ਸਵੇਰੇ ਖਾਲੀ ਢਿੱਡ ਕੋਸੇ ਪਾਣੀ ਨਾਲ ਜ਼ਰੂਰ ਖਾਓ ਗੁੜ, ਹੋਣਗੇ ਹੈਰਾਨੀਜਨਕ ਫ਼ਾਇਦੇ

Friday, Jan 08, 2021 - 06:00 PM (IST)

ਜਲੰਧਰ (ਬਿਊਰੋ) - ਕੁਦਰਤੀ ਪਦਾਰਥਾਂ ‘ਚ ਗੁੜ ਸਭ ਤੋਂ ਮਿੱਠਾ ਪਦਾਰਥ ਹੈ। ਇਸ ‘ਚ ਮਿਨਰਲ ਅਤੇ ਵਿਟਾਮਿਨ ਭਰਪੂਰ ਮਾਤਰਾ ’ਚ ਹੁੰਦੇ ਹਨ। ਇਸ ਤੋਂ ਇਲਾਵਾ ਗੁੜ ‘ਚ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ, ਪੋਟਾਸ਼ੀਅਮ, ਕਾਪਰ, ਵਿਟਾਮਿਨ ‘ਬੀ’ ਤੇ ਨਿਆਸਿਨ ਹੁੰਦਾ ਹੈ। ਸਵੇਰੇ ਦੇ ਸਮੇਂ ਖਾਲੀ ਢਿੱਡ ਗੁਨਗੁਨਾ ਪਾਣੀ ਪੀਣਾ ਸਿਹਤ ਲਈ ਕਿਨਾਂ ਕੁ ਫ਼ਾਇਦੇਮੰਦ ਹੁੰਦਾ ਹੈ, ਇਹ ਸਭ ਜਾਣਦੇ ਹਨ। ਸਵੇਰੇ ਗੁਨਗੁਨੇ ਪਾਣੀ ਨਾਲ ਗੁੜ ਖਾਣ ਨਾਲ ਵੀ ਸਰੀਰ ਨੂੰ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਖਾਲੀ ਢਿੱਡ ਅਤੇ ਬਿਨਾਂ ਬਰੱਸ਼ ਕੀਤੇ ਥੋੜ੍ਹੇ ਜਿਹੇ ਗੁੜ ਨਾਲ ਪੀਤਾ ਗਿਆ ਗੁਨਗੁਨਾ ਪਾਣੀ ਵਿਗੜੀ ਸਿਹਤ ਨੂੰ ਦੁਰੱਸਤ ਕਰ ਸਕਦਾ ਹੈ। ਇਸੇ ਤਰ੍ਹਾਂ ਰੋਜ਼ਾਨਾ ਰਾਤ ਨੂੰ ਵੀ ਗਰਮ ਪਾਣੀ ਨਾਲ ਖਾਧਾ ਗੁੜ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ।

ਗੁੜ 'ਚ ਇਹ ਤੱਤ ਹੁੰਦੇ ਨੇ ਮੌਜੂਦ 
ਗੁੜ 'ਚ ਪ੍ਰੋਟੀਨ, ਆਇਰਨ, ਮੈਗਨੀਸ਼ੀਅਮ, ਫੈਟ ਅਤੇ ਮੈਗਨੀਜ਼ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਵਿਟਾਮਿਨ-ਬੀ, ਕੈਲਸ਼ੀਅਮ, ਫਾਸਫੋਰਸ, ਜ਼ਿੰਕ ਅਤੇ ਕਾਪਰ ਵੀ ਮੌਜੂਦ ਹੁੰਦੇ ਹਨ। ਗੁੜ 'ਚ ਲਗਭਗ 10 ਫੀਸਦੀ ਗਲੂਕੋਸ ਅਤੇ 5 ਫੀਸਦੀ ਖਣਿਜ ਤੱਤ ਪਾਏ ਜਾਂਦੇ ਹਨ। 

ਇਹ ਹੁੰਦੇ ਨੇ ਗੁੜ ਖਾਣ ਦੇ ਫ਼ਾਇਦੇ 

ਭਾਰ ਕਰਦਾ ਹੈ ਘੱਟ 
ਸਵੇਰੇ-ਸਵੇਰੇ ਉੱਠ ਕੇ ਗੁੜ ਖਾਣ ਨਾਲ ਤੁਹਾਡੇ ਸਰੀਰ ਨੂੰ ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਹੁੰਦੇ ਹਨ। ਸਾਰਾ ਦਿਨ ਤੁਹਾਨੂੰ ਭੁੱਖ ਘੱਟ ਮਹਿਸੂਸ ਹੁੰਦੀ ਹੈ। ਗੁੜ 'ਚ ਮੌਜੂਦ ਵਿਟਾਮਿਨ-ਬੀ-1, ਬੀ-6 ਅਤੇ ਵਿਟਾਮਿਨ-ਸੀ ਸਾਡੇ ਸਰੀਰ 'ਚ ਵਾਧੂ ਕੈਲੋਰੀ ਬਰਨ ਕਰਨ 'ਚ ਮਦਦ ਕਰਦੇ ਹਨ। ਜਲਦੀ ਭਾਰ ਘਟਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਪੀਸ ਗੁੜ ਦੇ ਨਾਲ ਗਰਮ ਪਾਣੀ ਪੀ ਕੇ ਸੌਂਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਭਾਰ ਘੱਟ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - Health Tips: ਹਫ਼ਤੇ ’ਚ ਤਿੰਨ ਦਿਨ ਖਾਓ ਇਹ ਚੀਜ਼, ਘਟੇਗਾ ‘ਦਿਲ ਦੇ ਦੌਰਾ’ ਦਾ ਖ਼ਤਰਾ

