ਪਤਲੇਪਨ ਤੋਂ ਪ੍ਰੇਸ਼ਾਨ ਔਰਤਾਂ ਭਾਰ ਵਧਾਉਣ ਲਈ ਅਪਣਾਉਣ ਇਹ ਘਰੇਲੂ ਨੁਸਖ਼ਾ, ਸਿਰਫ਼ ਦੋ ਚੀਜ਼ਾਂ ਨਾਲ ਹੁੰਦੈ ਤਿਆਰ

06/10/2023 11:46:40 AM

ਜਲੰਧਰ (ਬਿਊਰੋ)– ਜ਼ਿਆਦਾਤਰ ਔਰਤਾਂ ਵਧਦੇ ਭਾਰ ਤੋਂ ਪ੍ਰੇਸ਼ਾਨ ਹਨ ਪਰ ਕੁਝ ਔਰਤਾਂ ਅਜਿਹੀਆਂ ਹਨ, ਜੋ ਪਤਲੇਪਨ ਤੋਂ ਪ੍ਰੇਸ਼ਾਨ ਹਨ ਤੇ ਭਾਰ ਵਧਾਉਣ ਦੇ ਟਿਪਸ ਲੱਭ ਰਹੀਆਂ ਹਨ। ਅਜਿਹਾ ਇਸ ਲਈ ਕਿਉਂਕਿ ਲੋਕ ਉਨ੍ਹਾਂ ਦੇ ਘੱਟ ਭਾਰ ਕਾਰਨ ਮਜ਼ਾਕ ਉਡਾਉਂਦੇ ਹਨ ਤੇ ਉਹ ਕੁਪੋਸ਼ਣ ਦੀਆਂ ਸ਼ਿਕਾਰ ਲੱਗਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਪਤਲੇਪਨ ਤੋ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਭਾਰ ਵਧਾਉਣ ਦਾ ਘਰੇਲੂ ਨੁਸਖ਼ਾ ਦੱਸਣ ਜਾ ਰਹੇ ਹਾਂ।

ਜੇਕਰ ਤੁਸੀਂ ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਘਿਓ ਤੇ ਗੁੜ ਨੂੰ ਡਾਈਟ ’ਚ ਸ਼ਾਮਲ ਕਰੋ। ਅਸੀਂ ਸਾਰੇ ਜਾਣਦੇ ਹਾਂ ਕਿ ਘਿਓ ਭਾਰ ਵਧਾਉਣ ’ਚ ਮਦਦ ਕਰਦਾ ਹੈ ਪਰ ਅਸੀਂ ਤੁਹਾਨੂੰ ਇਸ ਦੀ ਵਰਤੋਂ ਕਰਨ ਦਾ ਸਹੀ ਤਰੀਕਾ ਦੱਸਾਂਗੇ–

ਭਾਰ ਵਧਾਉਣ ਦੇ ਘਰੇਲੂ ਨੁਸਖ਼ਾ

ਸਮੱਗਰੀ
ਦੇਸੀ ਰਸਾਇਣ ਮੁਕਤ ਗੁੜ–
1 ਚਮਚਾ (4-5 ਗ੍ਰਾਮ)
ਦੇਸੀ ਗਾਂ ਦਾ ਘਿਓ– 1 ਚਮਚਾ (5 ਮਿ.ਲੀ.)

ਵਿਧੀ

  • ਗੁੜ ਤੇ ਘਿਓ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਖਾਓ
  • ਇਸ ਦਾ ਸੇਵਨ ਕਰਨ ਦਾ ਸਭ ਤੋਂ ਵਧੀਆ ਸਮਾਂ ਭੋਜਨ ਦੇ ਨਾਲ ਜਾਂ ਭੋਜਨ ਤੋਂ ਬਾਅਦ ਹੈ
  • 2 ਹਫ਼ਤਿਆਂ ਬਾਅਦ ਤੁਸੀਂ ਇਸ ਦੀ ਮਾਤਰਾ ਵੀ ਵਧਾ ਸਕਦੇ ਹੋ
  • ਭਾਰ ਵਧਾਉਣ ਦੇ ਨਾਲ-ਨਾਲ ਇਹ ਨੁਸਖ਼ਾ ਤੁਹਾਨੂੰ ਤੁਰੰਤ ਊਰਜਾ ਵੀ ਦੇਵੇਗਾ

