਇਲਟ ''ਚ ਜਾਣ ਦੇ ਸਮੇਂ ਨੂੰ ''ਡੈੱਡ ਟਾਈਮ'' ਦੇ ਤੌਰ ''ਤੇ ਗਿਣਿਆ ਜਾਂਦਾ ਹੈ ਅਤੇ ਅਸੀਂ ਅਜਿਹਾ ਕਰਦੇ ਉਸ ''ਡੈੱਡ ਟਾਈਮ'' ਨੂੰ ਹੀ ਵਧਾਉਂਦੇ ਰਹਿੰਦੇ ਹਾਂ। ਇਕ ਸਰਵੇ ਮੁਤਾਬਕ ਹਰ ਸਾਲ ਹਜ਼ਾਰਾਂ ਫੋਨ ਟਾਇਲਟ ''ਚ ਡਿੱਗ ਜਾਂਦੇ ਹਨ ਅਤੇ ਇਸ ਦਾ ਵੱਡਾ ਕਾਰਨ ਲੋਕਾਂ ਦੀ ਇਹ ਆਮ ਜਿਹੀ ਬਣ ਚੁੱਕੀ ਆਦਤ ਹੈ। ਉਸ ਦੀ ਇਹ ਆਦਤ ਸਿਹਤ ਨੂੰ ਤਾਂ ਨੁਕਸਾਨ ਪਹੁੰਚਦਾ ਹੀ ਹੈ, ਨਾਲ ਹੀ ਜੇਬ ਨੂੰ ਵੀ ਤਗੜਾ ਚੂਨਾ ਲਗਾਉਂਦਾ ਹੈ। ਇਹ ਤਾਂ ਹਰ ਕੋਈ ਜਾਣਦਾ ਹੈ ਕਿ ਬਾਥਰੂਮ ਹਮੇਸ਼ਾ ਤੋਂ ਦੁਨੀਆ ''ਚ ਸਭ ਤੋਂ ਜ਼ਿਆਦਾ ਗੰਦੀਆਂ ਥਾਵਾਂ ਦੇ ਤੌਰ ''ਤੇ ਗਿਣੇ ਜਾਂਦੇ ਹਨ, ਖਾਸ ਤੌਰ ''ਤੇ ਪਬਲਿਕ ਟਾਇਲਟ। ਸੋਸ਼ਲ ਮੀਡੀਆ ''ਤੇ ਲੋਕ ਟਾਇਲਟ ''ਚ ਸਮਾਰਟਫੋਨ ਦੀ ਵਰਤੋਂ ਨੂੰ ਲੈ ਕੇ ਲੋਕ ਅਜੀਬ ਜਿਹਾ ਤਰਕ ਵੀ ਦੇ ਰਹੇ ਹਨ। ਜੇਨੀਫਰ ਝੈਂਗ ਟਵੀਟ ਕਰਦੀ ਹੈ ਕਿ ਤੁਸੀਂ ਟਾਇਲਟ ਸੀਟ ''ਤੇ ਬੈਠੇ ਹੋ ਅਤੇ ਤੁਹਾਨੂੰ ਯਾਦ ਆਏ ਕਿ ਤੁਸੀਂ ਆਪਣਾ ਫੋਨ ਭੁੱਲ ਗਏ ਹੋ ਤਾਂ ਇਸ ਤੋਂ ਬੁਰੀ ਗੱਲ ਹੋਰ ਨਹੀਂ ਹੋ ਸਕਦੀ। ਇਹ ਬੈਕਟੀਰੀਆ ਅਤੇ ਗੰਦਗੀ ਸਮਾਰਟਫੋਨ ਦੇ ਕਾਰਨ ਸਾਡੇ ਨਾਲ ਬਾਹਰ ਵੀ ਆਉਂਦੇ ਹਨ। ਕਿਉਂਕਿ ਅਸੀਂ ਆਪਣਾ ਹੱਥ ਅਤੇ ਮੂੰਹ ਤਾਂ ਸਾਫ ਕਰਦੇ ਹਾਂ ਪਰ ਸਮਾਰਟਫੋਨ ਤਾਂ ਸਾਫ ਨਹੀਂ ਕਰ ਸਕਦੇ ਨਾ? ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਇਸ ਆਦਤ ''ਚ ਸੁਧਾਰ ਕਰਨਾ ਚਾਹੀਦਾ ਹੈ।


Related News