Year Ender 2023: ਇਸ ਸਾਲ ਲੋਕਾਂ ਨੂੰ ਜਾਣੋ ਕਿਹੜੀਆਂ ਬੀਮਾਰੀਆਂ ਦਾ ਸਭ ਤੋਂ ਵੱਧ ਰਿਹਾ 'ਖ਼ਤਰਾ'

Friday, Dec 29, 2023 - 07:44 PM (IST)

ਜਲੰਧਰ - ਸਾਲ 2023 ਖ਼ਤਮ ਹੋਣ ਵਾਲਾ ਹੈ। ਇਹ ਸਾਲ ਕਈ ਗੱਲਾਂ ਕਰਕੇ ਸੁਰਖੀਆਂ 'ਚ ਰਿਹਾ। ਇਸ ਦੌਰਾਨ ਜੇਕਰ ਗੱਲ ਸਿਹਤ ਨੂੰ ਲੈ ਕੇ ਕੀਤੀ ਜਾਵੇ ਤਾਂ ਇਸ ਸਾਲ ਕਈ ਬੀਮਾਰੀਆਂ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਕਾਰਨ ਬਣੀਆਂ ਹਨ। ਇਸ ਸਾਲ ਨਿਮੋਨੀਆ ਦੀ ਬੀਮਾਰੀ ਦਾ ਕਹਿਰ ਸਭ ਤੋਂ ਜ਼ਿਆਦਾ ਰਿਹਾ, ਜਿਸ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ। ਇਸ ਸਾਲ ਕੋਰੋਨਾ ਦੇ ਨਵੇਂ ਰੂਪਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਪਰ ਟੀਕਾਕਰਨ ਤੋਂ ਬਾਅਦ ਇਸ ਦਾ ਡਰ ਕਾਫ਼ੀ ਘੱਟ ਗਿਆ ਹੈ। ਇਸ ਸਾਲ ਹੋਰ ਅਜਿਹੀਆਂ ਕਿਹੜੀਆਂ ਬੀਮਾਰੀਆਂ ਹਨ, ਜਿਨ੍ਹਾਂ ਨੇ ਲੋਕਾਂ ਦੀਆਂ ਸਿਹਤ ਸਬੰਧੀ ਮੁਸ਼ਕਿਲਾਂ ਵਧਾ ਦਿੱਤੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ...

ਡੇਂਗੂ ਦਾ ਖ਼ਤਰਾ
ਸਾਲ 2023 ਵਿੱਚ ਡੇਂਗੂ ਦਾ ਖਤਰਾ ਸਭ ਤੋਂ ਵੱਧ ਰਿਹਾ। ਇਸ ਸਾਲ ਸਭ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਬੀਮਾਰੀ ਡੇਂਗੂ ਸੀ। ਗਲੋਬਲ ਵਾਰਮਿੰਗ ਅਤੇ ਜ਼ਿਆਦਾ ਬਾਰਿਸ਼ ਕਾਰਨ ਇਸ ਸਾਲ ਡੇਂਗੂ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ, ਜਿਸ ਨੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਸੂਤਰਾਂ ਅਨੁਸਾਰ ਸਾਲ 2023 ਵਿੱਚ 30 ਨਵੰਬਰ ਤੱਕ ਭਾਰਤ ਵਿੱਚ ਡੇਂਗੂ ਦੇ 2,34,427 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਸਨ, ਜੋ ਹੁਣ ਹੋਰ ਵੱਧ ਗਏ ਹੋਣਗੇ। ਆਉਣ ਵਾਲੇ ਸਾਲ ਵਿੱਚ ਇਸ ਬੀਮਾਰੀ ਪ੍ਰਤੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਡੇਂਗੂ ਕਾਰਨ ਕਈ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ।

PunjabKesari

ਨਿਮੋਨੀਆ ਦਾ ਖ਼ਤਰਾ
ਸਾਲ 2023 ਵਿੱਚ ਰਹੱਸਮਈ ਬੀਮਾਰੀ ਨਿਮੋਨੀਆ ਦੇ ਮਾਮਲੇ ਵੀ ਕਾਫ਼ੀ ਵਧੇ ਹਨ। ਇਸ ਬੀਮਾਰੀ ਦਾ ਖ਼ਤਰਾ ਚੀਨ ਅਤੇ ਅਮਰੀਕਾ ਵਿੱਚ ਸਭ ਤੋਂ ਵੱਧ ਸੀ। ਇਸ ਬੀਮਾਰੀ ਨੂੰ ਰਹੱਸਮਈ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਚੀਨ 'ਚ ਇਹ ਅਚਾਨਕ ਵਧਣ ਲੱਗੀ ਅਤੇ ਕਈ ਲੋਕ ਇਸ ਦਾ ਸ਼ਿਕਾਰ ਹੋਣ ਲੱਗੇ। ਇਸ ਬੀਮਾਰੀ ਦਾ ਸਭ ਤੋਂ ਵੱਧ ਖ਼ਤਰਾ ਬੱਚਿਆਂ ਨੂੰ ਹੁੰਦਾ ਹੈ, ਕਿਉਂਕਿ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੁੰਦੀ ਹੈ, ਜਿਸ ਕਰਕੇ ਉਹ ਜਲਦੀ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ। ਹਾਲਾਂਕਿ ਭਾਰਤ ਵਿੱਚ ਅਜਿਹੇ ਮਾਮਲੇ ਸਾਹਮਣੇ ਨਹੀਂ ਆਏ ਹਨ ਪਰ ਭਾਰਤ ਵਿੱਚ ਵੀ ਇਸ ਬੀਮਾਰੀ ਨੂੰ ਲੈ ਕੇ ਚੌਕਸ ਰਹਿਣ ਦੀ ਲੋੜ ਹੈ।