ਭਾਰ ਵਧਾਉਣ ਲਈ ਘਿਓ ਦੇ ਫ਼ਾਇਦੇ

  • ਹਰ ਰਸੋਈ ’ਚ ਮੌਜੂਦ ਘਿਓ ਕੁਦਰਤੀ ਤੌਰ ’ਤੇ ਭਾਰ ਵਧਾਉਣ ਵਾਲਾ ਹੁੰਦਾ ਹੈ
  • ਘਿਓ ਮਿੱਠਾ ਹੁੰਦਾ ਹੈ
  • ਇਸ ਦੀ ਤਸੀਰ ਠੰਡੀ ਹੈ
  • ਇਹ ਵਾਤ ਤੇ ਪਿੱਤ ਨੂੰ ਘਟਾਉਂਦਾ ਹੈ
  • ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ
  • ਟਿਸ਼ੂਆਂ ਨੂੰ ਪੋਸ਼ਣ ਦਿੰਦਾ ਹੈ
  • ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ
  • ਵਾਲਾਂ, ਚਮੜੀ, ਫਰਟੀਲਿਟੀ, ਪ੍ਰਤੀਰੋਧਕ ਸ਼ਕਤੀ ਤੇ ਮਾਨਸਿਕ ਸਿਹਤ ਨੂੰ ਸੁਧਾਰਦਾ ਹੈ

ਭਾਰ ਵਧਾਉਣ ਲਈ ਗੁੜ ਦੇ ਫ਼ਾਇਦੇ

  • ਗੁੜ ਇਕ ਸਿਹਤਮੰਦ ਮਿੱਠਾ ਹੈ, ਜੋ ਚਿੱਟੀ ਚੀਨੀ ਨਾਲੋਂ ਬਿਹਤਰ ਹੈ
  • ਇਹ ਸਵਾਦ ’ਚ ਮਿੱਠਾ ਹੁੰਦਾ ਹੈ ਤੇ ਵਾਤ ਤੇ ਪਿੱਤ ਨੂੰ ਸੰਤੁਲਿਤ ਕਰਦਾ ਹੈ
  • ਇਹ ਇਮਿਊਨਿਟੀ ਨੂੰ ਵਧਾਉਣ ’ਚ ਮਦਦ ਕਰਦਾ ਹੈ
  • ਇਹ ਮਿਠਾਈਆਂ ਦੀ ਲਾਲਸਾ ਨੂੰ ਵੀ ਦੂਰ ਰੱਖਦਾ ਹੈ
  • ਅਦਰਕ ਤੇ ਕਾਲੀ ਮਿਰਚ ਦੇ ਨਾਲ ਗੁੜ ਦਾ ਸੇਵਨ ਕਰਨ ਨਾਲ ਜ਼ੁਕਾਮ ਤੇ ਖਾਂਸੀ ਠੀਕ ਹੁੰਦੀ ਹੈ

ਨੋਟ– ਇਹ ਮਿਸ਼ਰਣ ਉਨ੍ਹਾਂ ਔਰਤਾਂ ਨੂੰ ਨਹੀਂ ਖਾਣਾ ਚਾਹੀਦਾ, ਜੋ ਘਿਓ ਨੂੰ ਹਜ਼ਮ ਨਹੀਂ ਕਰ ਪਾਉਂਦੀਆਂ ਜਾਂ ਜਿਨ੍ਹਾਂ ਨੂੰ ਸ਼ੂਗਰ ਹੈ।


Rahul Singh

Content Editor

Related News