Liver ਨੂੰ ਰੱਖਣੈ Healthy ਤਾਂ ਡਾਈਟ ’ਚ ਸ਼ਾਮਲ ਕਰੋ ਇਹ ਚੀਜ਼ਾਂ! ਮਿਲਣਗੇ ਫਾਇਦੇ
Saturday, May 10, 2025 - 12:19 PM (IST)

ਹੈਲਥ ਡੈਸਕ- ਲੀਵਰ ਸਾਡੀ ਬੋਡੀ ਦਾ ਸਭ ਤੋਂ ਮਹੱਤਵਪੂਰਨ ਅੰਗਾਂ ’ਚੋਂ ਇਕ ਹੈ ਜੋ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਸਾਫ਼ ਰੱਖਣ, ਖਾਣੇ ਨੂੰ ਹਜ਼ਮ ਕਰਨ ਅਤੇ ਪੌਸ਼ਟਿਕ ਤੱਤਾਂ ਨੂੰ ਸੰਭਾਲਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ ਪਰ ਜੇ ਇਹੀ ਲੀਵਰ ਚਰਬੀ ਨਾਲ ਭਰ ਜਾਏ ਜਾਂ ਕਮਜ਼ੋਰ ਹੋ ਜਾਏ, ਤਾਂ ਸਰੀਰ ਦੀ ਸਾਰੀ ਪ੍ਰਕਿਰਿਆ ਹੀ ਡਿੱਗਣ ਲੱਗਦੀ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਡਾਈਟ ’ਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੀਏ ਜੋ ਲੀਵਰ ਨੂੰ ਸਾਫ ਅਤੇ ਹੈਲਦੀ ਰੱਖਣ ’ਚ ਮਦਦਗਾਰ ਹੋਣ।
ਖਾਓ ਇਹ ਚੀਜ਼ਾਂ :-
ਹਰੇ ਪੱਤਿਆਂ ਵਾਲੀਆਂ ਸਬਜ਼ੀਆਂ
- ਲੀਵਰ ਨੂੰ ਹੈਲਦੀ ਰੱਖਣ ਲਈ ਪਾਲਕ, ਬਥੂਆ ਖਾਓ ਜੋ ਕਿ ਸਰੀਰ ’ਚ ਗੰਦੇ ਟਾਕਸਿਨ ਨੂੰ ਲੀਵਰ ਤੋਂ ਬਾਹਰ ਕੱਢਣ ’ਚ ਮਦਦ ਕਰਦੀਆਂ ਹਨ।
ਨਿੰਬੂ ਅਤੇ ਲੇਮਨ ਵਾਟਰ
- ਨਿੰਬੂ ’ਚ ਹੋਣ ਵਾਲਾ ਵਿਟਾਮਿਨ C ਲੀਵਰ ਨੂੰ ਡੀਟੌਕਸ ਕਰਦਾ ਹੈ ਅਤੇ ਬਾਇਲ ਦੇ ਪ੍ਰੋਡਕਸ਼ਨ ਨੂੰ ਵਧਾਉਂਦਾ ਹੈ।
ਬਰੋਕਲੀ ਅਤੇ ਫੁੱਲਗੋਭੀ
- ਇਹ cruciferous vegetables ਲੀਵਰ ਐਂਜ਼ਾਈਮਸ ਨੂੰ ਐਕਟੀਵੇਟ ਕਰਦੀਆਂ ਹਨ ਜੋ ਟਾਕਸਿਨ ਹਟਾਉਣ ’ਚ ਮਦਦ ਕਰਦੇ ਹਨ।
ਸੇਬ
- ਸੇਬ ’ਚ ਪੈਕਟਿਨ ਹੁੰਦਾ ਹੈ ਜੋ ਹਾਜ਼ਮੇ ਨੂੰ ਸਾਫ਼ ਕਰਕੇ ਲੀਵਰ 'ਤੇ ਦਬਾਅ ਘਟਾਉਂਦਾ ਹੈ।
ਲੱਸਣ
- ਇਹ ਲੀਵਰ ਨੂੰ ਐਕਟੀਵੇਟ ਕਰਕੇ ਟਾਕਸਿਨ ਹਟਾਉਣ ਵਾਲੇ ਐਂਜ਼ਾਈਮ ਪੈਦਾ ਕਰਦਾ ਹੈ।
ਐਵੋਕਾਡੋ
- ਇਹ ਐਂਟੀਓਕਸੀਡੈਂਟ "ਗਲੂਥਾਯੋਨ" ਨੂੰ ਵਧਾਉਂਦਾ ਹੈ ਜੋ ਲੀਵਰ ਨੂੰ ਸਾਫ਼ ਰੱਖਣ ’ਚ ਮਦਦਗਾਰ ਹੈ।
ਹੋਲ ਗ੍ਰੇਨਸ
- ਬ੍ਰਾਊਨ ਚਾਵਲ, ਓਟਸ ਅਤੇ ਹੋਰ ਫਾਈਬਰ ਵਾਲੀਆਂ ਚੀਜ਼ਾਂ ਲੀਵਰ ਦੀ ਗਤੀਵਿਧੀ ਨੂੰ ਠੀਕ ਰੱਖਦੀਆਂ ਹਨ।
ਕੌਫੀ
- ਅਧਿਐਨ ਦੱਸਦੇ ਹਨ ਕਿ ਰੋਜ਼ਾਨਾ 1–2 ਕੱਪ ਕੌਫੀ ਲੀਵਰ ਨੂੰ ਫੈਟੀ ਲੀਵਰ ਤੋਂ ਬਚਾ ਸਕਦੀ ਹੈ।
ਅਖਰੋਟ
- ਇਹ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ ਜੋ ਲੀਵਰ ਨੂੰ ਸੋਜ ਤੋਂ ਬਚਾਉਂਦੇ ਹਨ।
ਜ਼ਿਆਦਾ ਪਾਣੀ ਪੀਣਾ
- ਜਿੰਨਾ ਜ਼ਿਆਦਾ ਪਾਣੀ ਪੀਓਗੇ, ਓਨਾ ਹੀ ਲੀਵਰ ਸਰੀਰ ਤੋਂ ਜ਼ਹਿਰੀਲੇ ਤੱਤ ਬਾਹਰ ਕੱਢਣ ’ਚ ਸਫ਼ਲ ਰਹੇਗਾ।