PunjabKesari

ਨਿਪਾਹ ਵਾਇਰਸ ਦਾ ਖ਼ਤਰਾ
ਸਾਲ 2023 ਵਿੱਚ ਰਹੱਸਮਈ ਬੀਮਾਰੀ ਨਿਪਾਹ ਵਾਇਰਸ ਦਾ ਖ਼ਤਰਾ ਵੀ ਲੋਕਾਂ ਵਿਚ ਦੇਖਿਆ ਗਿਆ ਹੈ। ਕੇਰਲ 'ਚ ਨਿਪਾਹ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਦੇਸ਼ ਭਰ ਦੇ ਸਾਰੇ ਇਲਾਕਿਆਂ 'ਚ ਹੜਕੰਪ ਮਚ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਜਾਨਲੇਵਾ ਨਿਪਾਹ ਵਾਇਰਸ ਇੱਕ ਸੰਕਰਮਣ ਹੈ, ਜੋ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਦਾ ਹੈ। ਚਮਗਿੱਦੜ ਤੋਂ ਇਲਾਵਾ ਇਹ ਵਾਇਰਸ ਸੂਰ, ਬੱਕਰੀ, ਕੁੱਤੇ ਜਾਂ ਬਿੱਲੀਆਂ ਵਰਗੇ ਜਾਨਵਰਾਂ ਤੋਂ ਵੀ ਫੈਲ ਸਕਦਾ ਹੈ। ਇਸ ਦਾ ਖ਼ਤਰਾ ਦੱਖਣੀ ਭਾਰਤ ਵਿਚ ਸਭ ਤੋਂ ਜ਼ਿਆਦਾ ਸੀ।

PunjabKesari

ਜ਼ੀਕਾ ਅਤੇ ਚਿਕਨਗੁਨੀਆ ਦਾ ਖ਼ਤਰਾ
ਸਾਲ 2023 ਵਿੱਚ ਡੇਂਗੂ ਤੋਂ ਇਲਾਵਾ ਜ਼ੀਕਾ ਅਤੇ ਚਿਕਨਗੁਨੀਆ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਕਹਿਰ ਵੀ ਜਾਰੀ ਰਿਹਾ। ਜ਼ੀਕਾ ਅਤੇ ਚਿਕਨਗੁਨੀਆ ਨਾਮਕ ਬੀਮਾਰੀਆਂ ਮੌਸਮੀ ਕਾਰਕ ਕਰਕੇ ਜ਼ਿਆਦਾ ਹੁੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਜਿਹੜੇ ਲੋਕਾਂ ਨੂੰ ਉਕਤ ਦੋਵੇਂ ਬੀਮਾਰੀਆਂ ਹੁੰਦੀਆਂ ਹਨ, ਉਹਨਾਂ ਨੂੰ ਤੇਜ਼ ਬੁਖ਼ਾਰ ਹੋਣ ਦੇ ਨਾਲ-ਨਾਲ ਸਿਰ ਦਰਦ ਦੀ ਸ਼ਿਕਾਇਤ ਹੋਣ ਲੱਗਦੀ ਹੈ। ਕੁਝ ਮਾਮਲਿਆਂ ਵਿੱਚ ਇਹ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦਾ ਹੈ। 

