ਬਾਦਾਮ ਖਾਣ ਦਾ ਕੀ ਹੈ ਸਹੀ ਤਰੀਕਾ, ਪੜ੍ਹ ਲਓ ਪੂਰੀ ਖਬਰ
Sunday, Nov 10, 2024 - 02:47 PM (IST)

ਹੈਲਥ ਡੈਸਕ - ਸਿਹਤਮੰਦ ਰਹਿਣ ਲਈ ਡਾਕਟਰ ਨਟਸ-ਸੀਡਸ ਖਾਣ ਦੀ ਸਲਾਹ ਦਿੰਦੇ ਹਨ। ਸਭ ਤੋਂ ਫਾਇਦੇਮੰਦ ਸੁੱਕੇ ਮੇਵਿਆਂ ’ਚ ਬਦਾਮ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਰੋਜ਼ਾਨਾ ਬਦਾਮ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਜ਼ਿਆਦਾਤਰ ਲੋਕ ਸਵੇਰੇ ਹੀ ਬਦਾਮ ਖਾਂਦੇ ਹਨ। ਕੁਝ ਲੋਕ ਪਾਣੀ ’ਚ ਭਿਓਂ ਕੇ ਬਦਾਮ ਖਾਂਦੇ ਹਨ ਤਾਂ ਕੁਝ ਲੋਕ ਭੁੰਨੇ ਹੋਏ ਬਦਾਮ ਖਾਂਦੇ ਹਨ। ਬੱਚਿਆਂ ਨੂੰ ਬਦਾਮ ਪਾਊਡਰ ਦੇ ਰੂਪ ’ਚ ਵੀ ਦਿੱਤੇ ਜਾਂਦੇ ਹਨ। ਦੱਸ ਦਈਏ ਕਿ ਬਦਾਮ ਇਕ ਅਜਿਹਾ ਸੁਪਰਫੂਡ ਹੈ ਜੋ ਫਾਈਬਰ, ਪ੍ਰੋਟੀਨ, ਵਿਟਾਮਿਨ ਈ, ਮੈਗਨੀਸ਼ੀਅਮ, ਕੈਲਸ਼ੀਅਮ, ਓਮੇਗਾ 3 ਫੈਟੀ ਐਸਿਡ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਬਦਾਮ ਦਿਲ ਨੂੰ ਸਿਹਤਮੰਦ ਰੱਖਣ, ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ, ਮੁਹਾਸੇ ਅਤੇ ਐਲਰਜੀ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖਬਰ - ਵਾਰ-ਵਾਰ ਹੋ ਰਿਹੈ ਬੁਖਾਰ ਤਾਂ ਦਵਾਈ ਨਹੀਂ ਅਪਣਾਓ ਇਹ ਘਰੇਲੂ ਨੁਸਖੇ, ਮਿੰਟਾਂ ’ਚ ਮਿਲੇਗਾ ਅਰਾਮ
ਬਦਾਮ ਖਾਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਹੈ। ਜੇ ਤੁਸੀਂ ਖਾਲੀ ਪੇਟ ਬਦਾਮ ਖਾਂਦੇ ਹੋ ਤਾਂ ਇਹ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰੇਗਾ। ਤੁਸੀਂ ਬਦਾਮ ਨੂੰ ਠੰਡੇ ਮੌਸਮ ’ਚ ਬਿਨਾਂ ਭਿਓਂ ਕੇ ਵੀ ਖਾ ਸਕਦੇ ਹੋ। ਹਾਲਾਂਕਿ, ਭਿੱਜੇ ਹੋਏ ਬਦਾਮ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਬਦਾਮ ’ਚ ਫਾਈਬਰ ਵੀ ਹੁੰਦਾ ਹੈ ਜੋ ਪੇਟ ਭਰਦਾ ਹੈ। ਤੁਸੀਂ ਚਾਹੋ ਤਾਂ ਸ਼ਾਮ ਨੂੰ ਸਨੈਕ ਦੇ ਤੌਰ ’ਤੇ ਭੁੰਨੇ ਹੋਏ ਬਦਾਮ ਵੀ ਖਾ ਸਕਦੇ ਹੋ। ਬੱਚਿਆਂ ਨੂੰ ਬਦਾਮ ਦੇ ਪਾਊਡਰ ਨੂੰ ਦੁੱਧ ’ਚ ਮਿਲਾ ਕੇ ਜਾਂ ਦਲੀਆ ਅਤੇ ਹਲਵੇ ’ਚ ਮਿਲਾ ਕੇ ਖੁਆਇਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਦਿਲ ਅਤੇ ਨੀਂਦ ਦਾ ਡੂੰਘਾ ਕਨੈਕਸ਼ਨ, ਇਹ ਖਬਰ ਪੜ੍ਹ ਕੇ ਤੁਸੀਂ ਵੀ ਲਓਗੇ ਭਰਪੂਰ ਨੀਂਦ
