ਨੀਂਦ ਨਾ ਆਉਣ ਦੀ ਸਮੱਸਿਆਂ ਨੂੰ ਦੂਰ ਕਰਨ ਲਈ ਵਰਤੋਂ ਇਹ ਤਰੀਕੇ

07/31/2017 3:57:26 PM

ਨਵੀਂ ਦਿੱਲੀ— ਨੀਂਦ ਨਾ ਆਉਣ ਦੀ ਸਮੱਸਿਆ ਆਮ ਹੈ। ਅਜਿਹੇ ਕਈ ਲੋਕ ਹਨ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਸਾਰਾ ਦਿਨ ਭਰ ਥਕਾਵਟ, ਸਿਰ ਦਰਦ, ਟੈਂਸ਼ਨ ਅਤੇ ਚਿੜਚਿੜੇਪਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਲੋਕ ਕਈ ਦਵਾਈਆਂ ਦਾ ਸਹਾਰਾ ਲੈਂਦਾ ਹੈ, ਜਿਨ੍ਹਾਂ ਦਾ ਫਾਇਦਾ ਮਿਲਣ ਦੀ ਬਜਾਏ ਨੁਕਸਾਨ ਵੀ ਹੋ ਸਕਦਾ ਹੈ, ਜੇ ਤੁਸੀਂ ਵੀ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਤਰੀਕਿਆਂ ਨੂੰ ਅਪਣਾਓ।
1. ਜੀਰਾ
ਕੇਲੇ ਦੀ ਪੇਸਟ ਬਣਾ ਕੇ ਉਸ ਵਿਚ 1 ਚਮੱਚ ਜੀਰਾ ਪਾਓ। ਰੋਜ਼ ਰਾਤ ਨੂੰ ਸੋਂਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਮਿੰਟਾਂ ਵਿਚ ਦੂਰ ਹੋ ਜਾਵੇਗੀ।
2. ਕੇਸਰ 
ਕੇਸਰ ਦੇ 2 ਧਾਗੇ ਲਓ ਅਤੇ 1 ਕੱਪ ਗਰਮ ਦੁੱਧ ਵਿਚ ਮਿਲਾ ਕੇ ਪੀਓ। ਰਾਤ ਨੂੰ ਸੋਂਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ। ਇਸ ਨਾਲ ਵੀ ਨੀਂਦ ਕਾਫੀ ਚੰਗੀ ਆਵੇਗੀ।
3. ਕੈਮੋਮਾਈਲ ਟੀ
ਰੋਜ਼ ਰਾਤ ਨੂੰ ਸੋਣ ਤੋਂ ਪਹਿਲਾਂ 1 ਕੱਪ ਕੈਮੋਮਾਈਲ ਟੀ ਦੀ ਵਰਤੋਂ ਕਰੋ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
4. ਐਪਲ ਸਾਈਡਰ ਵਿਨੇਗਰ
2 ਚਮੱਚ ਐਪਲ ਸਾਈਡਰ ਵਿਨੇਗਰ ਅਤੇ ਸ਼ਹਿਦ ਨੂੰ ਗਰਮ ਪਾਣੀ ਵਿਚ ਮਿਲਾ ਕੇ ਪੀਓ। ਇਸ ਨਾਲ ਵੀ ਕਾਫੀ ਫਾਇਦਾ ਮਿਲੇਗਾ। 
5. ਜਾਅਫਲ 
ਅੱਧਾ ਚਮੱਚ ਜਾਅਫਲ ਪਾਊਡਰ ਨੂੰ 1 ਗਲਾਸ ਗਰਮ ਦੁੱਧ ਵਿਚ ਮਿਲਾ ਕੇ ਪੀਓ। ਧਿਆਨ ਰੱਖੋ ਕਿ ਇਸ ਦੀ ਵਰਤੋਂ ਰਾਤ ਨੂੰ ਸੋਂਣ ਤੋਂ ਪਹਿਲਾਂ ਕਰੋ। ਇਸ ਨਾਲ ਕਾਫੀ ਫਾਇਦਾ ਮਿਲਦਾ ਹੈ।                                                                    


Related News