ਬੜੇ ਲਾਭਕਾਰੀ ਹਨ ਇਹ ਮਸਾਲੇ, ਇਸ ਤਰ੍ਹਾਂ ਕਰੋ ਵਰਤੋਂ
Friday, Aug 31, 2018 - 03:57 PM (IST)

ਨਵੀਂ ਦਿੱਲੀ— ਭਾਰਤੀ ਰਸੋਈ 'ਚ ਖਾਣ ਦਾ ਜ਼ਾਇਕਾ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਦੀ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ, ਸਿਹਤ ਲਈ ਵੀ ਇਹ ਬਹੁਤ ਫਾਇਦੇਮੰਦ ਹੁੰਦੇ ਹਨ। ਛੋਟੀਆਂ-ਮੋਟੀਆਂ ਬੀਮਾਰੀਆਂ ਦੇ ਇਲਾਜ 'ਚ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਰਦੀ, ਗਲਾ ਖਰਾਬ, ਸਿਰ ਦਰਦ ਵਰਗੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਕਾਲੀ ਮਿਰਚ, ਹਿੰਗ, ਜੀਰਾ ਆਦਿ ਦਵਾਈ ਦਾ ਕੰਮ ਕਰਦੇ ਹਨ।
1 ਲਸਣ—
ਪੇਟ ਦਰਦ 'ਚ ਅੱਧਾ ਚੱਮਚ ਲਸਣ ਦਾ ਜੂਸ, 4 ਚੱਮਚ ਪਾਣੀ ਅਤੇ ਸੇਂਧਾ ਨਮਕ ਪਾ ਕੇ ਪੀਓ।
2. ਹਿੰਗ —
ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਪਾਣੀ ਅਤੇ ਹਿੰਗ ਦਾ ਪੇਸਟ ਬਣਾ ਕੇ ਮੱਥੇ 'ਤੇ ਲਗਾਓ।
3. ਕਾਲੀ ਮਿਰਚ —
ਕਾਲੀ ਮਿਰਚ ਅਤੇ ਗੁੜ ਦਾ ਸੇਵਨ ਕਰਨ ਨਾਲ ਖਾਂਸੀ ਠੀਕ ਹੋ ਜਾਂਦੀ ਹੈ।
4. ਕਪੂਰ —
ਮੂੰਹ 'ਚ ਛਾਲੇ ਹੋਣ ਤਾਂ ਕਪੂਰ ਨੂੰ ਘੀ 'ਚ ਮਿਲਾ ਕੇ ਲਗਾਓ।
5. ਜੀਰਾ—
ਜੀਰੇ ਦੇ ਪਾਊਡਰ ਨੂੰ ਪੁਰਾਣੇ ਗੁੜ ਨਾਲ ਖਾਣ ਨਾਲ ਬੁਖਾਰ ਜਲਦ ਹੀ ਠੀਕ ਹੋ ਜਾਂਦਾ ਹੈ।