World Liver Day 2023: ਲੀਵਰ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ, ਇੰਝ ਆਸਾਨੀ ਨਾਲ ਲਗਾਓ ਪਤਾ

04/19/2023 5:39:35 PM

ਸਪੋਰਟਸ ਡੈਸਕ- ਸਾਡਾ ਸਰੀਰ ਬੀਮਾਰੀਆਂ ਤੋਂ ਦੂਰ ਰਹਿ ਕੇ ਸਵਸਥ ਰਹੇ ਇਸ ਦੇ ਲਈ ਜ਼ਰੂਰੀ ਹੈ ਕਿ ਸਾਡਾ ਲੀਵਰ ਸਿਹਤਮੰਦ ਹੋਵੇ ਅਤੇ ਸਹੀ ਢੰਗ ਨਾਲ ਕੰਮ ਕਰਦਾ ਰਹੇ। ਹਾਲਾਂਕਿ, ਜੀਵਨ ਸ਼ੈਲੀ ਵਿੱਚ ਵਿਗਾੜ ਅਤੇ ਗੈਰ-ਸਿਹਤਮੰਦ ਖੁਰਾਕ ਦੇ ਕਾਰਨ ਲੀਵਰ ਦੀ ਸਿਹਤ 'ਤੇ ਗੰਭੀਰ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਇਲਾਵਾ ਸ਼ਰਾਬ ਦਾ ਸੇਵਨ ਲੀਵਰ ਦੀ ਸਿਹਤ ਲਈ ਸਭ ਤੋਂ ਗੰਭੀਰ ਮੰਨਿਆ ਜਾਂਦਾ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਘੱਟ ਉਮਰ ਦੇ ਲੋਕਾਂ ਵਿੱਚ ਵੀ ਲੀਵਰ ਦੀਆਂ ਬੀਮਾਰੀਆਂ ਦਾ ਪਤਾ ਲੱਗ ਜਾ ਰਿਹਾ ਹੈ, ਜੋ ਕਿ ਨਿਸ਼ਚਿਤ ਤੌਰ 'ਤੇ ਬਹੁਤ ਚਿੰਤਾਜਨਕ ਸਥਿਤੀ ਹੈ।

ਲੋਕਾਂ ਨੂੰ ਲੀਵਰ ਦੀਆਂ ਬੀਮਾਰੀਆਂ ਬਾਰੇ ਜਾਗਰੂਕ ਕਰਨ ਲਈ ਹਰ ਸਾਲ 19 ਅਪ੍ਰੈਲ ਨੂੰ ਵਿਸ਼ਵ ਲੀਵਰ ਦਿਵਸ ਮਨਾਇਆ ਜਾਂਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਾਰੇ ਲੋਕਾਂ ਨੂੰ ਲੀਵਰ ਦੀ ਸਿਹਤ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਨਿਯਮਤ ਅੰਤਰਾਲ 'ਤੇ ਸਰੀਰ ਦੀ ਜਾਂਚ ਰਾਹੀਂ ਇਸ ਅੰਗ ਦੀ ਸਥਿਤੀ ਦੀ ਨਿਗਰਾਨੀ ਕਰਦੇ ਰਹਿਣਾ ਚਾਹੀਦਾ ਹੈ। ਲੀਵਰ ਦੀਆਂ ਕਈ ਬੀਮਾਰੀਆਂ ਗੰਭੀਰ ਅਤੇ ਘਾਤਕ ਵੀ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : ਲੋਹੇ ਨਾਲੋਂ ਮਜ਼ਬੂਤ ਬਣਨਗੀਆਂ ਹੱਡੀਆਂ, ਡਾਈਟ ’ਚ ਅੱਜ ਹੀ ਸ਼ਾਮਲ ਕਰੋ ਇਹ Foods

ਅਸੀਂ ਕੁਝ ਟੈਸਟਾਂ ਅਤੇ ਕੁਝ ਸਾਧਾਰਨ ਗੱਲਾਂ ਵੱਲ ਧਿਆਨ ਦੇ ਕੇ ਵੀ ਜਾਣ ਸਕਦੇ ਹਾਂ ਕਿ ਸਾਡਾ ਲੀਵਰ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ, ਕਿਵੇਂ? ਆਓ ਜਾਣਦੇ ਹਾਂ।

PunjabKesari

ਲੀਵਰ ਨੂੰ ਸਿਹਤਮੰਦ ਰੱਖਣ ਦੇ ਉਪਾਅ 

ਸਿਹਤ ਮਾਹਰ ਦੱਸਦੇ ਹਨ, ਸਾਡਾ ਲੀਵਰ ਸਮੇਂ ਦੇ ਨਾਲ ਕੁਝ ਹੱਦ ਤੱਕ ਆਪਣੇ ਆਪ ਨੂੰ ਠੀਕ ਕਰ ਸਕਦਾ ਹੈ। ਪਰ ਇਸਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਜੀਵਨ ਸ਼ੈਲੀ ਅਤੇ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖੀਏ। ਇੱਕ ਸਿਹਤਮੰਦ ਜੀਵਨ ਸ਼ੈਲੀ ਦਾ ਪਾਲਣ ਕਰਨਾ (ਜਿਸ ਵਿੱਚ ਸਿਹਤਮੰਦ ਖਾਣਾ ਅਤੇ ਨਿਯਮਿਤ ਤੌਰ 'ਤੇ ਕਸਰਤ ਕਰਨਾ ਸ਼ਾਮਲ ਹੈ) ਹਰੇਕ ਲਈ ਜ਼ਰੂਰੀ ਹੈ। ਸ਼ਰਾਬ ਦੀ ਆਦਤ ਲੀਵਰ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੀ ਹੈ, ਭਾਵੇਂ ਤੁਸੀਂ ਘੱਟ ਮਾਤਰਾ ਵਿੱਚ ਹੀ ਪੀ ਰਹੇ ਹੋਵੋ।

