ਮਰਜ਼ੀ ਨਾਲ ਡਾਈਟਿੰਗ ਕਰ ਰਹੇ ਹੋ ਤਾਂ ਸੰਭਲ ਕੇ, ਦਿਮਾਗ ''ਤੇ ਪੈ ਸਕਦਾ ਹੈ ਅਸਰ

Wednesday, Nov 30, 2016 - 04:21 PM (IST)

 ਮਰਜ਼ੀ ਨਾਲ ਡਾਈਟਿੰਗ ਕਰ ਰਹੇ ਹੋ ਤਾਂ ਸੰਭਲ ਕੇ, ਦਿਮਾਗ ''ਤੇ ਪੈ ਸਕਦਾ ਹੈ ਅਸਰ

ਮੁੰਬਈ — ਡਾਈਟਿੰਗ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਨਾ ਪਹੁੰਚੇ ਅਤੇ ਸਰੀਰ ''ਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਵੀ ਨਾ ਹੋਵੇ। ਇਸ ਲਈ ਇਹ ਜ਼ਰੂਰੀ ਹੈ ਕਿ ਕਿਸੇ ਮਾਹਰ ਨਾਲ ਸੰਪਰਕ ਕੀਤਾ ਜਾਵੇ। ਡਾਈਟੀਸ਼ਿਅਨ ਦੀ ਮਦਦ ਨਾਲ ਹੀ ਭੋਜਨ ਦੀ ਮਾਤਰਾ ਅਤੇ ਸਮੇਂ ਦੀ ਪੂਰੀ ਜਾਣਕਾਰੀ ਲਈ ਜਾਣੀ ਚਾਹੀਦੀ ਹੈ। ਕੁਝ ਲੋਕ ਖੁਦ ਹੀ ਡਾਈਟਿੰਗ ਕਰਨ ਲੱਗ ਜਾਂਦੇ ਹਨ ਜਿਸ ਦਾ ਕਿ ਫਾਇਦੇ ਦੀ ਬਜਾਏ ਨੁਕਸਾਨ ਵੀ ਹੋ ਸਕਦਾ ਹੈ।
ਮਾਹਰਾਂ ਅਨੁਸਾਰ ਹਰੇਕ ਦੇ ਸਰੀਰ ਦਾ ਆਪਣਾ ਹਿਸਾਬ ਹੁੰਦਾ ਹੈ ਸਰੀਰ ਦੀਆਂ ਕਮੀਆਂ ਅਤੇ ਵਿਸ਼ੇਸ਼ਤਾਵਾਂ ਨੂੰ ਧਿਆਨ ''ਚ ਰੱਖ ਕੇ ਹੀ ਡਾਈਟਿੰਗ ਦਾ ਪਲਾਨ ਕਰਨਾ ਚਾਹੀਦਾ ਹੈ।
ਬਿਨ੍ਹਾਂ ਜਾਣਕਾਰੀ ਦੇ ਡਾਈਟਿੰਗ ਕਰਨ ਨਾਲ ਹੋ ਸਕਦੇ ਹਨ ਇਹ ਨੁਕਸਾਨ
ਥਕਾਵਟ
ਜੇਕਰ ਤੁਸੀਂ ਖੁਦ ਹੀ ਦੇਖਾਦੇਖੀ ਆਪਣੀ ਖੁਰਾਕ ਬਦਲ ਲੈਂਦੇ ਹੋ ਅਤੇ ਜ਼ਰੂਰੀ ਚੀਜ਼ਾ ਖਾਣੀਆਂ ਬੰਦ ਕਰ ਦੇਵੋਗੇ, ਜਿਸ ਦੀ ਕਿ ਤੁਹਾਡੇ ਸਰੀਰ ''ਚ ਕਮੀ ਹੈ ਤਾਂ ਇਸ ਨਾਲ ਬਿਮਾਰੀ ਤਾਂ ਹੋਵੇਗੀ ਹੀ ਨਾਲ ਹੀ ਥਕਾਵਟ, ਸੁਸਤੀ ਵੀ ਮਹਿਸੂਸ ਕਰੋਗੇ ਅਤੇ ਨਾਲ ਭੁੱਖ ਵੀ ਵਧ ਜਾਵੇਗੀ।
ਹੋ ਸਕਦਾ ਹੈ ਏਨੋਰੇਕਸਿਆ
ਜੇਕਰ ਤੁਸੀਂ ਲੰਬੇ ਸਮੇਂ ਤੱਕ ਡਾਈਟਿੰਗ ਕਰਦੇ ਹੋ ਤਾਂ ''ਏਨੋਰੇਕਸਿਆ'' ਰੋਗ ਹੋ ਸਕਦਾ ਹੈ। ਇਸ ਰੋਗ ਨਾਲ ਤੁਹਾਡੇ ਭੋਜਨ ਖਾਣ ਦੀ ਆਦਤ ਘੱਟ ਜਾਂਦੀ ਹੈ। ਇਹ ਇਕ ਗੰਭੀਰ ਮਾਨਸਿਕ ਰੋਗ ਹੈ। ਇਸ ਸਥਿੱਤੀ ''ਚ ਮਰਨ ਵਾਲਿਆਂ ਦੀ ਦਰ ਕਿਸੇ ਮਾਨਸਿਕ ਰੋਗ ਦੇ ਬਰਾਬਰ ਹੁੰਦੀ ਹੈ।
ਸ਼ੂਗਰ ਦੀ ਸਮੱਸਿਆ
ਡਾਈਟਿੰਗ ''ਚ ਸਭ ਤੋਂ ਪਹਿਲਾਂ ਲੋਕ ਮਿੱਠਾ ਘੱਟ ਕਰ ਦਿੰਦੇ ਹਨ। ਜਿਸ ਕਾਰਨ ਸਰੀਰ ਕਾਰਬੋਹਾਈਡ੍ਰੇਟਸ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਸਰੀਰ ''ਚ ਕਮਜ਼ੋਰੀ ਮਹਿਸੂਸ ਹੁੰਦੀ ਹੈ ਅਤੇ ਨਾਲ ਹੀ ਸ਼ੂਗਰ ਘੱਟ ਹੋਣ ਦੀ ਸਮੱਸਿਆ ਹੋ ਜਾਂਦੀ ਹੈ।
ਸਰੀਰ ''ਚ ਜ਼ਰੂਰੀ ਪੌਸ਼ਕ ਤੱਤਾਂ ਦੀ ਕਮੀ
ਜ਼ਰੂਰਤ ਤੋਂ ਜ਼ਿਆਦਾ ਡਾਈਟਿੰਗ ਕਰਨ ਨਾਲ ਸਰੀਰ ''ਚ ਪੌਸ਼ਕ ਤੱਤÎਾਂ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਸਰੀਰ ਤਾਂ ਪਤਲਾ ਹੁੰਦਾ ਹੈ ਪਰ ਸਿਹਤ ਨਾਲ ਸਬੰਧਤ ਹੋਰ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ।
ਚਿੜਚਿੜਾ ਪਨ
ਪੂਰੀ ਖੁਰਾਕ ਨਾ ਮਿਲਣ ਦੇ ਕਾਰਨ ਸੁਭਾਅ ਅਤੇ ਦਿਮਾਗ ਦੋਹਾਂ ''ਤੇ ਹੀ ਅਸਰ ਪੈ ਸਕਦਾ ਹੈ।


Related News