pomegranate ਸਿਹਤ ਲਈ ਕਿਉਂ ਹੈ ਜ਼ਰੂਰੀ, ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
Sunday, Nov 03, 2024 - 06:23 PM (IST)
ਹੈਲਥ ਡੈਸਕ - ਅਨਾਰ ਖਾਣਾ ਸਭ ਨੂੰ ਪਸੰਦ ਹੁੰਦਾ ਹੈ, ਜਿਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਅਨਾਰ ਦੇ ਦਾਣੇ ਅਤੇ ਇਸ ਦਾ ਜੂਸ ਦੋਵੇਂ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਅਨਾਰ ਫਾਈਬਰ, ਵਿਟਾਮਿਨ-ਕੇ, ਸੀ ਅਤੇ ਬੀ, ਆਇਰਨ, ਪੋਟਾਸ਼ੀਅਮ, ਜਿੰਕ ਅਤੇ ਓਮੇਗਾ-6 ਫੈਟੀ ਐਸਿਡ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਨਾਰ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ 'ਚੋਂ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਅਨਾਰ ਖਾਣ ਨਾਲ ਭੁੱਖ ਵੀ ਲੱਗਦੀ ਹੈ ਅਤੇ ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਵੀ ਦੂਰ ਹੋ ਜਾਂਦੀਆਂ ਹਨ। ਇਨ੍ਹਾਂ ਹੀ ਨਹੀਂ ਅਨਾਰ ਖਾਣ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ, ਜਿਨ੍ਹਾਂ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ...
ਪੜ੍ਹੋ ਇਹ ਵੀ ਖਬਰ -ਔਰਤਾਂ ’ਚ ਵੱਧਦਾ ਮੋਟਾਪਾ ਤਾਂ ਇਸ ਸਮੱਸਿਆ ਦੇ ਹੋ ਸਕਦੇ ਹਨ ਲੱਛਣ, ਇੰਝ ਕਰੋ ਬਚਾਅ
1. ਦਿਲ ਦੇ ਮਰੀਜ਼ਾਂ ਲਈ ਫ਼ਾਇਦੇਮੰਦ
ਅਨਾਰ ਖਾਣ ਨਾਲ ਜਾਂ ਇਸ ਦਾ ਜੂਸ ਪੀਣ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਇਸ ਨਾਲ ਦਿਲ ਦੇ ਰੋਗ ਅਤੇ ਦਿਲ ਨੂੰ ਪੈਣ ਵਾਲੇ ਦੌਰੇ ਦਾ ਖਤਰਾ ਘੱਟ ਹੋ ਜਾਂਦਾ ਹੈ। ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਨੂੰ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੋਣਗੇ।
ਪੜ੍ਹੋ ਇਹ ਵੀ ਖਬਰ -ਸਰਦੀ ਅਤੇ ਖਾਂਸੀ ਤੋਂ ਹੋ ਪ੍ਰੇਸ਼ਾਨ ਤਾਂ ਖੁਰਾਕ ’ਚ ਸ਼ਾਮਲ ਕਰੋ ਇਹ ਫਲ, ਜਾਣ ਲਓ ਇਸ ਦੇ ਫਾਇਦੇ
