ਕੋਲੈਸਟ੍ਰੋਲ ਵਧਣ ’ਤੇ ਸਰੀਰ ਦੇ ਇਨ੍ਹਾਂ ਹਿੱਸਿਆਂ ’ਚ ਹੋਣ ਲੱਗਦੈ ਦਰਦ, ਨਾ ਕਰੋ ਨਜ਼ਰਅੰਦਾਜ਼

Saturday, Nov 25, 2023 - 02:47 PM (IST)

ਕੋਲੈਸਟ੍ਰੋਲ ਵਧਣ ’ਤੇ ਸਰੀਰ ਦੇ ਇਨ੍ਹਾਂ ਹਿੱਸਿਆਂ ’ਚ ਹੋਣ ਲੱਗਦੈ ਦਰਦ, ਨਾ ਕਰੋ ਨਜ਼ਰਅੰਦਾਜ਼

ਜਲੰਧਰ (ਬਿਊਰੋ)– ਕੋਲੈਸਟ੍ਰੋਲ ਇਕ ਮੋਮ ਵਰਗਾ ਪਦਾਰਥ ਹੈ, ਜੋ ਖ਼ੂਨ ’ਚ ਪਾਇਆ ਜਾਂਦਾ ਹੈ। ਸਰੀਰ ਨੂੰ ਸਿਹਤਮੰਦ ਸੈੱਲ ਬਣਾਉਣ ਲਈ ਕੋਲੈਸਟ੍ਰੋਲ ਦੀ ਲੋੜ ਹੁੰਦੀ ਹੈ। ਸਰੀਰ ’ਚ ਕੋਲੈਸਟ੍ਰੋਲ ਦੀ ਸਹੀ ਮਾਤਰਾ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਸਰੀਰ ’ਚ ਕੋਲੈਸਟ੍ਰੋਲ ਦਾ ਪੱਧਰ ਵਧ ਜਾਂਦਾ ਹੈ ਤਾਂ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਕੋਲੈਸਟ੍ਰੋਲ ਵਧਦਾ ਹੈ ਤਾਂ ਧਮਨੀਆਂ ’ਚ ਖ਼ੂਨ ਦਾ ਸਹੀ ਪ੍ਰਵਾਹ ਨਹੀਂ ਹੁੰਦਾ ਹੈ। ਇਹ ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਜੇਕਰ ਤੁਸੀਂ ਸਹੀ ਜੀਵਨ ਸ਼ੈਲੀ ਦੀ ਪਾਲਣਾ ਕਰਦੇ ਹੋ ਤਾਂ ਇਹ ਕੋਲੈਸਟ੍ਰੋਲ ਨੂੰ ਕੰਟਰੋਲ ’ਚ ਰੱਖਦਾ ਹੈ। ਕੋਲੈਸਟ੍ਰੋਲ ਵਧਣ ’ਤੇ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕੋਲੈਸਟ੍ਰੋਲ ਵਧਣ ’ਤੇ ਸਰੀਰ ’ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕੋਲੈਸਟ੍ਰੋਲ ਵਧਣ ’ਤੇ ਸਰੀਰ ਦੇ ਕਿਹੜੇ ਹਿੱਸਿਆਂ ’ਚ ਦਰਦ ਹੁੰਦਾ ਹੈ–

ਛਾਤੀ ’ਚ ਦਰਦ
ਕੋਲੈਸਟ੍ਰੋਲ ਵਧਣ ’ਤੇ ਛਾਤੀ ’ਚ ਦਰਦ ਹੁੰਦਾ ਹੈ। ਜਦੋਂ ਦਿਲ ਨੂੰ ਖ਼ੂਨ ਦੀ ਸਪਲਾਈ ਕਰਨ ਵਾਲੀਆਂ ਨਾੜੀਆਂ ’ਚ ਕੋਲੈਸਟ੍ਰੋਲ ਇਕੱਠਾ ਹੁੰਦਾ ਹੈ ਤਾਂ ਤੁਹਾਨੂੰ ਛਾਤੀ ’ਚ ਦਰਦ ਹੋ ਸਕਦਾ ਹੈ। ਹਾਈ ਕੋਲੈਸਟ੍ਰੋਲ ਮੱਧਮ ਜਾਂ ਗੰਭੀਰ ਛਾਤੀ ’ਚ ਦਰਦ ਦਾ ਕਾਰਨ ਬਣ ਸਕਦਾ ਹੈ। ਅਜਿਹੇ ’ਚ ਜੇਕਰ ਤੁਹਾਨੂੰ ਛਾਤੀ ’ਚ ਦਰਦ ਹੋ ਰਿਹਾ ਹੈ ਤਾਂ ਇਸ ਸੰਕੇਤ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਛਾਤੀ ’ਚ ਦਰਦ ਹਾਈ ਕੋਲੈਸਟ੍ਰੋਲ ਦਾ ਸੰਕੇਤ ਹੋ ਸਕਦਾ ਹੈ।

