ਬੀਮਾਰ ਹੋਣ ਤੋਂ ਬਚਣਾ ਹੈ ਤਾਂ ਇਨ੍ਹਾਂ 7 ਚੀਜਾਂ ਨੂੰ ਸਮੇਂ-ਸਮੇਂ 'ਤੇ ਬਦਲੋ

03/09/2020 7:45:12 PM

ਨਵੀਂ ਦਿੱਲੀ– ਟੁਥ ਬ੍ਰਸ਼ ਤੋਂ ਹੇਅਰ ਬ੍ਰਸ਼ ਤਕ, ਬੀਮਾਰ ਹੋਣ ਤੋਂ ਬਚਣਾ ਹੈ ਤਾਂ ਇਨ੍ਹਾਂ 7 ਰੋਜਾਨਾ ਵਰਤੋਂ 'ਚ ਆਉਣ ਵਾਲੀਆਂ ਚੀਜਾਂ ਨੂੰ ਕਦੋ ਬਦਲਨਾ ਹੈ, ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਬਾਰੇ।
1. ਹਰ 3-4 ਮਹੀਨੇ 'ਚ ਬਦਲ ਦਿਓ ਆਪਣਾ ਟੁਥਬ੍ਰਸ਼

PunjabKesari
ਕੀ ਤੁਸੀ ਜਾਣਦੇ ਹੋ ਤੁਹਾਡੇ ਟੁਥਬ੍ਰਸ਼ 'ਤੇ 1 ਕਰੋੜ ਤੋਂ ਵੀ ਵੱਧ ਬੈਕਟੀਰੀਆ ਹੁੰਦੇ ਹਨ। ਕੀ ਤੁਸੀ ਵੀ ਉਨ੍ਹਾਂ ਲੋਕਾਂ 'ਚੋ ਹੋ ਜੋ ਨਵਾਂ ਟੁਥਬ੍ਰਸ਼ ਖਰੀਦਣ ਤੋਂ ਪਹਿਲਾਂ ਪੁਰਾਣੇ ਬ੍ਰਸ਼ ਦੇ ਬ੍ਰਸਲਜ਼ ਖਰਾਬ ਹੋਣ ਦਾ ਇੰਤਜਾਰ ਕਰਦੇ ਹੋ? ਜੇਕਰ ਹਾਂ ਤਾਂ ਆਪਣੀ ਇਹ ਆਦਤ ਅੱਜ ਹੀ ਬਦਲ ਦਿਓ। ਲਿਹਾਜਾ ਅਮੇਰੀਕਨ ਡੈਂਟਲ ਐਸੋਸੀਏਸ਼ਨ ਦੀ ਮੰਨੀਏ ਤਾਂ ਸਾਨੂੰ ਹਰ 3 ਤੋਂ 4 ਮਹੀਨੇ 'ਚ ਆਪਣਾ ਟੁਥਬ੍ਰਸ਼ ਬਦਲ ਦੇਣਾ ਚਾਹੀਦਾ ਹੈ। ਨਾਲ ਹੀ ਬ੍ਰਸ਼ ਕਰਨ ਤੋਂ ਬਾਅਦ ਟੁਥਬ੍ਰਸ਼ ਹਰ ਰੋਜ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ।
2. ਹਰ 6 ਮਹੀਨਿਆਂ 'ਚ ਬਦਲ ਦਿਓ ਆਪਣਾ ਹੇਅਰ ਬ੍ਰਸ਼ ਜਾਂ ਕੰਗੀ