2. ਸ਼ੁਗਰ ਦੇ ਮਰੀਜ਼ਾਂ ਲਈ ਸਹੀ
ਸ਼ੁਗਰ ਦੇ ਮਰੀਜ਼ਾਂ ਨੂੰ ਲੱਗਦਾ ਹੈ ਕਿ ਅਨਾਰ 'ਚ ਸ਼ੂਗਰ ਹੋਣ ਕਾਰਨ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਪਰ ਅਨਾਰ ਨਾਲੋਂ ਜ਼ਿਆਦਾ ਸ਼ੂਗਰ ਇਸ ਦੇ ਜੂਸ 'ਚ ਹੁੰਦੀ ਹੈ। ਇਸ ਲਈ ਡਾਕਟਰ ਸ਼ੂਗਰ ਦੇ ਰੋਗੀਆਂ ਨੂੰ ਅਨਾਰ ਦੀ ਬਜਾਏ ਉਸ ਨਾਲ ਤਿਆਰ ਕੀਤੇ ਗਏ ਜੂਸ ਨੂੰ ਘੱਟ ਪੀਣ ਦੀ ਸਲਾਹ ਦਿੰਦੇ ਹਨ।
3. ਕੈਂਸਰ ਤੋਂ ਬਚਾਅ
ਅਨਾਰ 'ਚ ਅਜਿਹੇ ਗੁਣ ਹੁੰਦੇ ਹਨ, ਜੋ ਸਰੀਰ 'ਚ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦੇ ਹਨ। ਰੋਜ਼ਾਨਾ ਇਕ ਮੁੱਠੀ ਅਨਾਰ ਦਾ ਸੇਵਨ ਪ੍ਰੋਸਟੇਟ, ਬ੍ਰੈਸਟ ਅਤੇ ਚਮੜੀ ਕੈਂਸਰ ਦਾ ਖ਼ਤਰਾ ਘੱਟ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਕੈਂਸਰ ਹੈ, ਉਨ੍ਹਾਂ ਲਈ ਇਸ ਦਾ ਜੂਸ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਪੀ.ਐੱਸ.ਏ.ਦਾ ਪੱਧਰ ਘੱਟ ਜਾਂਦਾ ਹੈ, ਜਿਸ ਨਾਲ ਕੈਂਸਰ ਨਾਲ ਲੜਣ 'ਚ ਮਦਦ ਮਿਲਦੀ ਹੈ।
ਪੜ੍ਹੋ ਇਹ ਵੀ ਖਬਰ -ਝੜਦੇ ਵਾਲਾਂ ਨੂੰ ਇਗਨੋਰ ਕਰਨਾ ਪੈ ਸਕਦੈ ਭਾਰੀ, ਜਾਣੋ ਕਿਹੜੀ ਸਮੱਸਿਆ ਦੇ ਹਨ ਸ਼ੁਰੂਆਤੀ ਸੰਕੇਤ
4. ਮੋਟਾਪਾ ਕਰੇ ਕਾਬੂ
ਅਨਾਰ ਖਾਣ ਜਾਂ ਰੋਜ਼ਾਨਾ ਇਸ ਦਾ 1 ਗਲਾਸ ਜੂਸ ਪੀਣ ਨਾਲ ਕਮਰ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਭਾਰ ਵੀ ਕਾਬੂ 'ਚ ਰਹਿੰਦਾ ਹੈ।
5. ਜੋੜਾਂ 'ਚ ਦਰਦ ਤੋਂ ਰਾਹਤ
ਅਨਾਰ ਦੇ ਰਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਮਾਸਪੇਸ਼ੀਆਂ,ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਜਿਨ੍ਹਾਂ ਲੋਕਾਂ ਨੂੰ ਅਕਸਰ ਜੋੜਾਂ 'ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਡਾਕਟਰ ਵੀ ਅਨਾਰ ਖਾਣ ਦੀ ਸਲਾਹ ਦਿੰਦੇ ਹਨ।
ਪੜ੍ਹੋ ਇਹ ਵੀ ਖਬਰ -ਔਰਤਾਂ ’ਚ ਵੱਧਦਾ ਮੋਟਾਪਾ ਤਾਂ ਇਸ ਸਮੱਸਿਆ ਦੇ ਹੋ ਸਕਦੇ ਹਨ ਲੱਛਣ, ਇੰਝ ਕਰੋ ਬਚਾਅ
6. ਗਰਭ ਅਵਸਥਾ 'ਚ ਫ਼ਾਇਦੇਮੰਦ
