ਗਰਮੀਆਂ 'ਚ ਸਿਹਤਮੰਦ ਤੇ ਸੁੰਦਰ ਚਮੜੀ ਲਈ ਵਰਤੋ ਘਰ 'ਚ ਬਣੇ ਮੋਇਸਚਰਾਈਜ਼ਰ : ਸ਼ਹਿਨਾਜ਼ ਹੁਸੈਨ

Saturday, Jun 10, 2023 - 06:41 PM (IST)

ਗਰਮੀਆਂ 'ਚ ਸਿਹਤਮੰਦ ਤੇ ਸੁੰਦਰ ਚਮੜੀ ਲਈ ਵਰਤੋ ਘਰ 'ਚ ਬਣੇ ਮੋਇਸਚਰਾਈਜ਼ਰ : ਸ਼ਹਿਨਾਜ਼ ਹੁਸੈਨ

ਜਲੰਧਰ- ਗਰਮੀ ਨੇ ਲੋਕਾਂ ਨੂੰ ਬੇਹਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਗਰਮੀਆਂ ਦੀ ਸ਼ੁਰੂਆਤ ਦਾ ਮਤਲਬ ਚਮੜੀ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦਾ ਕਾਰਨ ਹੈ ਬਦਲਦਾ ਮੌਸਮ, ਜਿਸ ਕਾਰਨ ਚਮੜੀ 'ਚ ਵੱਖ-ਵੱਖ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਗਰਮੀਆਂ ਦੇ ਆਉਂਦੇ ਹੀ ਚਮੜੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਜਿਵੇਂ ਹੀ ਇਹ ਮੌਸਮ ਆਉਂਦਾ ਹੈ, ਚਮੜੀ ਧੂੜ, ਮਿੱਟੀ, ਤਾਪਮਾਨ ਅਤੇ ਪ੍ਰਦੂਸ਼ਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਜਾਂਦੀ ਹੈ। ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਗਰਮੀਆਂ ਵਿੱਚ ਵੀ ਖੁਸ਼ਕ ਚਮੜੀ ਤੋਂ ਪੀੜਤ ਹੋਣਾ ਪੈਂਦਾ ਹੈ। ਅਸਲ 'ਚ ਵਾਤਾਵਰਣ 'ਚ ਨਮੀ ਦੀ ਕਮੀ ਕਾਰਨ ਚਮੜੀ ਖੁਸ਼ਕ ਹੋ ਜਾਂਦੀ ਹੈ। ਇਸ ਕਾਰਨ ਚਿਹਰਾ ਬੇਜਾਨ ਅਤੇ ਮੁਰਝਾਉਣ ਲੱਗਦਾ ਹੈ।

ਅਸੀਂ ਗਰਮੀ ਤੋਂ ਬਚਣ ਲਈ ਏਸੀ 'ਚ ਰਹਿਣਾ ਪਸੰਦ ਕਰਦੇ ਹਾਂ, ਜਦਕਿ ਏਸੀ ਵਾਤਾਵਰਨ 'ਚ ਨਮੀ ਨੂੰ ਘੱਟ ਕਰਦਾ ਹੈ, ਜਿਸ ਕਾਰਨ ਲੋਕਾਂ ਨੂੰ ਖੁਸ਼ਕ ਚਮੜੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਸਮ 'ਚ ਚਮੜੀ ਦੀ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਅਜਿਹੀ ਸਥਿਤੀ 'ਚ ਲੋਕ ਵੱਖ-ਵੱਖ ਤਰੀਕੇ ਲੱਭਣ ਲੱਗਦੇ ਹਨ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਹਾਡੀ ਚਮੜੀ ਨੂੰ ਠੰਡਕ ਮਹਿਸੂਸ ਹੋਵੇ ਅਤੇ ਚਮੜੀ 'ਚ ਨਮੀ ਬਣੀ ਰਹੇ, ਜਿਸ ਨਾਲ ਚਮੜੀ ਨਰਮ ਤੇ ਮੁਲਾਇਮ ਬਣੀ ਰਹੇਗੀ |

ਚਮੜੀ ਦੀ ਦੇਖਭਾਲ ਲਈ ਮਾਇਸਚਰਾਈਜ਼ਰ ਬਹੁਤ ਜ਼ਰੂਰੀ ਹੈ। ਇਸ ਦੀ ਵਰਤੋਂ ਕਰਨ ਨਾਲ ਚਿਹਰੇ ਦੀ ਕੁਦਰਤੀ ਚਮਕ ਬਣੀ ਰਹਿੰਦੀ ਹੈ। ਗਰਮੀਆਂ ਦੇ ਮੌਸਮ 'ਚ ਜ਼ਿਆਦਾਤਰ ਲੋਕ ਖੁਸ਼ਕ ਚਮੜੀ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਤਰ੍ਹਾਂ ਦੀ ਚਮੜੀ ਲਈ ਬਾਜ਼ਾਰ 'ਚ ਕਈ ਤਰ੍ਹਾਂ ਦੇ ਉਤਪਾਦ ਮੌਜੂਦ ਹਨ ਪਰ ਇਨ੍ਹਾਂ ਸਾਰੇ ਮਾਇਸਚਰਾਈਜ਼ਰਾਂ 'ਚ ਕੈਮੀਕਲ ਹੁੰਦੇ ਹਨ ਅਤੇ ਚਿਹਰੇ 'ਤੇ ਕੈਮੀਕਲ ਲਗਾਉਣ ਨਾਲ ਚਮੜੀ 'ਤੇ ਮਾੜੇ ਪ੍ਰਭਾਵ ਹੁੰਦੇ ਹਨ। ਇੱਥੇ ਅਸੀਂ ਘਰ ਵਿੱਚ ਬਣੇ ਮਾਇਸਚਰਾਈਜ਼ਰ ਬਾਰੇ ਦੱਸ ਰਹੇ ਹਾਂ। ਅਜਿਹੇ 'ਚ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਚਮੜੀ ਦੀ ਨਮੀ ਨੂੰ ਬਰਕਰਾਰ ਰੱਖ ਸਕਦੇ ਹੋ।

1. ਐਲੋਵੇਰਾ ਜੈੱਲ

ਰੋਜ਼ਾਨਾ ਚਮੜੀ 'ਤੇ ਐਲੋਵੇਰਾ ਜੈੱਲ ਜਾਂ ਜੂਸ ਲਗਾਓ। ਇਸ ਨੂੰ 20 ਮਿੰਟ ਲਈ ਲੱਗਾ ਰਹਿਣ ਦਿਓ ਅਤੇ ਸਾਦੇ ਪਾਣੀ ਨਾਲ ਧੋ ਲਓ। ਇਹ ਮੁਹਾਸੇ, ਰੈਸ਼ੇਜ਼, ਖਾਰਸ਼ ਅਤੇ ਜਲਨ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਐਲੋਵੇਰਾ ਚਮੜੀ ਨੂੰ ਮੁਲਾਇਮ ਰੱਖਦਾ ਹੈ ਅਤੇ ਇਸ 'ਚ ਕੁਦਰਤੀ ਇਲਾਜ ਦੇ ਗੁਣ ਹੁੰਦੇ ਹਨ। ਐਲੋਵੇਰਾ ਇੱਕ ਸ਼ਕਤੀਸ਼ਾਲੀ ਕੁਦਰਤੀ ਮਾਇਸਚਰਾਈਜ਼ਰ ਹੈ ਅਤੇ ਨਮੀ ਨੂੰ ਸੀਲ ਕਰਦਾ ਹੈ। ਇਹ ਚਮੜੀ ਦੇ ਡੈੱਡ ਸਕਿਨ ਸੈਲਸ ਨੂੰ ਵੀ ਨਰਮ ਕਰਦਾ ਹੈ ਤੇ  ਚਮੜੀ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ। 

ਐਲੋਵੇਰਾ ਜੈੱਲ ਜਾਂ ਜੂਸ ਨੂੰ ਬਾਹਾਂ 'ਤੇ ਲਗਾ ਕੇ 20 ਮਿੰਟ ਬਾਅਦ ਸਾਦੇ ਪਾਣੀ ਨਾਲ ਧੋਵੋ। ਇਹ ਚਮੜੀ ਨੂੰ ਨਮੀ ਦੇਵੇਗਾ। ਐਲੋਵੇਰਾ ਜੈੱਲ ਅਤੇ ਮਿਨਰਲ ਵਾਟਰ ਦੀ ਬਰਾਬਰ ਮਾਤਰਾ ਨੂੰ ਮਿਲਾਓ ਅਤੇ ਕਰੀਮ ਬਣਨ ਤੱਕ ਘੱਟ ਅੱਗ 'ਤੇ ਗਰਮ ਕਰੋ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸਨੂੰ ਏਅਰਟਾਈਟ ਜਾਰ ਵਿੱਚ ਸਟੋਰ ਕਰੋ। ਤੁਸੀਂ ਇਸ ਨੂੰ ਰੋਜ਼ਾਨਾ ਲਗਾ ਸਕਦੇ ਹੋ।