PunjabKesari
ਹਰ ਕਿਸੇ ਦੀ ਇਕ ਆਪਣੀ ਫੇਵਰੇਟ ਕੰਗੀ ਹੁੰਦੀ ਹੈ ਤੇ ਅਸੀਂ ਉਸ ਨੂੰ ਹੀ ਲੰਬੇ ਸਮੇ ਤਕ ਵਰਤਦੇ ਰਹਿੰਦੇ ਹਾਂ। ਜੇਕਰ ਤੁਸੀ ਵੀ ਨਿਯਮਿਤ ਰੂਪ ਨਾਲ ਹੇਅਰ ਬ੍ਰਸ਼ ਦੀ ਵਰਤੋਂ ਕਰਦੇ ਹੋ ਤਾਂ ਤੁਸੀ ਵੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਨਾਲ ਬ੍ਰਸ਼ ਦੇ ਬੇਸ 'ਚ ਵਾਲਾਂ ਦਾ ਗੁੱਛਾ ਜਮਾ ਹੋ ਜਾਂਦਾ ਹੈ। ਪਰ ਇਸ ਨੂੰ ਸਾਫ ਕਰਨ ਦੇਣਾ ਕਾਫੀ ਨਹੀਂ ਹੈ। ਮਾਹਿਰਾਂ ਦੀ ਮੰਨੀਏ ਤਾਂ ਹੇਅਰ ਬ੍ਰਸ਼ ਅਤੇ ਕੰਗੀ ਨੂੰ ਰੈਗਲਰਲੀ ਸਾਫ ਕਰਦੇ ਰਹਿਣ ਦੇ ਨਾਲ-ਨਾਲ ਇਸ ਨੂੰ ਹਰ 6 ਮਹੀਨੇ 'ਚ ਬਦਲਨਾ ਵੀ ਜਰੂਰੀ ਹੈ। ਅਜਿਹਾ ਕਰਨਾ ਨਾਲ ਤੁਸੀ ਆਪਣੇ ਵਾਲਾਂ ਨੂੰ ਟੁੱਟਨ ਤੇ ਡਿਗਣ ਤੋਂ ਬਚਾ ਸਕਦੇ ਹੋ।
3. ਬਰਤਨ ਧੋਣ ਵਾਲੇ ਸਪੰਜ ਨੂੰ 2 ਤੋਂ 4 ਹਫਤਿਆਂ 'ਚ ਬਦਲ ਦਿਓ

PunjabKesari
ਜਿਸ ਤਰ੍ਹਾਂ ਟੁਥਬ੍ਰਸ਼ ਨੂੰ ਬਦਲਨ ਲਈ ਉਸ ਦੇ ਬ੍ਰਸਲਜ਼ ਦੇ ਖਰਾਬ ਹੋਣ ਦਾ ਇੰਤਜਾਰ ਨਹੀਂ ਕਰਨਾ ਚਾਹੀਦਾ, ਠੀਕ ਉਸ ਹੀ ਤਰ੍ਹਾਂ ਕਿਚਨ ਸਪੰਜ ਨੂੰ ਬਦਲਨ ਲਈ ਉਸ ਦੇ ਖਰਾਬ ਹੋਣ ਦਾ ਇੰਤਜਾਰ ਨਾ ਕਰੋ ਸਗੋ ਹਰ 2 ਤੋਂ 4 ਹਫਤਿਆਂ ਦੇ ਦਰਮਿਆਨ ਸਪੰਜ ਨੂੰ ਬਦਲ ਦਿਓ। ਅਜਿਹਾ ਇਸ ਲਈ ਕਿਉਂਕਿ ਕਈ ਵਾਰ ਬਚਿਆ ਹੋਇਆ ਖਾਣਾ ਜੋ ਸਪੰਜ 'ਚ ਲਗਾ ਰਹਿ ਜਾਂਦਾ ਹੈ। ਉਸ ਨਾਲ ਜੁੜੇ ਬੈਕਟੀਰੀਆ ਬਰਤਨ ਨੂੰ ਸਾਫ ਕਰਨ ਦੋ ਦੌਰਾਨ ਫਿਰ ਤੋਂ ਸਾਫ ਬਰਤਨ 'ਚ ਚਿਪਕ ਸਕਦਾ ਹੈ।

PunjabKesari
4. ਕਿਚਨ ਦੇ ਚਾਪਿੰਗ ਬੋਰਡ ਨੂੰ ਹਰ 3 ਮਹੀਨੇ 'ਚ ਬਦਲੋ
ਚਾਪਿੰਗ ਬੋਰਡ ਨੂੰ ਯੂਜ ਕਰਨ ਤੋਂ ਬਾਅਦ ਭਲੇ ਹੀ ਤੁਸੀ ਚੰਗੀ ਤਰਾ ਇਸ ਨੂੰ ਸਾਫ ਕਰ ਦਿਓ ਪਰ ਫਿਰ ਵੀ ਇਸ 'ਚ ਬੈਕਟੀਰੀਆ ਅਤੇ ਬੀਮਾਰੀ ਫੈਲਾਉਣ ਵਾਲੇ ਕੀਟਾਣੂਆਂ ਦੇ ਪਣਪਣ ਦਾ ਖਤਰਾ ਰਹਿੰਦਾ ਹੈ। ਇਸ ਲਈ ਹਰ 3 ਮਹੀਨਿਆਂ 'ਚ ਚਾਪਿੰਗ ਬੋਰਡ ਬਦਲਣਾ ਜਰੂਰੀ ਹੈ।