ਇਸ 'ਚ ਵਿਟਾਮਿਨ, ਮਿਨਰਲਸ ਅਤੇ ਫਾਲਿਕ ਐਸਿਡ ਮੌਜੂਦ ਹੁੰਦਾ ਹੈ ਜੋ ਕਿ ਗਰਭ 'ਚ ਪਲ ਰਹੇ ਬੱਚੇ ਅਤੇ ਮਾਂ ਲਈ ਫਾਇਦੇਮੰਦ ਹੈ। ਨਾਲ ਹੀ ਇਸ ਦਾ ਸੇਵਨ ਪ੍ਰੈਗਨੈਂਸੀ 'ਚ ਪੈਰਾਂ ਦੇ ਦਰਦ ਤੋਂ ਰਾਹਤ ਦਿੰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਪ੍ਰੀਮਿਚਿਊਰ ਡਿਲਿਵਰੀ ਦਾ ਖਤਰਾ ਵੀ ਘੱਟ ਹੁੰਦਾ ਹੈ।
7. ਕੋਲੈਸਟਰੋਲ ਲੈਵਲ ਨੂੰ ਕਰੇ ਕੰਟਰੋਲ
ਅਨਾਰ ਖਾਣ ਨਾਲ ਸਰੀਰ 'ਚ ਕੋਲੈਸਟਰੋਲ ਲੈਵਲ ਨਹੀਂ ਵਧਦਾ। ਨਾਲ ਹੀ ਇਸ ਦਾ ਸੇਵਨ ਧਮਨੀਆਂ 'ਚ ਬਲਾਕੇਜ ਦੀ ਸਮੱਸਿਆ ਨੂੰ ਦੂਰ ਕਰਕੇ ਫਲੋ ਵੀ ਵਧਾਉਂਦਾ ਹੈ।
ਪੜ੍ਹੋ ਇਹ ਵੀ ਖਬਰ -ਸਰਦੀਆਂ ’ਚ ਨਹੀਂ ਦਰਦ ਹੋਣਗੀਆਂ ਹੱਡੀਆਂ, ਖੁਰਾਕ ’ਚ ਸ਼ਾਮਲ ਕਰੋ ਇਹ ਸੁਪਰਫੂਡ
8 ਟੈਂਸ਼ਨ ਤੋਂ ਰੱਖਦਾ ਹੈ ਦੂਰ
ਜੇਕਰ ਤੁਹਾਨੂੰ ਵੀ ਦਫਤਰ ਵਰਕ ਕਾਰਨ ਅਕਸਰ ਤਣਾਅ ਜਾਂ ਟੈਂਸ਼ਨ ਰਹਿੰਦੀ ਹੈ ਤਾਂ ਰੋਜ਼ਾਨਾ ਅਨਾਰ ਖਾਣ ਦੀ ਆਦਤ ਪਾਓ। ਇਸ ਦਾ ਸੇਵਨ ਤਣਾਅ ਬੂਸਟ ਕਰਨ 'ਚ ਮਦਦ ਕਰਦਾ ਹੈ।
9. ਖੂਨ ਦੇ ਥੱਕੇ ਬਣਨਾ
ਅਨਾਰ ਦਾ ਸੇਵਨ ਖੂਨ ਨੂੰ ਪਤਲਾ ਬਣਾਉਂਦਾ ਹੈ, ਜਿਸ ਨਾਲ ਖੂਨ ਦੇ ਥੱਕੇ ਨਹੀਂ ਬਣਦੇ। ਇਸ ਤੋਂ ਇਲਾਵਾ ਇਸ ਦਾ ਕਿਸੇ ਵੀ ਰੂਪ 'ਚ ਸੇਵਨ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਵੀ ਕਰਦਾ ਹੈ।
10. ਐਂਟੀ-ਏਜਿੰਗ ਗੁਣ
ਅਨਾਰ 'ਚ ਜ਼ਿਆਦਾ ਮਾਤਰਾ 'ਚ ਵਿਟਾਮਿਨ ਏ, ਈ ਅਤੇ ਸੀ ਹੁੰਦਾ ਹੈ ਜਿਸ ਨਾਲ ਵਧਦੀ ਉਮਰ ਦੀ ਸਮੱਸਿਆ ਦੂਰ ਰਹਿੰਦੀ ਹੈ। ਰੋਜ਼ਾਨਾ ਇਸ ਦਾ ਸੇਵਨ ਚਮੜੀ ਦੀਆਂ ਰੇਖਾਵਾਂ ਅਤੇ ਝੁਰੜੀਆਂ ਨੂੰ ਰੋਕਣ 'ਚ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖਬਰ -health ਲਈ ਕਿਉਂ ਜ਼ਰੂਰੀ ਹਨ nutrients ? ਜਾਣੋ ਸਿਹਤ ਲਈ ਇਨ੍ਹਾਂ ਦੇ ਫਾਇਦੇ
ਪੜ੍ਹੋ ਇਹ ਵੀ ਖਬਰ -Liver ਅਤੇ Lungs ਨੂੰ ਬਚਾਓ ਜ਼ਹਿਰੀਲੀ ਹਵਾ ਤੋਂ, ਕੁਝ ਦਿਨ ਖਾ ਲਓ ਇਹ ਚੀਜ਼ਾਂ, ਨਹੀਂ ਹੋਵੇਗੀ ਇਨਫੈਕਸ਼ਨ
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