ਤੁਸੀਂ ਇਕ ਦਿਨ ’ਚ ਓਨੇ ਹੀ ਬਾਦਾਮ ਖਾ ਸਕਦੇ ਹੋ ਜਿੰਨੇ ਤੁਸੀਂ ਆਪਣੀ ਮੁੱਠੀ ਨਾਲ ਫੜ ਸਕਦੇ ਹੋ। ਮਤਲਬ ਕਿ ਤੁਸੀਂ ਰੋਜ਼ਾਨਾ ਲਗਭਗ 8-10 ਬਾਦਾਮ ਖਾ ਸਕਦੇ ਹੋ। ਸਰਦੀਆਂ ’ਚ ਬਾਦਾਮ ਦੀ ਮਾਤਰਾ ਨੂੰ ਥੋੜ੍ਹਾ ਵਧਾਇਆ ਜਾ ਸਕਦਾ ਹੈ। ਗਰਮੀਆਂ ਦੇ ਮੌਸਮ ’ਚ ਬਦਾਮ ਨੂੰ ਭਿਓਂ ਕੇ ਹੀ ਖਾਣਾ ਚਾਹੀਦਾ ਹੈ। ਭਿੱਜੇ ਹੋਏ ਬਦਾਮ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਅਤੇ ਇਨ੍ਹਾਂ ਨੂੰ ਪਚਾਉਣਾ ਸੌਖਾ ਹੋ ਜਾਂਦਾ ਹੈ। ਬੱਚਿਆਂ ਨੂੰ 2-3 ਬਦਾਮ ਖੁਆਏ ਜਾ ਸਕਦੇ ਹਨ। ਬਜ਼ੁਰਗਾਂ ਨੂੰ 5-6 ਭਿੱਜੇ ਹੋਏ ਬਦਾਮ ਖਾਣ ਲਈ ਦਿੱਤੇ ਜਾ ਸਕਦੇ ਹਨ।
ਪੜ੍ਹੋ ਇਹ ਵੀ ਖਬਰ - ਕੌਫੀ ਪੀਣ ਦੇ ਸ਼ੌਕੀਨ ਪਹਿਲਾਂ ਪੜ੍ਹ ਲਓ ਇਹ ਪੂਰੀ ਖਬਰ, ਹੋ ਸਕਦੀ ਹੈ ਇਹ ਗੰਭੀਰ ਸਮੱਸਿਆ
ਬਾਦਾਮ ਖਾਣ ਦੇ ਫਾਇਦੇ
ਦਿਮਾਗ ਨੂੰ ਤੇਜ਼ ਕਰਦਾ ਹੈ
- ਰੋਜ਼ਾਨਾ ਬਾਦਾਮ ਖਾਣ ਨਾਲ ਯਾਦਸ਼ਕਤੀ ਤੇਜ਼ ਹੁੰਦੀ ਹੈ। ਬਾਦਾਮ ’ਚ ਫਾਈਬਰ ਅਤੇ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਨਾਲ ਦਿਮਾਗ ਤੇਜ਼ ਹੁੰਦਾ ਹੈ। ਬੱਚਿਆਂ ਦੇ ਦਿਮਾਗ ਨੂੰ ਤੇਜ਼ ਕਰਨ ਲਈ ਉਨ੍ਹਾਂ ਨੂੰ ਬਦਾਮ ਖੁਆਓ। ਬਦਾਮ ’ਚ ਵਿਟਾਮਿਨ ਈ ਅਤੇ ਬੀ6 ਹੁੰਦਾ ਹੈ ਜੋ ਅਲਜ਼ਾਈਮਰ ਦੇ ਖਤਰੇ ਨੂੰ ਘੱਟ ਕਰਦਾ ਹੈ। ਰੋਜ਼ਾਨਾ ਬਦਾਮ ਖਾਣ ਨਾਲ ਭੁੱਲਣ ਦੀ ਬਿਮਾਰੀ ਤੋਂ ਬਚਾਅ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੈ ਇਹ ਸੁਪਰਫੂਡ, ਜਾਣ ਲਓ ਇਸ ਦੇ ਫਾਇਦੇ
ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਦੈ
- ਦਿਲ ਦੇ ਰੋਗੀਆਂ ਲਈ ਬਾਦਾਮ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਬਾਦਾਮ ਖਾਣ ਨਾਲ ਸਰੀਰ ਨੂੰ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਪਲਾਂਟ ਪ੍ਰੋਟੀਨ ਮਿਲਦਾ ਹੈ, ਜੋ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਦਾ ਹੈ। ਭਿੱਜੇ ਹੋਏ ਬਾਦਾਮ ’ਚ ਘੱਟ ਕੈਲੋਰੀ ਹੁੰਦੀ ਹੈ ਜੋ ਭਾਰ ਘਟਾਉਣ ’ਚ ਵੀ ਮਦਦ ਕਰਦੀ ਹੈ। ਬਾਦਾਮ ਐਂਟੀ-ਆਕਸੀਡੈਂਟ ਦਾ ਕੰਮ ਕਰਦਾ ਹੈ।
ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੈ
- ਬਾਦਾਮ ਖਾਣ ਨਾਲ ਸਰੀਰ ਨੂੰ ਓਮੇਗਾ 3 ਫੈਟੀ ਐਸਿਡ ਮਿਲਦਾ ਹੈ। ਇਸ ਨਾਲ ਸਰੀਰ ’ਚ ਜ਼ਿੰਕ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਰੋਜ਼ਾਨਾ ਬਦਾਮ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣ ਜਾਂਦਾ ਹੈ। ਇਹ ਕਿਸੇ ਵੀ ਬੈਕਟੀਰੀਆ ਦੀ ਲਾਗ ਨੂੰ ਦੂਰ ਰੱਖਣ ਅਤੇ ਖੂਨ ਦੇ ਸੈੱਲਾਂ ਦੀ ਮੁਰੰਮਤ ਕਰਨ ’ਚ ਵੀ ਮਦਦ ਕਰਦਾ ਹੈ।
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