ਜੇਕਰ ਤੁਹਾਨੂੰ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਹਨ ਤਾਂ ਲੀਵਰ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਨੂੰ ਕੰਟਰੋਲ 'ਚ ਰੱਖਣਾ ਵੀ ਜ਼ਰੂਰੀ ਹੈ।

ਇਹ ਵੀ ਪੜ੍ਹੋ : ਕੀ ਗਰਮੀਆਂ 'ਚ ਵਧ ਜਾਂਦੈ ਬਲੱਡ ਸ਼ੂਗਰ ਲੈਵਲ? ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਕੰਟਰੋਲ

ਸਿਹਤਮੰਦ ਲੀਵਰ ਦੀ ਪਛਾਣ ਕੀ ਹੈ? ਜਾਣੋ ਇਸ ਬਾਰੇ

* ਸਿਹਤਮੰਦ ਲੀਵਰ ਦਾ ਮਤਲਬ ਹੈ ਕਿ ਤੁਹਾਡਾ ਮੈਟਾਬੋਲਿਜ਼ਮ ਵੀ ਠੀਕ ਹੈ। ਇਸ ਦੇ ਆਧਾਰ 'ਤੇ ਇਹ ਜਾਣਿਆ ਜਾ ਸਕਦਾ ਹੈ ਕਿ ਤੁਹਾਡਾ ਲੀਵਰ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ।
* ਜੇਕਰ ਤੁਸੀਂ ਊਰਜਾਵਾਨ ਮਹਿਸੂਸ ਕਰਦੇ ਹੋ, ਤਾਂ ਇਸਦਾ ਮਤਲਬ ਹੈ ਕਿ ਤੁਹਾਡਾ ਮੈਟਾਬੋਲਿਜ਼ਮ ਵੀ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ ਜੋ ਕਿ ਇੱਕ ਸਿਹਤਮੰਦ ਲੀਵਰ ਦੀ ਨਿਸ਼ਾਨੀ ਹੈ।
* ਭੋਜਨ ਦਾ ਪਾਚਨ ਸਹੀ ਢੰਗ ਨਾਲ ਹੋ ਜਾਵੇ, ਗੈਸ-ਐਸੀਡਿਟੀ ਵਰਗੀ ਸਮੱਸਿਆ ਨਾ ਹੋਵੇ ਤਾਂ ਇਹ ਵੀ ਸਿਹਤਮੰਦ ਲੀਵਰ ਦੀ ਨਿਸ਼ਾਨੀ ਹੈ।
* ਭੁੱਖ ਨਾ ਲੱਗਣਾ ਲੀਵਰ ਦੀਆਂ ਸਮੱਸਿਆਵਾਂ ਦਾ ਪਹਿਲਾ ਲੱਛਣ ਹੈ। ਜੇਕਰ ਤੁਹਾਨੂੰ ਸਮੇਂ 'ਤੇ ਭੁੱਖ ਲੱਗਦੀ ਹੈ ਅਤੇ ਭੋਜਨ ਠੀਕ ਤਰ੍ਹਾਂ ਪਚਦਾ ਹੈ ਤਾਂ ਇਹ ਸਿਹਤਮੰਦ ਸੰਕੇਤ ਹੈ।
* ਇਹ ਵੀ ਲੀਵਰ ਦੇ ਸਹੀ ਕੰਮ ਕਰਨ ਦੀ ਨਿਸ਼ਾਨੀ ਹੈ ਕਿ ਤੁਹਾਨੂੰ ਪਿਛਲੇ 2-3 ਸਾਲਾਂ ਤੋਂ ਪੀਲੀਆ ਨਹੀਂ ਹੋਇਆ ਹੈ।

PunjabKesari

ਇਹ ਟੈਸਟ ਲੀਵਰ ਦੀ ਸਥਿਤੀ ਵੀ ਦੱਸਦੇ ਹਨ।

ਕੁਝ ਕਿਸਮਾਂ ਦੇ ਟੈਸਟ ਲੀਵਰ ਦੀ ਸਥਿਤੀ ਦਾ ਮੁਲਾਂਕਣ ਕਰਨ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਨ। ਲੀਵਰ ਫੰਕਸ਼ਨ ਟੈਸਟ ਰਾਹੀਂ ਲੀਵਰ ਦੀ ਸਥਿਤੀ ਦਾ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੀਰਮ ਟੈਸਟ ਵੀ ਲੀਵਰ ਫੰਕਸ਼ਨ ਦਾ ਪਤਾ ਲਗਾਉਣ ਵਿੱਚ ਮਦਦਗਾਰ ਹੁੰਦੇ ਹਨ। ਸਾਡਾ ਲੀਵਰ ਸੀਰਮ ਐਲਬਿਊਮਿਨ ਨਾਮਕ ਪ੍ਰੋਟੀਨ ਬਣਾਉਂਦਾ ਹੈ, ਜਿਸਦਾ ਘੱਟ ਪੱਧਰ ਲੀਵਰ ਅਤੇ ਗੁਰਦੇ ਦੀਆਂ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਗਰਮੀਆਂ 'ਚ ਬਹੁਤ ਗੁਣਕਾਰੀ ਹੈ ਨਿੰਬੂ ਪਾਣੀ, ਸੇਵਨ ਨਾਲ ਹੋਣਗੇ ਕਈ ਰੋਗ ਦੂਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News