ਹਲਦੀ ਦਾ ਤੇਲ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

06/22/2018 10:58:05 AM

ਨਵੀਂ ਦਿੱਲੀ— ਸਿਹਤਮੰਦ ਰਹਿਣ ਲਈ ਸਿਰਫ ਹਲਦੀ ਹੀ ਨਹੀਂ ਇਸ ਦਾ ਤੇਲ ਵੀ ਕਾਫੀ ਫਾਇਦੇਮੰਦ ਹੈ। ਹਲਦੀ ਦਾ ਤੇਲ ਹਲਦੀ ਦੇ ਪੌਦੇ ਦੀਆਂ ਜੜ੍ਹਾਂ 'ਚੋਂ ਕੱਢਿਆ ਗਿਆ ਹੈ। ਹਲਦੀ ਦਾ ਤੇਲ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ, ਇਮਊਨ ਸਿਸਟਮ ਨੂੰ ਮਜ਼ਬੂਤ ਕਰਨ, ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਹਲਦੀ ਦੇ ਤੇਲ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ।
1. ਜੋੜ੍ਹਾਂ ਦੇ ਦਰਦ ਅਤੇ ਸੋਜ ਨੂੰ ਦੂਰ ਕਰੇ
ਹਲਦੀ ਦੇ ਤੇਲ 'ਚ ਐਂਟੀ-ਇੰਫਲੀਮੇਟਰੀ ਗੁਣ ਹੁੰਦੇ ਹਨ। ਜੋੜ੍ਹਾਂ ਅਤੇ ਮਸਲਸ 'ਚ ਹੋਣ ਵਾਲੀ ਸੋਜ 'ਤੇ ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ।

PunjabKesari
2. ਦਿਲ ਨੂੰ ਸਿਹਤਮੰਦ ਰੱਖੇ
ਦਿਲ ਦੇ ਰੋਗੀਆਂ ਲਈ ਹਲਦੀ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਤੇਲ 'ਚ ਖਾਣਾ ਬਣਾ ਕੇ ਖਾਣ ਨਾਲ ਸਰੀਰ 'ਚ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ ਅਤੇ ਮੈਟਾਬਾਲੀਜ਼ਮ ਵੀ ਬੂਸਟ ਹੁੰਦਾ ਹੈ। ਇਸ ਤੋਂ ਇਲਾਵਾ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੁੰਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ।

PunjabKesari
3. ਇਮਊਨ ਸਿਸਟਮ ਕਰੇ ਬੂਸਟ
ਹਲਦੀ ਦੇ ਤੇਲ 'ਚ ਐਂਟੀ, ਮਾਈਕ੍ਰੋਬਿਅਲ, ਐਂਟੀ-ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਹੁੰਦੇ ਹਨ ਜੋ ਇਮਊਨ ਸਿਸਟਮ ਨੂੰ ਬੂਸਟ ਕਰਨ 'ਚ ਮਦਦ ਕਰਦੇ ਹਨ। ਇਸ ਨਾਲ ਸਰੀਰ ਨੂੰ ਰੋਗਾਂ ਦਾ ਖਤਰਾ ਘੱਟ ਹੁੰਦਾ ਹੈ।

PunjabKesari
4. ਕੈਂਸਰ
ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋਂ ਬਚਣ ਲਈ ਹਲਦਾ ਦਾ ਤੇਲ ਨਾਲ ਬਹੁਤ ਹੀ ਲਾਭਕਾਰੀ ਹੁੰਦਾ ਹੈ। ਇਹ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚਾਉਣ 'ਚ ਮਦਦ ਕਰਦਾ ਹੈ।

PunjabKesari
5. ਅਸਥਮਾ
ਜੋ ਲੋਕ ਅਸਥਮਾ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਹਲਦੀ ਦੇ ਤੇਲ ਦੀ ਵਰਤੋਂ ਕਰਨੀ ਚਾਹੀਦਾ ਹੈ। ਇਹ ਕਾਫੀ ਫਾਇਦੇਮੰਦ ਹੁੰਦਾ ਹੈ।

PunjabKesari
6. ਕਬਜ਼ ਅਤੇ ਪੇਟ ਦੀ ਸਮੱਸਿਆ
ਅਕਸਰ ਲੋਕ ਕਬਜ਼ ਅਤੇ ਗੈਸ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਲਈ ਤੁਸੀਂ ਹਲਦੀ ਦੇ ਤੇਲ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਕਬਜ਼ ਅਤੇ ਪੇਟ ਸੰਬੰਧੀ ਕਈ ਬੀਮਾਰੀਆਂ ਤੋਂ ਰਾਹਤ ਮਿਲੇਗੀ।

PunjabKesari


Related News