ਕਈ ਬੀਮਾਰੀਆਂ ਤੋਂ ਮੁਕਤੀ ਦਿਵਾਉਂਦਾ ਹੈ ‘ਪੀਲੀ ਮੂੰਗੀ ਦੀ ਦਾਲ’ ਦਾ ਪਾਣੀ, ਜਾਣੋ ਕਿਵੇਂ

08/07/2020 5:12:13 PM

ਜਲੰਧਰ - ਪੀਲੀ ਮੂੰਗੀ ਦੀ ਦਾਲ ਖਾਣ ’ਚ ਜਿੰਨੀ ਸੁਆਦ ਹੁੰਦਾ ਹੈ, ਉਸ ਤੋਂ ਕਿਤੇ ਵੱਧ ਇਹ ਸਿਹਤ ਲਈ ਫਾਇਦੇਮੰਦ ਹੈ। ਇਸ ਦਾਲ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਫਾਲੇਟ, ਕਾਪਰ, ਜ਼ਿੰਕ ਅਤੇ ਵਿਟਾਮਿਨਸ ਵਰਗੇ ਤੱਤ ਵੱਡੀ ਮਾਤਰਾ ’ਚ ਪਾਏ ਜਾਂਦੇ ਹਨ। ਮੂੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਸਿਹਤ ਬੀਮਾਰੀਆਂ ਤੋਂ ਮੁਕਤ ਰਹਿੰਦੀ ਹੈ। ਮੂੰਗ ਦੀ ਦਾਲ ਦੇ ਪਾਣੀ ਦਾ ਸੇਵਨ ਕਰਕੇ ਤੁਸੀਂ ਨਾ ਸਿਰਫ ਮੋਟਾਪਾ ਘਟਾ ਸਕਦੇ ਹੋ ਸਗੋਂ ਕਈ ਬੀਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਮੂੰਗ ਦੇ ਇਕ ਕਪ ਪਾਣੀ 'ਚ 212 ਕੈਲੋਰੀਜ਼, 14 ਗ੍ਰਾਮ ਪ੍ਰੋਟੀਨ, 15 ਗ੍ਰਾਮ ਫਾਈਬਰ, 1 ਗ੍ਰਾਮ ਫੈਟ, 4 ਗ੍ਰਾਮ ਸ਼ੂਗਰ, 321 ਮਾਈਕ੍ਰੋਗ੍ਰਾਮ ਫਾਲੇਟ, 97 ਮਿਲੀਲੀਟਰ ਮੈਗਨੀਸ਼ੀਅਮ, 7 ਮਿਲੀਲੀਟਰ ਜ਼ਿੰਕ, 55 ਮਿਲੀ ਲੀਟਰ ਕੈਲਸ਼ੀਅਮ ਹੁੰਦੇ ਹਨ। ਇਸ 'ਚ ਵਿਟਾਮਿਨ ਬੀ-1, ਬੀ-5, ਬੀ-6 ਹੋਣ ਦੇ ਨਾਲ-ਨਾਲ ਫਾਈਬਰ ਵੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਪੀਲੀ ਮੂੰਗ ਦੀ ਦਾਲ ਦਾ ਪਾਣੀ ਪੀਣ ਦਾ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ... 

1. ਡੇਂਗੂ ਤੋਂ ਕਰੇ ਬਚਾਅ 
ਅੱਜ ਕਲ੍ਹ ਲੋਕਾਂ 'ਚ ਡੇਂਗੂ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ। ਅਜਿਹੇ 'ਚ ਪੀਲੀ ਮੂੰਗ ਦੀ ਦਾਲ ਦਾ ਪਾਣੀ ਪੀਣਾ ਤੁਹਾਡੇ ਲਈ ਬੇਹੱਦ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਇਮਿਊਨ ਸਿਸਟਮ ਸਹੀ ਹੁੰਦਾ ਹੈ, ਜਿਸ ਨਾਲ ਤੁਸੀਂ ਡੇਂਗੂ ਤੋਂ ਬਚੇ ਰਹਿ ਸਕਦੇ ਹੋ। ਇਸ ਨਾਲ ਸਰੀਰ 'ਚ ਤਾਕਤ ਵੀ ਆਉਂਦੀ ਹੈ ਅਤੇ ਥਕਾਨ ਦੂਰ ਹੁੰਦੀ ਹੈ।

PunjabKesari

2. ਡਾਇਬਟੀਜ਼ 'ਚ ਫਾਇਦੇਮੰਦ
ਇਸ ਨਾਲ ਬਾਡੀ ਇੰਸੁਲਿਨ ਦੇ ਪੱਧਰ ਨੂੰ ਵਧਾਉਣ 'ਚ ਮਦਦ ਮਿਲਦੀ ਹੈ। ਇਸ ਦੇ ਇਲਾਵਾ ਇਸ ਨੂੰ ਖਾਣ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। 

3. ਬੱਚਿਆਂ ਦੇ ਲਈ ਹੈਲਦੀ 
ਪੀਲੀ ਮੂੰਗ ਦੀ ਦਾਲ 'ਚ ਕਈ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ, ਜੋ ਬੱਚਿਆਂ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਇਸ ਦਾਲ ਦਾ ਪਾਣੀ ਆਸਾਨੀ ਨਾਲ ਪਚ ਜਾਂਦਾ ਹੈ। ਇਸ ਦੇ ਪਾਣੀ ਨੂੰ ਪੀਣ ਨਾਲ ਬੱਚਿਆਂ ਦੀ ਇੰਮਿਊਨ ਪਾਵਰ ਵੱਧਣ ਦੇ ਨਾਲ-ਨਾਲ ਰੋਗਾਂ ਨਾਲ ਲੜਨ ਦੀ ਸਮਰਥਾ ਵੀ ਵੱਧਦੀ ਹੈ। 