2. ਗੁਲਾਬ ਜਲ ਅਤੇ ਗਲਿਸਰੀਨ

100 ਮਿਲੀਲੀਟਰ ਗੁਲਾਬ ਜਲ ਵਿੱਚ ਇੱਕ ਚਮਚ ਸ਼ੁੱਧ ਗਲਿਸਰੀਨ ਮਿਲਾਓ। ਇਸ ਨੂੰ ਇੱਕ ਏਅਰਟਾਈਟ ਬੋਤਲ ਵਿੱਚ ਰੱਖੋ। ਚਿਹਰੇ ਅਤੇ ਸਰੀਰ 'ਤੇ ਚਮੜੀ ਨੂੰ ਨਮੀ ਦੇਣ ਲਈ ਇਸ ਲੋਸ਼ਨ ਦੀ ਵਰਤੋਂ ਕਰੋ। ਗਰਮੀਆਂ ਦੌਰਾਨ, ਤੁਸੀਂ ਇਸ ਲੋਸ਼ਨ ਨੂੰ ਠੰਡਾ ਅਤੇ ਤਾਜ਼ਾ ਰੱਖਣ ਲਈ ਫਰਿੱਜ ਵਿੱਚ ਰੱਖ ਸਕਦੇ ਹੋ। ਇਹ ਆਇਲੀ ਅਤੇ ਮਿਕਸਡ ਸਕਿਨ ਨੂੰ ਤੇਲਯੁਕਤ ਬਣਾਏ ਬਿਨਾਂ ਨਮੀ ਦਿੰਦਾ ਹੈ।
 
1 ਚਮਚ ਗਲਿਸਰੀਨ, 1 ਚਮਚ ਗੁਲਾਬ ਜਲ ਅਤੇ 1 ਚਮਚ ਨਿੰਬੂ ਦੇ ਰਸ ਦਾ ਮਿਸ਼ਰਣ ਬਣਾ ਕੇ ਚਿਹਰੇ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਸਕ੍ਰਬ ਕਰੋ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ। ਇਹ ਤੁਹਾਡੀ ਚਮੜੀ ਦੀ ਗੰਦਗੀ ਨੂੰ ਸਾਫ਼ ਕਰਦਾ ਹੈ ਅਤੇ ਮਰੇ ਹੋਏ ਸੈੱਲਾਂ ਨੂੰ ਵੀ ਦੂਰ ਕਰਦਾ ਹੈ। ਇਸ ਨਾਲ ਚਮੜੀ ਦੇ ਮਰੇ ਹੋਏ ਸੈੱਲ ਖ਼ਤਮ ਹੋ ਜਾਂਦੇ ਹਨ ਅਤੇ ਚਮੜੀ ਵਿਚ ਨਿਖਾਰ ਆਉਂਦਾ ਹੈ। ਗਲਿਸਰੀਨ, ਗੁਲਾਬ ਜਲ ਅਤੇ ਨਿੰਬੂ ਦਾ ਰਸ ਇੱਕ ਵਧੀਆ ਮੋਇਸਚਰਾਈਜ਼ਰਜ਼ ਦਾ ਕੰਮ ਕਰਦਾ ਹੈ। ਇਹ ਚਮੜੀ ਦੀ ਖੁਸ਼ਕੀ ਨੂੰ ਘੱਟ ਕਰਦਾ ਹੈ ਅਤੇ ਚਮੜੀ ਨੂੰ ਨਿਖਾਰਨ ਵਿੱਚ ਮਦਦ ਕਰਦਾ ਹੈ। ਇਨ੍ਹਾਂ 'ਚ ਮੌਜੂਦ ਐਂਸਟ੍ਰਿੰਜੈਂਟ ਚਮੜੀ 'ਤੇ ਦਾਗ-ਧੱਬਿਆਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

3. ਕੇਲਾ ਅਤੇ ਗੁਲਾਬ ਜਲ

ਇੱਕ ਕੇਲੇ ਨੂੰ ਮੈਸ਼ ਕਰੋ ਅਤੇ ਇਸ ਵਿੱਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾਓ। ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਧੋ ਲਓ। ਕੇਲਾ ਚਮੜੀ ਨੂੰ ਹਾਈਡਰੇਟ, ਪੋਸ਼ਣ ਅਤੇ ਟਾਈਟ ਰੱਖਦਾ ਹੈ, ਜਦੋਂ ਕਿ ਗੁਲਾਬ ਜਲ ਟੋਨ ਅਤੇ ਮੋਇਸਚਰਾਈਰਜ਼ ਕਰਦਾ ਹੈ।

