ਕਿਸੇ Superfood ਤੋਂ ਘੱਟ ਨਹੀਂ ਇਹ ਚੀਜ਼! ਜਾਣੋ ਇਸ ਦੇ ਖਾਣ ਦੇ ਫਾਇਦੇ

Saturday, Jul 05, 2025 - 04:52 PM (IST)

ਕਿਸੇ Superfood ਤੋਂ ਘੱਟ ਨਹੀਂ ਇਹ ਚੀਜ਼! ਜਾਣੋ ਇਸ ਦੇ ਖਾਣ ਦੇ ਫਾਇਦੇ

ਹੈਲਥ ਡੈਸਕ - ਡਰਾਈ ਫਰੂਟਾਂ ਵਿਚ ਪਿਸਤਾ ਇਕ ਅਜਿਹਾ ਨਟ ਹੈ ਜੋ ਸਿਰਫ਼ ਸੁਆਦ ਵਿਚ ਹੀ ਨਹੀਂ, ਸਗੋਂ ਸਿਹਤ ਦੇ ਨਜ਼ਰੀਏ ਤੋਂ ਵੀ ਬਹੁਤ ਖਾਸ ਹੈ। ਇਹ ਛੋਟਾ ਜਿਹਾ ਹਰਾ ਨਟ ਆਇਰਨ, ਫਾਈਬਰ, ਐਂਟੀਓਕਸੀਡੈਂਟਸ, ਸਿਹਤਮੰਦ ਚਰਬੀਆਂ ਅਤੇ ਵਿਟਾਮਿਨ B6 ਵਰਗੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਪਿਸਤਾ ਨਿਰੋਧਕ ਤਾਕਤ ਵਧਾਉਂਦਾ ਹੈ, ਦਿਲ ਦੀ ਸਿਹਤ ਸੁਧਾਰਦਾ ਹੈ, ਚਮੜੀ ਨੂੰ ਨਿਖਾਰਦਾ ਹੈ ਅਤੇ ਦਿਮਾਗੀ ਤੰਦਰੁਸਤੀ ਲਈ ਵੀ ਲਾਭਕਾਰੀ ਮੰਨਿਆ ਜਾਂਦਾ ਹੈ। ਰੋਜ਼ਾਨਾ ਪਿਸਤਾ ਖਾਣ ਨਾਲ ਤੁਸੀਂ ਆਪਣੇ ਸਰੀਰ ਨੂੰ ਕੁਦਰਤੀ ਤੌਰ 'ਤੇ ਤੰਦਰੁਸਤ ਰੱਖ ਸਕਦੇ ਹੋ। ਆਓ ਜਾਣੀਏ ਕਿ ਪਿਸਤਾ ਖਾਣ ਨਾਲ ਸਾਨੂੰ ਹੋਰ ਕਿਹੜੇ-ਕਿਹੜੇ ਸਿਹਤ ਲਾਭ ਮਿਲਦੇ ਹਨ।

ਹਾਰਟ ਦਾ ਵਧੀਆ ਸਰੋਤ 
- ਪਿਸਤੇ ਵਿਚ ਮੌਜੂਦ ਮੋਨੋਅਨਸੈਚੂਰੇਟਡ ਫੈਟਸ (ਚੰਗੀਆਂ ਚਰਬੀਆਂ) ਅਤੇ ਐਂਟੀਓਕਸੀਡੈਂਟਸ ਕੋਲੇਸਟਰੋਲ ਨੂੰ ਕੰਟਰੋਲ ਕਰਦੇ ਹਨ, ਜਿਸ ਨਾਲ ਦਿਲ ਦੇ ਰੋਗਾਂ ਦਾ ਖਤਰਾ ਘਟਦਾ ਹੈ।

ਸ਼ੂਗਰ ਲੈਵਲ ਕਰੇ ਕੰਟ੍ਰੋਲ 
- ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੋਣ ਕਰਕੇ ਪਿਸਤਾ ਖਾਣ ਨਾਲ ਬਲੱਡ ਸ਼ੂਗਰ ਲੈਵਲ ਥਿਰ ਰਹਿੰਦਾ ਹੈ। ਇਹ ਡਾਇਬਟੀਜ਼ ਵਾਲਿਆਂ ਲਈ ਵੀ ਫਾਇਦੇਮੰਦ ਹੈ।

ਭੁੱਖ ਨੂੰ ਕਰੇ ਕੰਟ੍ਰੋਲ 
- ਪਿਸਤਾ ਪੇਟ ਭਰਿਆ ਮਹਿਸੂਸ ਕਰਵਾਉਂਦਾ ਹੈ ਅਤੇ ਊਰਜਾ ਭਰਪੂਰ ਦਿੰਦਾ ਹੈ, ਜਿਸ ਨਾਲ ਓਵਰਈਟਿੰਗ ਤੋਂ ਬਚਾਅ ਹੁੰਦਾ ਹੈ। ਇਹ ਵਜ਼ਨ ਘਟਾਉਣ ਵਾਲਿਆਂ ਲਈ ਚੰਗਾ ਸਨੈਕ ਹੈ।

ਅੱਖਾਂ ਦੀ ਰੌਸ਼ਨੀ ਵਧਾਵੇ
- ਪਿਸਤੇ ਵਿਚ ਲੂਟੀਨ ਅਤੇ ਜ਼ੀਐਕਸੈਂਥਿਨ ਵਰਗੇ ਐਂਟੀਓਕਸੀਡੈਂਟ ਪਾਏ ਜਾਂਦੇ ਹਨ ਜੋ ਅੱਖਾਂ ਦੀ ਰੌਸ਼ਨੀ ਨੂੰ ਤੀਖਾ ਬਣਾਉਂਦੇ ਹਨ ਅਤੇ ਉਮਰ ਦੇ ਨਾਲ ਹੋਣ ਵਾਲੀਆਂ ਅੱਖਾਂ ਦੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ।

ਸਕਿਨ ