ਵੇਸਣ ਹੈ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਖਾਧ ਪਦਾਰਥ, ਸ਼ੂਗਰ ਤੇ ਦਿਲ ਦੇ ਰੋਗਾਂ ''ਚ ਹੈ ਰਾਮਬਾਣ
Wednesday, Mar 29, 2023 - 07:48 PM (IST)
ਨਵੀਂ ਦਿੱਲੀ- ਵੇਸਣ ਭਾਵ ਛੋਲਿਆਂ ਦੇ ਆਟੇ ਨੂੰ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਹੈ। ਇਹ ਖਾਣ ਵਿੱਚ ਜਿੰਨਾ ਸੁਆਦਿਸ਼ਟ ਹੁੰਦਾ ਹੈ, ਸਿਹਤ ਲਈ ਵੀ ਓਨਾ ਹੀ ਲਾਭਦਾਇਕ ਹੁੰਦਾ ਹੈ । ਇਸ 'ਚ ਪਾਇਆ ਜਾਣ ਵਾਲਾ ਫਾਈਬਰ ਅਤੇ ਪ੍ਰੋਟੀਨ ਕਈ ਬੀਮਾਰੀਆਂ ਨੂੰ ਠੀਕ ਕਰਦਾ ਹੈ। ਵੇਸਣ ਕਾਰਨ ਪਾਚਨ ਕਿਰਿਆ ਬਹੁਤ ਸਮੂਦ (Smooth) ਹੁੰਦੀ ਹੈ। ਇਹ ਸ਼ੂਗਰ ਦੇ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਹੈ। ਵੇਸਣ ਦਾ ਸੇਵਨ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਦਾ ਹੈ ਅਤੇ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ। ਇੰਨਾ ਹੀ ਨਹੀਂ ਵੇਸਣ ਨੂੰ ਦਿਲ ਦੀਆਂ ਬੀਮਾਰੀਆਂ ਲਈ ਵੀ ਰਾਮਬਾਣ ਮੰਨਿਆ ਜਾਂਦਾ ਹੈ।
ਵੇਸਣ ਖਾਣ ਨਾਲ ਹੁੰਦੇ ਇਹ ਪੰਜ ਫਾਇਦੇ
ਸ਼ੂਗਰ ਹੋਏ ਕੰਟਰੋਲ
ਇਕ ਰਿਸਰਚ ਮੁਤਾਬਕ ਵੇਸਣ ਖਾਣ ਨਾਲ ਸ਼ੂਗਰ ਕਾਫੀ ਹੱਦ ਤੱਕ ਕੰਟਰੋਲ ਹੁੰਦੀ ਹੈ। ਵੇਸਣ ਖਾਣ ਨਾਲ ਸ਼ੂਗਰ ਦਾ ਖਤਰਾ ਘੱਟ ਹੋ ਜਾਂਦਾ ਹੈ ਅਤੇ ਇਹ ਗਲੂਟਨ ਮੁਕਤ ਖੁਰਾਕ ਹੈ, ਜਿਸ ਦਾ ਗਲਾਈਸੈਮਿਕ ਇੰਡੈਕਸ ਵੀ ਬਹੁਤ ਘੱਟ ਹੁੰਦਾ ਹੈ। ਸਿਹਤ ਮਾਹਰ ਸ਼ੂਗਰ ਦੇ ਮਰੀਜ਼ਾਂ ਨੂੰ ਵੇਸਣ ਖਾਣ ਲਈ ਕਹਿੰਦੇ ਹਨ।
ਦਿਲ ਨੂੰ ਸਿਹਤਮੰਦ ਰੱਖੇ
ਵੇਸਣ 'ਚ ਕਈ ਵਿਟਾਮਿਨ, ਮਿਨਰਲਸ ਅਤੇ ਫਾਈਬਰ ਪਾਏ ਜਾਂਦੇ ਹਨ, ਜੋ ਦਿਲ ਦੀ ਸਿਹਤ ਨੂੰ ਠੀਕ ਰੱਖਦੇ ਹਨ। ਇਕ ਰਿਸਰਚ ਮੁਤਾਬਕ ਤਿੰਨ ਚੱਮਚ ਛੋਲਿਆਂ ਦੇ ਆਟੇ 'ਚ ਓਨੀ ਹੀ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜਿੰਨਾ ਕੇਲੇ 'ਚ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਰੋਜ਼ ਖਾਓ ਇਹ ਸੁਪਰਫੂਡ, ਦਿਮਾਗ ਚਲੇਗਾ ਬਹੁਤ ਤੇਜ਼, ਯਾਦਦਾਸ਼ਤ ਵੀ ਰਹੇਗੀ ਜ਼ਬਰਦਸਤ