PunjabKesari

4. ਸਕਿਨ 'ਤੇ ਆਉਂਦੀ ਹੈ ਚਮਕ 
ਮੂੰਗ ਦੀ ਦਾਲ ਦੇ ਪਾਣੀ 'ਚ ਸਾਈਟ੍ਰੋਜਨ ਹੁੰਦਾ ਹੈ, ਜੋ ਸਰੀਰ 'ਚ ਕੋਲੇਜ਼ਨ ਅਤੇ ਐਲਾਸਟਿਨ ਬਣਾਏ ਰੱਖਦਾ ਹੈ। ਇਸ ਨਾਲ ਉਮਰ ਦਾ ਅਸਰ ਜਲਦੀ ਚਿਹਰੇ 'ਤੇ ਦਿਖਾਈ ਨਹੀਂ ਦਿੰਦਾ। 

5. ਪੇਟ ਲਈ ਫਾਇਦੇਮੰਦ 
ਪੀਲੀ ਮੂੰਗ ਦੀ ਦਾਲ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਇਸ ਨੂੰ ਖਾਣ ਨਾਲ ਗੈਸ, ਐਸੀਡਿਟੀ ਆਦਿ ਦੀ ਸਮੱਸਿਆ ਵੀ ਨਹੀਂ ਹੁੰਦੀ। 

PunjabKesari

6. ਸਰੀਰ 'ਚੋਂ ਗੰਦਗੀ ਨੂੰ ਕੱਢਦਾ ਹੈ ਬਾਹਰ 
ਪੀਲੀ ਮੂੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਸਰੀਰ 'ਚੋਂ ਗੰਦਗੀ ਬਾਹਰ ਨਿਕਲਦੀ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਤੱਤ ਲਿਵਰ ਅਤੇ ਖੂਨ ਨੂੰ ਸਾਫ ਕਰਦਾ ਹੈ। 

7. ਤੇਜ਼ੀ ਨਾਲ ਬਰਨ ਹੁੰਦੀ ਹੈ ਫੈਟ 
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪੀਲੀ ਮੂੰਗ ਦੀ ਦਾਲ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ 'ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ, ਜਿਸ ਨਾਲ ਤੁਹਾਡੀ ਭੁੱਖ ਕੰਟਰੋਲ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਮੈਟਾਬਾਲੀਜ਼ਿਮ ਨੂੰ ਬੂਸਟ ਕਰਦਾ ਹੈ, ਜਿਸ ਨਾਲ ਭਾਰ ਘੱਟ ਹੁੰਦਾ ਹੈ। 

ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

PunjabKesari

8. ਸਰੀਰ ਤੇ ਦਿਮਾਗ ਲਈ ਫ਼ਾਇਦੇਮੰਦ
ਕਈ ਵਾਰ ਹੁੰਦਾ ਹੈ ਕਿ ਸਰੀਰ ਤੋਂ ਕਾਫ਼ੀ ਮਾਤਰਾ ਵਿਚ ਪਸੀਨਾ ਨਿਕਲਣ ਦੇ ਕਾਰਨ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਮੂੰਗ ਦੀ ਦਾਲ ਦਾ ਪਾਣੀ ਪੀਣ ਨਾਲ ਸਰੀਰ ਵਿਚ ਊਰਜਾ ਦੀ ਪੂਰਤੀ ਹੁੰਦੀ ਹੈ। ਇਹ ਸਰੀਰ ਅਤੇ ਦਿਮਾਗ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ।  

9. ਦਸਤ ਦੀ ਸਮੱਸਿਆ ਨੂੰ ਕਰੇ ਠੀਕ
ਜੇਕਰ ਤੁਹਾਨੂੰ ਦਸਤ ਜਾਂ ਦਸਤ ਦੀ ਸਮੱਸਿਆ ਹੋ ਗਈ ਹੈ ਤਾਂ ਇਸ ਦੇ ਲਈ ਤੁਸੀਂ ਇਕ ਕਟੋਰੀ ਮੂੰਗ ਦਾਲ ਦਾ ਪਾਣੀ ਪੀ ਲਓ।  ਇਹ ਨਾ ਸਿਰਫ਼ ਤੁਹਾਡੇ ਸਰੀਰ ਵਿਚ ਪਾਣੀ ਦੀ ਕਮੀ ਨੂੰ ਪੂਰਾ ਕਰੇਗਾ ਸਗੋਂ ਮੂੰਗ ਦਾਲ ਦਾ ਪਾਣੀ ਪੀਣ ਨਾਲ ਦਸਤ ਦੀ ਸਮੱਸਿਆ ਵੀ ਘੱਟ ਹੋ ਜਾਵੇਗੀ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਜ਼ਰੂਰ ਕਰੋ ਇਹ ਉਪਾਅ, ਜੀਵਨ ’ਚ ਹਮੇਸ਼ਾ ਰਹੋਗੇ ਖੁਸ਼ ਅਤੇ ਸੁੱਖੀ

PunjabKesari


rajwinder kaur

Content Editor

Related News