4. ਬਦਾਮ ਦਾ ਤੇਲ ਅਤੇ ਦੁੱਧ

ਅੱਧਾ ਚਮਚ ਸ਼ਹਿਦ ਵਿੱਚ ਇੱਕ ਚਮਚ ਬਦਾਮ ਦਾ ਤੇਲ ਅਤੇ ਇੱਕ ਚਮਚ ਸੁੱਕੇ ਦੁੱਧ ਦਾ ਪਾਊਡਰ ਮਿਲਾ ਕੇ ਪੇਸਟ ਬਣਾ ਲਓ ਅਤੇ ਚਿਹਰੇ 'ਤੇ ਲਗਾਓ। 20 ਮਿੰਟ ਬਾਅਦ ਸਾਦੇ ਪਾਣੀ ਨਾਲ ਧੋ ਲਓ। ਸੁੱਕਾ ਮਿਲਕ ਪਾਊਡਰ ਚਮੜੀ ਨੂੰ ਪੋਸ਼ਣ ਦਿੰਦਾ ਹੈ ਅਤੇ ਨਰਮ ਬਣਾਉਂਦਾ ਹੈ। ਬਦਾਮ ਦਾ ਤੇਲ ਵੀ ਚਮੜੀ ਨੂੰ ਪੋਸ਼ਣ ਦਿੰਦਾ ਹੈ। ਬਦਾਮ ਦੇ ਤੇਲ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਚਮੜੀ ਅਤੇ ਵਾਲਾਂ ਦੋਵਾਂ ਲਈ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਮਿਸ਼ਰਣ 'ਚ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ, ਜੋ ਚਮੜੀ ਨੂੰ ਸਿਹਤਮੰਦ ਰੱਖਣ ਅਤੇ ਵਾਲਾਂ ਨੂੰ ਸੰਘਣਾ ਅਤੇ ਮਜ਼ਬੂਤ ਰੱਖਣ 'ਚ ਮਦਦ ਕਰਦੇ ਹਨ।

5. ਦਹੀਂ

ਗਰਮੀਆਂ ਵਿੱਚ ਖੁਸ਼ਕ ਚਮੜੀ ਤੋਂ ਛੁਟਕਾਰਾ ਪਾਉਣ ਲਈ ਦਹੀ ਬਹੁਤ ਕਾਰਗਰ ਸਾਬਤ ਹੁੰਦਾ ਹੈ। ਦੋ ਚੱਮਚ ਤਾਜ਼ੇ ਦਹੀਂ ਨੂੰ ਚਿਹਰੇ 'ਤੇ ਲਗਾਓ ਅਤੇ ਪੰਜ ਮਿੰਟ ਤੱਕ ਮਸਾਜ ਕਰੋ ਅਤੇ ਫਿਰ ਸਾਫ਼ ਤਾਜ਼ੇ ਪਾਣੀ ਨਾਲ ਧੋ ਲਓ। ਬਿਹਤਰ ਨਤੀਜਿਆਂ ਲਈ ਤੁਸੀਂ ਇੱਕ ਹਫ਼ਤੇ ਤਿੰਨ ਵਾਰ ਇਸ ਵਰਤੋਂ ਕਰ ਸਕਦੇ ਹੋ। ਦਹੀਂ ਦੀ ਵਰਤੋਂ ਕਰਨ ਨਾਲ ਚਿਹਰੇ ਦਾ ਕਾਲਾਪਨ ਦੂਰ ਹੁੰਦਾ ਹੈ ਅਤੇ ਚਮੜੀ ਦੀ ਚਮਕ ਵੀ ਵਧਦੀ ਹੈ। ਇਸ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਚਮੜੀ ਵਿੱਚ ਨਮੀ ਬਰਕਰਾਰ ਰੱਖਣ ਵਿੱਚ ਮਦਦ ਕਰਦੇ ਹਨ।

ਲਖਿਕਾ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਸੁੰਦਰਤਾ ਮਾਹਿਰ ਹੈ ਅਤੇ ਹਰਬਲ ਰਾਣੀ ਦੇ ਨਾਂ ਨਾਲ ਮਸ਼ਹੂਰ ਹੈ


author

Tarsem Singh

Content Editor

Related News