ਚਿੱਟੇ ਵਾਲਾਂ ਤੋਂ ਛੁਟਕਾਰਾ ਦਿਵਾਉਂਦਾ ਹੈ 'ਲਸਣ', ਇੰਝ ਕਰੋ ਇਸਤੇਮਾਲ

Tuesday, Sep 03, 2019 - 06:19 PM (IST)

ਚਿੱਟੇ ਵਾਲਾਂ ਤੋਂ ਛੁਟਕਾਰਾ ਦਿਵਾਉਂਦਾ ਹੈ 'ਲਸਣ', ਇੰਝ ਕਰੋ ਇਸਤੇਮਾਲ

ਜਲੰਧਰ— ਖੂਬਸੂਰਤ, ਸੰਘਣੇ ਅਤੇ ਲੰਬੇ ਵਾਲ ਕੌਣ ਨਹੀਂ ਚਾਹੁੰਦਾ। ਜ਼ਿਆਦਾਤਰ ਲੜਕੀਆਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਵਾਲ ਲੰਬੇ ਅਤੇ ਸੰਘਣੇ ਹੋਣ ਕਿਉਂਕਿ ਵਾਲਾਂ ਦੇ ਬਿਨਾਂ ਖੂਬਸੂਰਤੀ ਅਧੂਰੀ ਲੱਗਦੀ ਹੈ। ਅੱਜਕਲ੍ਹ ਬਦਲਦੇ ਲਾਈਫ ਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਜ਼ਿਆਦਾਤਰ ਲੋਕ ਚਿੱਟੇ ਵਾਲ ਅਤੇ ਵਾਲਾਂ ਦੇ ਝੜਨ ਦੀਆਂ ਸਮੱਸਿਆਵਾਂ ਤੋਂ ਕਾਫੀ ਪਰੇਸ਼ਾਨ ਹਨ। ਇਨ੍ਹਾਂ ਸਮੱਵਿਆਵਾਂ ਕਰਕੇ ਵਾਲਾਂ ਦੀ ਗ੍ਰੋਥ ਵੀ ਚੰਗੀ ਨਹੀਂ ਹੋ ਪਾਉਂਦੀ। ਅਜਿਹੇ 'ਚ ਲੋਕ ਕਈ ਸ਼ੈਂਪੂ ਜਾਂ ਤੇਲ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ 'ਚ ਕਈ ਤਰ੍ਹਾਂ ਦੇ ਕੈਮੀਕਲਸ ਮਿਲੇ ਹੁੰਦੇ ਹਨ ਜੋ ਵਾਲਾਂ ਨੂੰ ਲੰਬਾ ਅਤੇ ਸੰਘਣਾ ਬਣਾਉਣ ਦੀ ਬਜਾਏ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਕਈ ਲੋਕ ਵ੍ਹਾਈਟ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਡਾਕਟਰਾਂ ਤੋਂ ਦਵਾਈ ਵੀ ਲੈਂਦੇ ਹਨ ਪਰ ਨਤੀਜਾ ਨਾ ਮਾਤਰ ਹੀ ਰਹਿੰਦਾ ਹੈ। ਚਿੱਟੇ ਵਾਲਾਂ ਤੋਂ ਛੁਟਕਾਰਾ ਦਿਵਾਉਣ ਲਈ ਲਸਣ ਦਾ ਘਰੇਲੂ ਨੁਸਖਾ ਵੀ ਵਰਤ ਸਕਦੇ ਹੋ, ਜੋ ਨਾ ਸਿਰਫ ਤੁਹਾਡੇ ਵਾਲਾਂ ਨੂੰ ਮਜ਼ਬੂਤ ਬਣਾਏਗਾ ਸਗੋਂ ਚਿੱਟੇ ਵਾਲਾਂ ਤੋਂ ਛੁਟਕਾਰਾ ਦਿਵਾਉਣ ਦੇ ਨਾਲ-ਨਾਲ ਗੰਜੇਪਨ ਤੋਂ ਵੀ ਛੁਟਕਾਰਾ ਦਿਵਾਏਗਾ। 

PunjabKesari

ਵਾਲਾਂ ਲਈ ਇੰਝ ਕਰੋ ਲਸਣ ਦੀ ਵਰਤੋਂ 
ਚਿੱਟੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਲਸਣ ਦੇ ਪੇਸਟ ਨੂੰ ਜੈਤੂਨ ਦੇ ਤੇਲ 'ਚ ਮਿਲਾ ਕੇ ਉਦੋਂ ਤੱਕ ਗਰਮ ਕਰੋ, ਜਦੋਂ ਤੱਕ ਧੂੰਆਂ ਨਾ ਨਿਕਲੇ। ਫਿਰ ਇਸ ਪੇਸਟ ਨੂੰ ਠੰਡਾ ਕਰਕੇ ਵਾਲਾਂ 'ਤੇ ਲਗਾਓ। ਅਜਿਹਾ ਕਰਨ ਦੇ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਦੂਰ ਹੋਵੇਗੀ। 