PunjabKesari

ਢਿੱਡ ਦੀਆਂ ਸਮੱਸਿਆਵਾਂ ਕਰੇ ਦੂਰ 
ਜੇਕਰ ਤੁਹਾਨੂੰ ਗੈਸ, ਬਦਹਜ਼ਮੀ, ਅਤੇ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਰਾਤ ਨੂੰ ਖਾਣਾ ਖਾਣ ਤੋਂ 2 ਘੰਟੇ ਬਾਅਦ ਗਰਮ ਪਾਣੀ ਨਾਲ ਦੋ ਟੁਕੜੇ ਗੁੜ ਦੇ ਖਾਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਗੈਸ, ਕਬਜ਼ ਅਤੇ ਢਿੱਡ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਕਬਜ਼ ਦੀ ਪਰੇਸ਼ਾਨੀ ਦਾ ਕਰੇ ਹੱਲ
ਜੇਕਰ ਤੁਸੀਂ ਕਬਜ਼ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਗੁੜ ਵਾਲੇ ਦੁੱਧ ਦੀ ਵਰਤੋਂ ਕਰ ਸਕਦੇ ਹੋ। ਅਜਿਹਾ ਕਰਨ ਨਾਲ ਕਬਜ਼ ਦੀ ਸਮੱਸਿਆ ਤੋਂ ਸੌਖੇ ਤਰੀਕੇ ਨਾਲ ਛੁਟਕਾਰਾ ਮਿਲੇਗਾ। 

ਚਮੜੀ ਲਈ ਫ਼ਾਇਦੇਮੰਦ 
ਜੇਕਰ ਤੁਸੀਂ ਆਪਣੇ ਚਿਹਰੇ ਦੇ ਕਿਲਾਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੁਝ ਦਿਨਾਂ ਤੱਕ ਖਾਲੀ ਢਿੱਡ ਗੁੜ ਅਤੇ ਪਾਣੀ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਤੁਹਾਡੀ ਚਮੜੀ 'ਚ ਨਿਖਾਰ ਆ ਜਾਵੇਗਾ। 

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਪੱਥਰੀ ਦੀ ਸਮੱਸਿਆ 
ਪੱਥਰੀ ਵਰਗੀ ਸਮੱਸਿਆ ਤੋਂ ਬਚਣ ਲਈ ਰੋਜ਼ਾਨਾ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਟੁਕੜਾ ਗੁੜ ਦੇ ਨਾਲ ਗਰਮ ਪਾਣੀ ਪੀਣ ਨਾਲ ਪੱਥਰੀ ਘੁੱਲ ਕੇ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੀ ਹੈ। ਖਾਣਾ ਖਾਣ ਤੋਂ ਬਾਅਦ ਗੁੜ ਖਾਣ ਨਾਲ ਸੀਨੇ 'ਚ ਸੜਨ ਵੀ ਨਹੀਂ ਹੁੰਦੀ। 

ਨੀਂਦ ਨਾ ਆਉਣ ਦੀ ਸਮੱਸਿਆ ਤੋਂ ਦਿਵਾਏ ਨਿਜਾਤ 
ਤਣਾਅ ਵਾਲੇ ਮਾਹੌਲ ਦੇ ਚਲਦਿਆਂ ਰਾਤ ਨੂੰ ਕਈ ਲੋਕਾਂ ਨੂੰ ਨੀਂਦ ਨਾ ਆਉਣ ਦੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਗੁੜ ਦਾ ਸੇਵਨ ਕਰਨ ਤਣਾਅ ਘੱਟ ਹੁੰਦਾ ਹੈ ਅਤੇ ਨੀਂਦ ਨਾ ਆਉਣ ਦੀ ਪਰੇਸ਼ਾਨੀ ਤੋਂ ਵੀ ਮੁਕਤੀ ਮਿਲਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਮੂੰਹ ਦੇ ਛਾਲੇ ਅਤੇ ਬਦਬੂ 
ਰੋਜ਼ਾਨਾ ਰਾਤ ਨੂੰ ਇਲਾਇਚੀ ਦੇ ਨਾਲ ਗੁੜ ਖਾ ਕੇ ਗਰਮ ਪਾਣੀ ਨਾਲ ਮੂੰਹ ਦੇ ਬੈਕਟਰੀਆ ਖਤਮ ਹੋ ਜਾਂਦੇ ਹਨ। ਇਸ ਦੇ ਨਾਲ ਹੀ ਕੈਵਿਟੀ ਦੀ ਸਮੱਸਿਆ ਵੀ ਠੀਕ ਹੁੰਦੀ ਹੈ। ਗੁੜ ਦੇ ਰੋਜ਼ਾਨਾ ਸੇਵਨ ਨਾਲ ਕਦੇ ਵੀ ਦੰਦਾਂ 'ਚ ਕੀੜਾ ਨਹੀਂ ਲੱਗਦਾ। 

PunjabKesari

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ


rajwinder kaur

Content Editor

Related News