PunjabKesari
5. 1 ਤੋਂ 2 ਸਾਲ 'ਚ ਬਦਲ ਦਿਓ ਆਪਣਾ ਸਿਰਹਾਨਾ
ਸਿਰਹਾਨੇ ਦੀ ਵੀ ਇਕ ਨਿਸ਼ਚਿਤ ਲਾਈਫ ਹੁੰਦੀ ਹੈ। ਹਰ ਰਾਤ ਜਦ ਤੁਸੀ ਸੋਂਦੇ ਹੋ ਤਾਂ ਤੁਹਾਡੇ ਸ਼ਰੀਰ ਦੇ ਵਾਲ, ਬਾਡੀ ਆਇਲ ਆਦਿ ਚੀਜਾਂ ਨਿਕਲਦੀਆਂ ਹਨ ਜੋ ਸਿਰਹਾਣੇ 'ਤੇ ਡਿਗਦੀਆਂ ਹਨ। ਭਾਵੇਂ ਤੁਸੀ ਸਿਰਹਾਨੇ ਦਾ ਕਵਰ ਵੀ ਵਰਤੋਂ ਕਰਦੇ ਹੋਵੋ ਫਿਰ ਵੀ ਤੁਹਾਨੂੰ 1 ਤੋਂ 2 ਸਾਲ ਦੇ ਅੰਦਰ ਆਪਣਾ ਸਿਰਹਾਨਾ ਬਦਲਣਆ ਚਾਹੀਦਾ ਹੈ।

PunjabKesari
6. 3 ਮਹੀਨੇ 'ਚ ਬਦਲੋ ਮੇਕਅਪ ਬ੍ਰਸ਼ ਅਤੇ ਬਿਊਟੀ ਬਲੈਂਡਰ
ਮੇਕਅਪ ਬ੍ਰਸ਼ ਅਤੇ ਬਿਊਟੀ ਬਲੈਂਡਰ ਨੂੰ ਵੀ ਜੇ ਸਮੇ ਤਾਂ ਨਾ ਬਦਲੋ ਤਾਂ ਇਸ 'ਚ ਬੈਕਟੀਰੀਆਂ ਆ ਜਾਂਦੇ ਹਨ ਜਿਸ ਨਾਲ ਤੁਹਾਡੀ ਸਕਿਨ 'ਚ ਖੁਜਲੀ ਜਾ ਜਲਨ ਹੋ ਸਕਦੀ ਹੈ। ਇਸ ਲਈ ਬਹੁਤ ਜਰੂਰੀ ਹੈ ਕਿ 3 ਮਹੀਨਿਆਂ ਦੇ ਅੰਦਰ ਇਸ ਨੂੰ ਬਦਲ ਦਿਓ।

PunjabKesari
7. ਹਰ 2 ਸਾਲ 'ਚ ਬਦਲ ਦਿਓ ਆਪਣੀ ਬ੍ਰਾ
ਹਰ ਦਿਨ ਯੂਜ਼ ਹੋਣ ਅਤੇ ਧੋਣ ਦੇ ਕਾਰਣ ਬ੍ਰਾ ਦੀ ਇਲਾਸਟੀਸਿਟੀ ਖਤਮ ਹੋਣ ਲਗਦੀ ਹੈ, ਬ੍ਰਾ ਸਟਰੈਚ ਹੋਣ ਲਗਦੀ ਹੈ ਅਤੇ ਇਸ ਦੇ ਕਪ ਦੀ ਸ਼ੇਪ ਵੀ ਖਰਾਬ ਹੋ ਜਾਂਦੀ ਹੈ।ਇਸ ਕਾਰਣ ਇਹ ਤੁਹਾਡੀ ਬ੍ਰੈਸਟ ਨੂੰ ਸਹੀ ਤਰ੍ਹਾਂ ਸਪੋਰਟ ਨਹੀ ਕਰਦੀ। ਲਿਹਾਜਾ ਚੰਗੀ ਕੇਅਰ ਦੇ ਬਾਵਜੂਦ ਤੁਹਾਨੂੰ ਹਰ 2 ਸਾਲ 'ਚ ਆਪਣੀ ਬ੍ਰਾ ਬਦਲ ਦੇਣੀ ਚਾਹੀਦੀ ਹੈ।


Gurdeep Singh

Content Editor

Related News