PunjabKesari

ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ ਲਸਣ 
ਕੁਝ ਲੋਕਾਂ ਦੇ ਵਾਲ ਬੇਹੱਦ ਕਮਜ਼ੋਰ ਹੁੰਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਕ ਕਟੋਰੀ 'ਚ ਲਸਣ ਦਾ ਰਸ ਪਾਓ ਅਤੇ ਪਾਣੀ ਦੀਆਂ ਕੁਝ ਬੂੰਦਾਂ ਮਿਲਾ ਕੇ ਪਤਲਾ ਪੇਸਟ ਬਣਾ ਲਵੋ। ਹੁਣ ਹਲਕੇ ਹੱਥਾਂ ਨਾਲ ਇਸ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਓ। ਫਿਰ ਦੋ ਘੰਟਿਆਂ ਤੋਂ ਬਾਅਦ ਪਾਣੀ ਨਾਲ ਸਿਰ ਨੂੰ ਧੋ ਲਵੋ। ਅਜਿਹਾ ਕਰਨ ਦੇ ਨਾਲ ਵਾਲਾਂ 'ਚ ਮਜ਼ਬੂਤੀ ਆਵੇਗੀ। ਜੇਕਰ ਤੁਹਾਡੇ ਸਿਰ 'ਚੋਂ ਲਸਣ ਦੀ ਮਹਿਕ ਆਵੇ ਤਾਂ ਤੁਸੀਂ ਨਾਰੀਅਲ ਦਾ ਤੇਲ ਲਗਾ ਸਕਦੇ ਹੋ। 

PunjabKesari

ਲਸਣ ਦੋ-ਮੂੰਹੇ ਵਾਲਾਂ ਤੋਂ ਦਿਵਾਉਂਦਾ ਹੈ ਇੰਝ ਛੁਟਕਾਰਾ 
ਸਿਕਰੀ ਅਤੇ ਦੋ-ਮੂੰਹੇ ਵਾਲਾਂ ਦੀ ਸਮੱਸਿਆ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੁਝ ਲੋਕਾਂ 'ਚ ਸਿਕਰੀ ਦੀ ਸਮੱਸਿਆ ਇੰਨੀ ਜ਼ਿਆਦਾ ਹੁੰਦੀ ਹੈ ਕਿ ਖਾਰਿਸ਼ ਕਰਨ 'ਤੇ ਵੀ ਖੂਨ ਨਿਕਲ ਆਉਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਸ਼ੁੱਧ ਸਰੋਂ ਦੇ ਤੇਲ 'ਚ ਲਸਣ ਦਾ ਪੇਸਟ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਹੁਣ ਇਸ ਮਿਸ਼ਰਣ ਨਾਲ ਰਾਤ ਦੇ ਸਮੇਂ ਵਾਲਾਂ ਦੀ ਮਾਲਿਸ਼ ਕਰੋ ਅਤੇ ਅਗਲੇ ਦਿਨ ਵਾਲ ਧੋ ਲਵੋ। ਅਜਿਹਾ ਕਰਨ ਦੇ ਨਾਲ ਸਿਕਰੀ ਦੀ ਸਮੱਸਿਆ ਦੂਰ ਹੋਵੇਗੀ। 

PunjabKesari

ਲਸਣ ਕਰੇ ਗੰਜਾਪਨ ਦੂਰ
ਜੇਕਰ ਤੁਹਾਡੇ ਵਾਲ ਤੇਜੀ ਨਾਲ ਝੜਦੇ ਹਨ ਤਾਂ ਲਸਣ ਤੁਹਾਡੇ ਲਈ ਵਰਦਾਨ ਸਾਬਤ ਹੋਵੇਗਾ। ਅੱਜਕਲ ਤਣਾਅ ਅਤੇ ਖਰਾਬ ਡਾਈਟ ਦੇ ਚਲਦਿਆਂ ਗੰਜੇਪਨ ਦੀ ਸਮੱਸਿਆ ਵਧ ਰਹੀ ਹੈ। ਗੰਜਾਪਨ ਦੂਰ ਕਰਨ ਦੇ ਲਈ 4 ਚਮਚੇ ਲਸਣ ਦੇ ਰਸ 'ਚ ਕਰੀਬ 4 ਚਮਲੇ ਪਾਣੀ ਮਿਲਾ ਕੇ ਪੇਸਟ ਬਣਾ ਲਵੋ। ਇਕ ਦਿਨ ਕਰੀਬ ਤਿੰਨ ਵਾਰ ਪੇਸਟ ਦੀ ਵਰਤੋਂ ਕਰਨੀ ਚਾਹੀਦੀ ਹੈ। ਕਰੀਬ 4 ਮਹੀਨਿਆਂ ਤੱਕ ਅਜਿਹਾ ਕਰਨ ਨਾਲ ਤੁਹਾਡਾ ਗੰਜਾਪਨ ਦੂਰ ਹੋ ਜਾਵੇਗਾ।


author

shivani attri

Content Editor

Related News