PunjabKesari

ਦਿਲ ਨਾਲ ਸਬੰਧਤ ਬੀਮਾਰੀਆਂ ਦਾ ਖ਼ਤਰਾ
ਸਾਲ 2023 ਵਿੱਚ ਦਿਲ ਨਾਲ ਸਬੰਧਤ ਬੀਮਾਰੀਆਂ ਖ਼ਤਰਾ ਵੀ ਬਹੁਤ ਵੱਧ ਗਿਆ ਹੈ। ਆਉਣ ਵਾਲੇ ਸਾਲਾਂ ਵਿੱਚ ਦਿਲ ਦੇ ਰੋਗਾਂ ਦੀ ਸਮੱਸਿਆ ਹੋਰ ਵਾਧਾ ਹੋ ਸਕਦਾ ਹੈ। ਇਸ ਲਈ ਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਆਪਣੀ ਜੀਵਨ ਸ਼ੈਲੀ ਨੂੰ ਸੁਧਾਰਨ ਦੀ ਜ਼ਰੂਰੀ ਹੈ। ਚੰਗੀ ਖੁਰਾਕ ਅਤੇ ਕਸਰਤ ਕਰਨ ਦੀ ਲੋੜ ਹੈ। ਦੱਸ ਦੇਈਏ ਕਿ ਖ਼ਰਾਬ ਜੀਵਨ ਸ਼ੈਲੀ, ਸ਼ਰਾਬ ਅਤੇ ਸਿਗਰਟਨੋਸ਼ੀ ਦੀ ਬੁਰੀ ਆਦਤ ਕਾਰਨ ਦਿਲ ਦੀਆਂ ਸਮੱਸਿਆਵਾਂ ਵਧਣ ਲੱਗੀਆਂ ਹਨ। ਭਾਰਤ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੀ ਮੌਤ ਦਿਲ ਦੀ ਬੀਮਾਰੀ ਦੇ ਕਾਰਨ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਆਪਣੇ ਦਿਲ ਦੀ ਸਿਹਤ ਦਾ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈ।

PunjabKesari

ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਖ਼ਤਰਾ
ਸਾਲ 2023 ਵਿੱਚ ਲੋਕ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਵੀ ਬਹੁਤ ਪਰੇਸ਼ਾਨ ਹੋਏ ਹਨ। ਬਲੱਡ ਪ੍ਰੈਸ਼ਰ ਇਕ ਦਮ ਘੱਟ ਹੋਣਾ ਜਾਂ ਇਕ ਦਮ ਵੱਧ ਹੋਣਾ, ਦੋਵੇਂ ਹਾਲਾਤ ਇਹ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਤੰਦਰੁਸਤ ਜ਼ਿੰਦਗੀ ਲਈ ਬਲੱਡ ਪ੍ਰੈਸ਼ਰ ਨਾਰਮਲ ਹੋਣਾ ਬਹੁਤ ਜ਼ਰੂਰੀ ਹੈ। ਘੱਟ ਬਲੱਡ ਪ੍ਰੈਸ਼ਰ ਇੱਕ ਖ਼ਤਰੇ ਦੀ ਨਿਸ਼ਾਨੀ ਹੈ। ਸਰੀਰ 'ਚ ਬਲੱਡ ਪ੍ਰੈਸ਼ਰ ਘੱਟ ਹੋਣ ਕਾਰਨ ਦਿਲ, ਗੁਰਦੇ, ਫੇਫੜਿਆਂ ਆਦਿ 'ਤੇ ਅਸਰ ਪੈਂਦਾ ਹੈ। ਕਈ ਵਾਰ ਘੱਟ ਬਲੱਡ ਪ੍ਰੈਸ਼ਰ ਕਾਰਨ ਦਿਲ ਦਾ ਦੌਰਾ ਪੈ ਜਾਂਦਾ ਹੈ।

PunjabKesari

ਸ਼ੂਗਰ ਦੀ ਬੀਮਾਰੀ ਦਾ ਖ਼ਤਰਾ
ਸਾਲ 2023 ਵਿੱਚ ਸ਼ੂਗਰ ਦੀ ਬੀਮਾਰੀ ਨੇ ਵੀ ਆਪਣੇ ਪੈਰ ਤੇਜ਼ੀ ਨਾਲ ਪਸਾਰੇ ਹੋਏ ਹਨ। ਸ਼ੂਗਰ ਨੂੰ ਸਾਈਲੈਂਟ ਕਿੱਲਰ ਵੀ ਕਿਹਾ ਜਾਂਦਾ ਹੈ। ਸ਼ੂਗਰ ਕਾਰਨ ਪੈਰਾਂ ਤਕ ਖੂਨ ਦਾ ਵਹਾਅ ਘੱਟ ਜਾਂਦਾ ਹੈ, ਜਿਸ ਕਾਰਨ ਪੈਰ ਸੁੰਨ ਹੋ ਜਾਂਦੇ ਹਨ। ਅਕਸਰ ਜ਼ਿਆਦਾ ਉਮਰ ਦੇ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੁੰਦੇ ਹਨ ਪਰ ਅੱਜ ਦੀ ਜੀਵਨਸ਼ੈਲੀ ਅਤੇ ਗ਼ਲਤ ਖਾਣ-ਪੀਣ ਕਾਰਨ ਬੱਚਿਆ 'ਚ ਵੀ ਇਹ ਬੀਮਾਰੀ ਆਮ ਹੋ ਗਈ ਹੈ। 

PunjabKesari


rajwinder kaur

Content Editor

Related News