ਪਿੱਠ ਦੇ ਹੇਠਲੇ ਹਿੱਸੇ ’ਚ ਦਰਦ
ਹਾਈ ਕੋਲੈਸਟ੍ਰੋਲ ਵੀ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਦਾ ਕਾਰਨ ਬਣ ਸਕਦਾ ਹੈ। ਜਦੋਂ ਖ਼ੂਨ ’ਚ ਕੋਲੈਸਟ੍ਰੋਲ ਦਾ ਪੱਧਰ ਵਧ ਜਾਂਦਾ ਹੈ ਤਾਂ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਹੋ ਸਕਦਾ ਹੈ। ਜੇਕਰ ਤੁਸੀਂ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਮਹਿਸੂਸ ਕਰਦੇ ਹੋ ਤਾਂ ਇਸ ਨਿਸ਼ਾਨੀ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਤੁਹਾਡੀ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਇਨ੍ਹਾਂ 3 ਟੈਸਟਾਂ ਨਾਲ ਦੇਖੋ ਸਰੀਰਕ ਰੂਪ ਨਾਲ ਤੁਸੀਂ ਕਿੰਨੇ ਸੰਤੁਲਿਤ ਹੋ? ਬਜ਼ੁਰਗਾਂ ’ਚ ਜ਼ਿਆਦਾ ਹੁੰਦੈ ਡਿੱਗਣ ਦਾ ਖ਼ਤਰਾ

ਪੈਰਾਂ ’ਚ ਦਰਦ
ਜੇਕਰ ਕੋਲੈਸਟ੍ਰੋਲ ਵਧਦਾ ਹੈ ਤਾਂ ਤੁਹਾਡੇ ਪੈਰਾਂ ’ਚ ਦਰਦ ਵੀ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਕੋਲੈਸਟ੍ਰੋਲ ਵਧ ਜਾਂਦਾ ਹੈ ਤਾਂ ਪੈਰਾਂ ਦੀਆਂ ਧਮਨੀਆਂ ਤੱਕ ਖ਼ੂਨ ਦਾ ਪ੍ਰਵਾਹ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਇਸ ਕਾਰਨ ਖ਼ੂਨ ਦਾ ਸੰਚਾਰ ਪ੍ਰਭਾਵਿਤ ਹੁੰਦਾ ਹੈ ਤੇ ਤੁਹਾਨੂੰ ਦਰਦ ਹੋ ਸਕਦਾ ਹੈ। ਹਾਈ ਕੋਲੈਸਟ੍ਰੋਲ ਤੁਹਾਡੀ ਗਤੀਸ਼ੀਲਤਾ ਦੀਆਂ ਸਮੱਸਿਆਵਾਂ ਨੂੰ ਵੀ ਵਧਾ ਸਕਦਾ ਹੈ।

