ਖਾਣਾ ਖਾਣ ਤੋਂ ਤੁਰੰਤ ਬਾਅਦ ਕਿਉਂ ਹੋ ਜਾਂਦੀ ਹੈ ਉਲਟੀ? ਨਜ਼ਰਅੰਦਾਜ਼ ਨਾ ਕਰੋ ਇਹ ਲੱਛਣ

Friday, Aug 06, 2021 - 05:01 PM (IST)

ਖਾਣਾ ਖਾਣ ਤੋਂ ਤੁਰੰਤ ਬਾਅਦ ਕਿਉਂ ਹੋ ਜਾਂਦੀ ਹੈ ਉਲਟੀ? ਨਜ਼ਰਅੰਦਾਜ਼ ਨਾ ਕਰੋ ਇਹ ਲੱਛਣ

ਨਵੀਂ ਦਿੱਲੀ: ਖਾਣਾ ਖਾਣ ਤੋਂ ਬਾਅਦ ਤੁਹਾਨੂੰ ਵੀ ਉਲਟੀ ਹੋ ਜਾਂਦੀ ਹੈ? ਖਾਣਾ ਦੇਖਦੇ ਹੀ ਕੀ ਤੁਹਾਡਾ ਵੀ ਜੀਅ ਮਚਲਾਉਣ ਲੱਗਦਾ ਹੈ? ਗਰਭਅਵਸਥਾ ’ਚ ਉਲਟੀ ਹੋਣਾ ਆਮ ਗੱਲ ਹੈ ਪਰ ਰੋਜ਼ਾਨਾ ਅਜਿਹਾ ਹੋਵੇ ਤਾਂ ਉਸ ਨੂੰ ਹਲਕੇ ’ਚ ਨਾ ਲਓ ਕਿਉਂਕਿ ਇਹ ਗੰਭੀਰ ਬਿਮਾਰੀਆਂ ਵੱਲ ਇਸ਼ਾਰਾ ਹੋ ਸਕਦਾ ਹੈ। ਭੋਜਨ ਕਰਨ ਤੋਂ ਬਾਅਦ ਉਲਟੀ ਦੀ ਪਰੇਸ਼ਾਨੀ ਲਗਾਤਾਰ ਬਣੀ ਹੋਈ ਹੈ ਤਾਂ ਡਾਕਟਰ ਦੀ ਸਲਾਹ ਲਓ। ਇਸ ਦੇ ਨਾਲ ਹੀ ਤੁਸੀਂ ਕੁਝ ਟਿਪਸ ਅਪਣਾ ਕੇ ਵੀ ਇਸ ਸਮੱਸਿਆ ਤੋਂ ਛੁੱਟਕਾਰਾ ਪਾ ਸਕਦੇ ਹੋ।
ਸਭ ਤੋਂ ਪਹਿਲਾਂ ਜਾਣਦੇ ਹਾਂ ਭੋਜਨ ਖਾਣ ਤੋਂ ਬਾਅਦ ਉਲਟੀ ਹੋਣ ਦੇ ਕਾਰਨ 

ਭੋਜਨ ਪ੍ਰਣਾਲੀ 'ਚ ਗੜਬੜ
ਅੰਤੜੀਆਂ ’ਚ ਪੈਰੀਸਟਾਲੀਟਕ ਮੂਵਮੈਂਟ ਹੁੰਦੀ ਹੈ ਪਰ ਕਿਸੇ ਕਾਰਨ ਇਸ ’ਚ ਰੁਕਾਵਟ ਹੋ ਆ ਜਾਂਦੀ ਹੈ। ਅਜਿਹੇ ’ਚ ਜਿਸ ਗਤੀ ਨਾਲ ਭੋਜਨ ਅੱਗੇ ਵਧਣਾ ਚਾਹੀਦਾ ਉਹ ਨਹੀਂ ਹੋ ਪਾਉਂਦਾ। ਅਜਿਹੇ ’ਚ ਐਸਿਜ ਰਿਫਲੈਕਸ ਦਾ ਨਿਰਮਾਣ ਹੁੰਦਾ ਹੈ ਅਤੇ ਭੋਜਨ ਤੋਂ ਬਾਅਦ ਉਲਟੀ ਹੋ ਜਾਂਦੀ ਹੈ।