ਭਾਰ ਘਟਾਉਣ ਵਿੱਚ ਮਦਦਗਾਰ
2010 ਵਿੱਚ ਹੋਏ ਇੱਕ ਅਧਿਐਨ ਦੇ ਅਨੁਸਾਰ, ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਛੋਲੇ ਦਾ ਆਟਾ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ। ਇਸ ਅਧਿਐਨ 'ਚ ਕੁਝ ਲੋਕਾਂ 'ਤੇ 12 ਹਫਤਿਆਂ ਦੀ ਖੋਜ ਤੋਂ ਬਾਅਦ ਇਹ ਪਾਇਆ ਗਿਆ ਕਿ ਛੋਲਿਆਂ ਦਾ ਆਟਾ ਖਾਣ ਨਾਲ ਭੁੱਖ ਘੱਟ ਹੁੰਦੀ ਹੈ ਅਤੇ ਪੇਟ ਭਰਿਆ ਰਹਿੰਦਾ ਹੈ, ਜਿਸ ਨਾਲ ਜ਼ਿਆਦਾ ਖਾਣ ਤੋਂ ਬਚਿਆ ਜਾਂਦਾ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ।
ਪਿੰਪਲਸ ਤੋਂ ਪਾਓ ਛੁਟਕਾਰਾ
ਇਕ ਹੈਲਥ ਵੈੱਬਸਾਈਟ ਮੁਤਾਬਕ ਵੇਸਣ 'ਚ ਪਾਇਆ ਜਾਣ ਵਾਲਾ ਜ਼ਿੰਕ ਮੁਹਾਸਿਆਂ ਨੂੰ ਜੜ੍ਹ ਤੋਂ ਦੂਰ ਕਰਦਾ ਹੈ। ਵੇਸਣ ਦੇ ਫੇਸ ਪੈਕ ਨੂੰ ਲਗਾਉਣ ਨਾਲ ਸਕਿਨ ਵਿੱਚ ਨਿਖਾਰ ਆਉਂਦਾ ਹੈ। ਵੇਸਣ ਦੇ ਆਟੇ 'ਚ ਗੁਲਾਬ ਜਲ ਮਿਲਾ ਕੇ ਫੇਸ ਪੈਕ ਬਣਾ ਲਓ ਅਤੇ ਚਿਹਰੇ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ। ਫਿਰ ਦੇਖੋ ਇਸ ਦੇ ਫਾਇਦੇ।
ਕੋਲੇਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ
ਟੋਰਾਂਟੋ ਯੂਨੀਵਰਸਿਟੀ ਵਿੱਚ ਕੀਤੀ ਗਈ ਇੱਕ ਖੋਜ ਦੇ ਅਨੁਸਾਰ, ਛੋਲਿਆਂ ਦਾ ਆਟਾ ਖਰਾਬ ਕੋਲੇਸਟ੍ਰੋਲ ਨੂੰ ਘੱਟ ਕਰਨ ਵਿੱਚ ਅਦਭੁਤ ਕੰਮ ਕਰਦਾ ਹੈ। ਇਸ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਕੋਲੈਸਟ੍ਰਾਲ ਨੂੰ ਵਧਣ ਨਹੀਂ ਦਿੰਦਾ। ਆਸਟ੍ਰੇਲੀਆ 'ਚ ਹੋਏ ਇਕ ਅਧਿਐਨ 'ਚ ਇਹ ਵੀ ਪਾਇਆ ਗਿਆ ਕਿ ਛੋਲਿਆਂ ਦਾ ਆਟਾ ਖਾਣ ਨਾਲ ਖਰਾਬ ਕੋਲੈਸਟ੍ਰੋਲ ਨਹੀਂ ਵਧਦਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।