ਜਬਾੜੇ ’ਚ ਦਰਦ
ਹਾਈ ਕੋਲੈਸਟ੍ਰੋਲ ਵੀ ਜਬਾੜੇ ’ਚ ਦਰਦ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਹਾਨੂੰ ਅਕਸਰ ਜਬਾੜੇ ’ਚ ਦਰਦ ਰਹਿੰਦਾ ਹੈ ਤਾਂ ਇਸ ਨਿਸ਼ਾਨੀ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਦਰਅਸਲ ਜਦੋਂ ਧਮਨੀਆਂ ’ਚ ਕੋਲੈਸਟ੍ਰੋਲ ਇਕੱਠਾ ਹੁੰਦਾ ਹੈ ਤਾਂ ਇਹ ਜਬਾੜੇ ਦੇ ਖ਼ੂਨ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਸਥਿਤੀ ’ਚ ਤੁਹਾਨੂੰ ਈ. ਸੀ. ਜੀ. ਜ਼ਰੂਰ ਕਰਵਾਉਣੀ ਚਾਹੀਦੀ ਹੈ। ਜਬਾੜੇ ਦਾ ਦਰਦ ਦਿਲ ਦੀ ਬੀਮਾਰੀ ਨੂੰ ਵੀ ਸੰਕੇਤ ਕਰ ਸਕਦਾ ਹੈ।

ਬਾਹਾਂ ’ਚ ਦਰਦ
ਕੋਲੈਸਟ੍ਰੋਲ ਇਕੱਠਾ ਹੋਣ ਕਾਰਨ ਤੁਹਾਡੀਆਂ ਬਾਹਾਂ ’ਚ ਦਰਦ ਵੀ ਹੋ ਸਕਦਾ ਹੈ। ਜਦੋਂ ਖ਼ੂਨ ’ਚ ਜ਼ਿਆਦਾ ਕੋਲੈਸਟ੍ਰੋਲ ਇਕੱਠਾ ਹੁੰਦਾ ਹੈ ਤਾਂ ਇਹ ਪੈਰਾਂ ਤੇ ਹੱਥਾਂ ਦੀਆਂ ਖ਼ੂਨ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਬਾਹਾਂ ’ਚ ਤੇਜ਼ ਦਰਦ ਹੋ ਸਕਦਾ ਹੈ। ਇਸ ਸਥਿਤੀ ’ਚ ਤੁਸੀਂ ਝਰਨਾਹਟ ਦੀ ਭਾਵਨਾ ਵੀ ਮਹਿਸੂਸ ਕਰ ਸਕਦੇ ਹੋ। ਜੇਕਰ ਤੁਹਾਡੀਆਂ ਬਾਹਾਂ ’ਚ ਦਰਦ ਹੋ ਰਿਹਾ ਹੈ ਤਾਂ ਇਸ ਸਥਿਤੀ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ।

ਹਾਈ ਕੋਲੈਸਟ੍ਰੋਲ ਨੂੰ ਘਟਾਉਣ ਦੇ ਤਰੀਕੇ
ਜਦੋਂ ਕੋਲੈਸਟ੍ਰੋਲ ਵਧਦਾ ਹੈ ਤਾਂ ਤੁਹਾਨੂੰ ਆਪਣੀ ਖੁਰਾਕ ਤੇ ਜੀਵਨ ਸ਼ੈਲੀ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਲਈ ਹਰੀਆਂ ਸਬਜ਼ੀਆਂ ਤੇ ਫਾਈਬਰ ਨਾਲ ਭਰਪੂਰ ਅਨਾਜ ਨੂੰ ਆਪਣੀ ਡਾਈਟ ’ਚ ਸ਼ਾਮਲ ਕਰੋ। ਇਸ ਦੇ ਨਾਲ ਹੀ ਤੁਹਾਨੂੰ ਹਲਕੀ ਕਸਰਤ ਤੇ ਪ੍ਰਾਣਾਯਾਮ ਦਾ ਅਭਿਆਸ ਵੀ ਕਰਨਾ ਚਾਹੀਦਾ ਹੈ। ਕੋਲੈਸਟ੍ਰੋਲ ਨੂੰ ਕੰਟਰੋਲ ’ਚ ਰੱਖਣ ਲਈ ਤੁਹਾਨੂੰ ਸਿਗਰਟਨੋਸ਼ੀ ਛੱਡਣੀ ਚਾਹੀਦੀ ਹੈ ਤੇ ਸ਼ਰਾਬ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਤੁਹਾਨੂੰ ਵੀ ਹਾਈ ਕੋਲੈਸਟ੍ਰੋਲ ਦੇ ਲੱਛਣ ਹਨ ਤਾਂ ਇਨ੍ਹਾਂ ਨੂੰ ਅਣਗੌਲਿਆਂ


author

Rahul Singh

Content Editor

Related News