PunjabKesari
ਐਸੀਡਿਟੀ
ਭੋਜਨ ਤੋਂ ਬਾਅਦ ਉਲਟੀ ਹੋਣ ਦਾ ਇਕ ਕਾਰਨ ਐਸੀਡਿਟੀ ਵੀ ਹੋ ਸਕਦਾ ਹੈ। ਦਰਅਸਲ ਕੁਝ ਚੀਜ਼ਾਂ ਖਾਣ ਤੋਂ ਬਾਅਦ ਢਿੱਡ ’ਚ ਐਸਿਡ ਬਣ ਜਾਂਦਾ ਹੈ ਜਿਸ ਨਾਲ ਉਲਟੀ ਦੀ ਸੰਭਾਵਨਾ ਵੱਧ ਜਾਂਦੀ ਹੈ। 
ਖ਼ੂਨ ਦੀ ਘਾਟ
ਸਰੀਰ ’ਚ ਖ਼ੂਨ ਦੀ ਘਾਟ ਜਾਂ ਪੀਲੀਆ ਦੀ ਵਜ੍ਹਾ ਨਾਲ ਵੀ ਭੋਜਨ ਚੰਗੀ ਤਰ੍ਹਾਂ ਨਾਲ ਪਚ ਨਹੀਂ ਪਾਉਂਦਾ ਅਤੇ ਉਲਟੀ ਹੋ ਜਾਂਦੀ ਹੈ।
ਢਿੱਡ ਦੀ ਬਿਮਾਰੀ
ਲਗਾਤਾਰ ਇਹ ਸਮੱਸਿਆ ਹੋ ਰਹੀ ਹੈ ਤਾਂ ਇਸ ਦਾ ਕਾਰਨ ਢਿੱਡ ’ਚ ਕੈਂਸਰ ਜਾਂ ਕੋਈ ਹੋਰ ਬਿਮਾਰੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕੁਝ ਦਵਾਈਆਂ ਦੇ ਕਾਰਨ ਵੀ ਭੋਜਨ ਦੇ ਬਾਅਦ ਉਲਟੀ ਆ ਜਾਂਦੀ ਹੈ।
ਖਾਲੀ ਢਿੱਡ
ਖਾਲੀ ਢਿੱਡ ਮਸਾਲੇਦਾਰ ਜਾਂ ਜ਼ਿਆਦਾ ਕੈਲੋਰੀ ਵਾਲਾ ਭੋਜਨ ਖਾਣ ਨਾਲ ਵੀ ਉਹ ਪਚ ਨਹੀਂ ਪਾਉਂਦਾ ਅਤੇ ਉਲਟੀ ਹੋਣ ਲੱਗਦੀ ਹੈ। ਜੇਕਰ ਜ਼ਿਆਦਾ ਦੇਰ ਨਾਲ ਕੁਝ ਨਹੀਂ ਖਾਣਾ ਤੋਂ ਪਹਿਲਾਂ 1 ਗਿਲਾਸ ਪਾਣੀ ਪੀਓ ਅਤੇ ਫਿਰ ਭੋਜਨ ਕਰੋ। 

PunjabKesari
ਲਿਵਰ ਅਤੇ ਕਿਡਨੀ ’ਚ ਪਰੇਸ਼ਾਨੀ
ਲਿਵਰ ਅਤੇ ਕਿਡਨੀ ’ਚ ਪਰੇਸ਼ਾਨੀ, ਪੱਥਰੀ, ਅਲਸਰ, ਢਿੱਡ ’ਚ ਕੀੜੇ ਹੋਣ ਦੀ ਵਜ੍ਹਾ ਨਾਲ ਵੀ ਵਾਰ-ਵਾਰ ਉਲਟੀ ਦੀ ਸਮੱਸਿਆ ਹੋ ਸਕਦੀ ਹੈ।
ਹੁਣ ਜਾਣਦੇ ਹਾਂ ਉਲਟੀ ਦੀ ਸਮੱਸਿਆ ਤੋਂ ਬਚਾਅ ਦੇ ਤਰੀਕੇ
-ਮਸਾਲੇਦਾਰ, ਮਿਰਚ ਮਸਾਲੇ, ਤਲਿਆ, ਭੋਜਨ ਘੱਟ ਖਾਓ ਅਤੇ ਖੁਰਾਕ ’ਚ ਸਾਦੀਆਂ ਚੀਜ਼ਾਂ ਸ਼ਾਮਲ ਕਰੋ। 
-ਖਾਲੀ ਢਿੱਡ ਭੋਜਨ ਕਰਨ ਤੋਂ ਬਚੋ ਅਤੇ ਇਕ ਵਾਰ ’ਚ ਢਿੱਡ ਭਰ ਕੇ ਨਾ ਖਾਓ।
-ਭੋਜਨ ਦੇ ਨਾਲ ਕੈਫੀਨਯੁਕਤ ਚੀਜ਼ਾਂ ਦਾ ਸੇਵਨ ਨਾ ਕਰੋ ਕਿਉਂਕਿ ਇਸ ਨਾਲ ਉਲਟੀ ਹੋ ਸਕਦੀ ਹੈ। 
-ਬਹੁਤ ਦੇਰ ਤੋਂ ਖਾਲੀ ਢਿੱਡ ਹੈ ਤਾਂ ਪਹਿਲਾਂ 1 ਗਿਲਾਸ ਪਾਣੀ ਪੀਓ। 
-ਭੋਜਨ ਦੇ ਕੁਝ ਦੇਰ ਬਾਅਦ ਹਲਕੀ-ਫੁਲਕੀ ਕਸਰਤ ਕਰੋ। 


author

Aarti dhillon

Content Editor

Related News