Health Care: ਰੋਜ਼ਾਨਾ ਚੜ੍ਹਦੇ-ਉਤਰਦੇ ਰਹੋ ਪੌੜੀਆਂ, ਘੱਟ ਹੋਵੇਗਾ ਕੈਂਸਰ ਦਾ ਖ਼ਤਰਾ, ਦੂਰ ਹੋਣਗੇ ਕਈ ਰੋਗ
Friday, Jan 12, 2024 - 11:48 AM (IST)
ਜਲੰਧਰ - ਬਹੁਤ ਸਾਰੇ ਲੋਕ ਅਜਿਹੇ ਹਨ, ਜਿਹਨਾਂ ਦਾ ਥੋੜ੍ਹਾ ਜਿਹਾ ਕੰਮ ਕਰਨ, ਵਾਰ-ਵਾਰ ਪੌੜੀਆਂ ਚੜ੍ਹਨ ਅਤੇ ਉਤਰਨ ਨਾਲ ਸਾਹ ਫੁੱਲਣ ਲੱਗਦਾ ਹੈ। ਪੌੜੀਆਂ ਚੜ੍ਹਨ ਅਤੇ ਉਤਰਨ ਨਾਲ ਭਾਵੇਂ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ ਪਰ ਇਸ ਨਾਲ ਸਰੀਰ ਨੂੰ ਕਈ ਫ਼ਾਇਦੇ ਵੀ ਹੁੰਦੇ ਹਨ। ਇਹ ਭਾਰ ਘਟਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਪੌੜੀਆਂ ਚੜ੍ਹਨ ਦੀ ਆਦਤ ਬਣਾਉਂਦੇ ਹੋ, ਤਾਂ ਤੁਸੀਂ ਕੁਝ ਹਫ਼ਤਿਆਂ ਵਿੱਚ ਭਾਰ ਘਟਾ ਸਕਦੇ ਹੋ। ਦਫ਼ਤਰ 'ਚ ਲਿਫਟ ਦੀ ਥਾਂ ਪੌੜੀਆਂ ਦੀ ਵਰਤੋਂ ਕਰੋ। ਪੌੜੀਆਂ ਚੜ੍ਹਨ-ਉਤਰਨ ਨਾਲ ਕੈਂਸਰ ਦੀ ਬੀਮਾਰੀ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਐਨਰਜੀ ਮਿਲਦੀ ਹੈ। ਨਾਲ ਹੀ ਤਣਾਅ ਅਤੇ ਚਿੰਤਾ ਵੀ ਦੂਰ ਹੁੰਦੀ ਹੈ। ਪੌੜੀਆਂ ਚੜ੍ਹਨ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
ਕੈਂਸਰ ਦੀ ਬੀਮਾਰੀ ਤੋਂ ਰਾਹਤ
ਪੌੜੀਆਂ ਚੜ੍ਹਨ-ਉਤਰਨ, ਕੱਪੜੇ ਸਾਫ਼ ਜਾਂ ਕੰਮ ਕਰਨ ਨਾਲ ਕਈ ਲੋਕਾਂ ਦੀ ਸਾਹ ਫੁੱਲਣ ਲੱਗਦੀ ਹੈ, ਜੋ ਸਿਹਤ ਲਈ ਚੰਗੀ ਹੁੰਦੀ ਹੈ। ਇਸ ਰਿਸਰਚ ਅਨੁਸਾਰ ਅਜਿਹਾ ਹੋਣ 'ਤੇ ਕੈਂਸਰ ਹੋਣ ਦਾ ਖ਼ਤਰਾ ਕਾਫ਼ੀ ਮਾਤਰਾ ਵਿੱਚ ਘੱਟ ਜਾਂਦਾ ਹੈ। ਰੋਜ਼ਾਨਾਂ 5 ਮਿੰਟ ਲਗਾਤਾਰ ਪੌੜੀਆਂ ਚੜ੍ਹਨ ਨਾਲ ਕੈਂਸਰ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
ਸਿਹਤਮੰਦ ਰਹਿੰਦੇ ਹਨ ਦਿਲ ਅਤੇ ਫੇਫੜੇ
ਪੌੜੀਆਂ ਚੜ੍ਹਨ ਨਾਲ ਦਿਲ ਅਤੇ ਫੇਫੜੇ ਦੋਵੇਂ ਸਿਹਤਮੰਦ ਰਹਿੰਦੇ ਹਨ। ਇਸ ਨਾਲ ਸਰੀਰ ਵਿੱਚ ਸਹੀ ਮਾਤਰਾਂ ਵਿੱਚ ਆਕਸੀਜਨ ਪਹੁੰਚਦੀ ਹੈ। ਦਿਲ ਦੀ ਧੜਕਣ ਠੀਕ ਰਹਿੰਦੀ ਹੈ ਅਤੇ ਸਰੀਰ ਵਿੱਚ ਖੂਨ ਦਾ ਸੰਚਾਰ ਸਹੀ ਤਰੀਕੇ ਨਾਲ ਹੁੰਦਾ ਹੈ।
ਪੜ੍ਹੋ ਇਹ ਵੀ : Health Tips : ਬਿਨਾਂ ਰੋਟੀ ਛੱਡੇ ਇੰਝ ਘਟਾਓ ਭਾਰ, ਜਿਮ ਜਾਣ ਜਾਂ ਦਵਾਈਆਂ ਖਾਣ ਦੀ ਵੀ ਨਹੀਂ ਪਵੇਗੀ ਲੋੜ
ਸਰੀਰ ਫਿੱਟ ਰਹਿੰਦਾ
