ਔਰਤਾਂ ਦੇ ਸਰੀਰ ਨੂੰ Hormonal Changes ਤੋਂ ਬਚਾਉਂਦੇ ਹਨ ਬ੍ਰੋਕਲੀ ਸਣੇ ਇਹ ਫੂਡ, ਖੁਰਾਕ ''ਚ ਜ਼ਰੂਰ ਕਰਨ ਸ਼ਾਮਲ

07/29/2022 12:37:10 PM

ਨਵੀਂ ਦਿੱਲੀ- ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੈਗਨੈਂਸੀ, ਪੀਰੀਅਡਸ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਔਰਤਾਂ ਨੂੰ ਜੂਝਣਾ ਪੈਂਦਾ ਹੈ। ਇਨ੍ਹਾਂ ਸਭ ਸਮੱਸਿਆਵਾਂ ਦੌਰਾਨ ਉਨ੍ਹਾਂ ਦੇ ਸਰੀਰ 'ਚ ਹਾਰਮੋਨਲਸ 'ਚ ਵੀ ਬਦਲਾਅ ਹੁੰਦੇ ਹਨ। ਹਾਰਮੋਨਸ ਤੁਹਾਡੇ ਸਰੀਰ 'ਚ ਮੈਟਾਬੋਲੀਜ਼ਮ ਅਤੇ ਕਈ ਸਾਰੀਆਂ ਐਕਟਿਵੀਟਜ਼ ਨੂੰ ਕੰਟਰੋਲ ਕਰਨ 'ਚ ਵੀ ਸਹਾਇਤਾ ਕਰਦੇ ਹਨ। ਲਾਈਫਸਟਾਈਲ 'ਚ ਬਦਲਾਅ ਦੇ ਕਾਰਨ, ਕਿਸੇ ਬੀਮਾਰੀ ਦੇ ਕਾਰਨ ਜਾਂ ਫਿਰ ਮੈਡੀਕੇਸ਼ਨ ਸਟਰੈੱਸ ਦੇ ਕਾਰਨ ਵੀ ਔਰਤਾਂ ਨੂੰ ਹਾਰਮੋਨਲਸ ਬਦਲਾਅ ਹੁੰਦੇ ਹਨ। ਔਰਤਾਂ ਨੂੰ ਹਾਰਮੋਨਲ ਬਦਲਾਅ ਤੋਂ ਬਚਣ ਲਈ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...

PunjabKesari
ਬ੍ਰੋਕਲੀ
ਹਰੀਆਂ ਸਬਜ਼ੀਆਂ ਵੀ ਹਾਰਮੋਨਲ ਬਦਲਾਅ ਤੋਂ ਸਰੀਰ ਨੂੰ ਬਚਾਉਣ 'ਚ ਮਦਦ ਕਰਦੀਆਂ ਹਨ। ਇਸ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਬ੍ਰੋਕਲੀ 'ਚ ਗਲੂਕੋਸਿਨੋਲੇਟ ਨਾਂ ਦਾ ਪੋਸ਼ਕ ਤੱਕ ਵੀ ਪਾਇਆ ਜਾਂਦਾ ਹੈ, ਜੋ ਤੁਹਾਡੇ ਸਰੀਰ ਨੂੰ ਨਿਊਟ੍ਰੀਸ਼ਨਸ ਦੇਣ 'ਚ ਮਦਦ ਕਰਦਾ ਹੈ, ਇਸ ਤੋਂ ਇਲਾਵਾ ਇਹ ਬਾਇਲਾਜ਼ੀਕਲ ਅਤੇ ਹਾਰਮੋਨਲਸ ਬਦਲਾਅ 'ਚ ਵੀ ਸਹਾਇਤਾ ਕਰਦੇ ਹੈ। ਇਸ ਤੋਂ ਇਲਾਵਾ ਇਹ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਨ 'ਚ ਮਦਦ ਕਰਦੀ ਹੈ।

PunjabKesari
ਛੋਲੇ
ਛੋਲਿਆਂ 'ਚ ਵਿਟਾਮਿਨ ਬੀ, ਵਿਟਾਮਿਨ ਬੀ6, ਫੋਲੇਟ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਪੋਸ਼ਕ ਤੱਕ ਔਰਤਾਂ ਦੇ ਸਰੀਰ 'ਚ ਹਾਰਮੋਨਲ ਨੂੰ ਵੀ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ 'ਚ ਸੇਰੋਟੋਨਿਨ ਅਤੇ ਡੋਪਮਾਈਨ ਵਰਗੇ ਹੈਪੀ ਹਾਰਮੋਨਸ ਵੀ ਰਿਲੀਜ਼ ਹੁੰਦੇ ਹਨ। 

PunjabKesari
ਚੈਰੀ
ਨੀਂਦ ਨਾ ਆਉਣ ਦਾ ਕਾਰਨ ਵੀ ਹਾਰਮੋਨਲ ਬਦਲਾਅ ਹੋ ਸਕਦੇ ਹਨ। ਚੈਰੀ 'ਚ ਮੇਲਾਟੋਨਿਨ ਵਰਗੇ ਫਾਈਟੋਕੈਮੀਕਲ ਪਾਏ ਜਾਂਦੇ ਹਨ ਜੋ ਤੁਹਾਡੀ ਅਨਿੰਦਰਾ ਵਰਗੀ ਸਮੱਸਿਆ ਨੂੰ ਦੂਰ ਕਰਨ 'ਚ ਸਹਾਇਆ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਰਿਲੈਕਸ ਹੋ ਜਾਂਦਾ ਹੈ ਅਤੇ ਹਾਰਮੋਨਸ ਨੂੰ ਵੀ ਸੰਤੁਲਿਤ ਕਰਨ 'ਚ ਵੀ ਮਦਦ ਕਰਦੀ ਹੈ।

PunjabKesari
ਚਿਕਨ
ਚਿਕਨ ਦਾ ਸੇਵਨ ਵੀ ਹਾਰਮੋਨਸ ਨੂੰ ਬਦਲਾਅ ਕਰਨ 'ਚ ਸਹਾਇਤਾ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ 'ਚ ਲੇਪਟਿਨ ਨਾਮਕ ਹਾਰਮੋਨ ਦੀ ਮਾਤਰਾ ਵੀ ਵਧ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਹਾਰਮੋਨਸ ਸੰਤੁਲਿਤ ਰਹਿੰਦੇ ਹਨ। ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਕਰਨ 'ਚ ਸਹਾਇਤਾ ਕਰਦੇ ਹਨ।

PunjabKesari
ਸੋਇਆ
ਤੁਸੀਂ ਸੋਇਆ ਦਾ ਸੇਵਨ ਵੀ ਹਾਰਮੋਨਸ ਨੂੰ ਬੈਲੇਂਸ ਕਰਨ ਲਈ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ 'ਚ ਐਸਟ੍ਰੋਜਨ ਦੀ ਮਾਤਰਾ ਵਧ ਜਾਂਦੀ ਹੈ। ਐਸਟ੍ਰੋਜਨ ਨਾਮਕ ਤੱਤ ਤੁਹਾਡੇ ਸਰੀਰ 'ਚ ਮੈਟਾਬੋਲੀਜ਼ਮ ਅਤੇ ਹਾਰਮੋਨਸ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਵੀ ਸਹਾਇਤਾ ਕਰਦੇ ਹਨ।

PunjabKesari


Aarti dhillon

Content Editor

Related News