ਪੌੜੀਆਂ ਚੜ੍ਹਨ-ਉਤਰਨ ਨਾਲ ਸਰੀਰ ਫਿੱਟ ਰਹਿੰਦਾ ਹੈ ਅਤੇ ਊਰਜਾ ਜ਼ਿਆਦਾ ਮਿਲਦੀ ਹੈ। ਪੌੜੀਆਂ ਚੜ੍ਹਨ ਨਾਲ ਸਰੀਰ ਦੀ ਕਸਰਤ ਹੁੰਦੀ ਹੈ, ਜਿਸ ਨਾਲ ਜੋੜਾਂ ਦੇ ਦਰਦ ਤੋਂ ਨਿਜ਼ਾਤ ਮਿਲਦੀ ਹੈ।
ਮਾਸਪੇਸ਼ੀਆਂ ਮਜ਼ਬੂਤ
ਪੌੜੀਆਂ ਚੜ੍ਹਨ-ਉਤਰਨ ਨਾਲ ਲੱਤਾਂ ਦੀਆਂ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਹੈ, ਜਿਸ ਨਾਲ ਉਹ ਮਜਬੂਤ ਹੋ ਜਾਂਦੀਆਂ ਹਨ। ਪੌੜੀਆਂ ਚੜ੍ਹਨ, ਸਮਤਲ ਥਾਂ 'ਤੇ ਸੈਰ ਕਰਨ, ਜੌਗਿੰਗ ਜਾਂ ਦੌੜਨ ਨਾਲ ਸਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਲੱਤ, ਪੱਟ ਅਤੇ ਕਮਰ ਦੀਆਂ ਮਾਸਪੇਸ਼ੀਆਂ ਦੀ ਤਾਕਤ ਵਧ ਸਕਦੀ ਹੈ।
ਪੜ੍ਹੋ ਇਹ ਵੀ : Health Tips: ਨੀਂਦ ਨਾ ਆਉਣ ਦੀ ਸਮੱਸਿਆ 'ਚ ਰਾਮਬਾਣ ਹਨ ਇਹ 4 ਚੀਜ਼ਾਂ, ਕਦੇ ਨਹੀਂ ਪਵੇਗੀ ਦਵਾਈਆਂ ਦੀ ਲੋੜ
ਮੋਟਾਪਾ ਘੱਟ ਹੁੰਦਾ ਹੈ
ਵਾਰ-ਵਾਰ ਪੌੜੀਆਂ ਚੜ੍ਹਨ-ਉਤਰਨ ਨਾਲ ਸਰੀਰ ਦੀ ਕਸਰਤ ਹੁੰਦੀ ਹੈ, ਜਿਸ ਨਾਲ ਕੁਝ ਦਿਨਾਂ ਦੇ ਅੰਦਰ ਮੋਟਾਪਾ ਘੱਟ ਹੋ ਜਾਂਦਾ ਹੈ। ਜਿਹੜੇ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ, ਉਹ ਨਿਯਮਿਤ ਤੌਰ 'ਤੇ ਪੌੜੀਆਂ ਦੀ ਵਰਤੋਂ ਕਰਨ। ਇਸ ਨਾਲ ਕੈਲੋਰੀ ਵੀ ਬਰਨ ਹੁੰਦੀ ਹੈ।
ਚੰਗੀ ਨੀਂਦ ਆਉਂਦੀ ਹੈ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਅਨਿੰਦਰੇ ਦੀ ਸਮੱਸਿਆ ਤੋਂ ਪੀੜਤ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਵਾਰ-ਵਾਰ ਪੌੜੀਆਂ ਚੜ੍ਹਨੀਆਂ ਸ਼ੁਰੂ ਕਰ ਦੇਣ। ਅਜਿਹਾ ਕਰਨ ਨਾਲ ਸਰੀਰ ਥੱਕ ਜਾਂਦਾ ਹੈ, ਜਿਸ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ।
ਪੜ੍ਹੋ ਇਹ ਵੀ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਮਜ਼ਬੂਤ ਹੁੰਦੀਆਂ ਹਨ ਹੱਡੀਆਂ
ਜਿਹਨਾਂ ਲੋਕਾਂ ਦੀਆਂ ਹੱਡੀਆਂ 'ਚ ਦਰਦ ਰਹਿੰਦਾ ਹੈ, ਉਹ ਪੌੜੀਆਂ ਚੜ੍ਹਨ ਅਤੇ ਉਤਰਨ ਦੀ ਆਦਤ ਪਾ ਲੈਣ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਰਦਾਂ ਤੋਂ ਨਿਜ਼ਾਤ ਮਿਲਦੀ ਹੈ। ਪੌੜੀਆਂ ਚੜ੍ਹਨ ਨਾਲ ਸਰੀਰ ਦੀ ਕਸਰਤ ਹੁੰਦੀ ਹੈ, ਜਿਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।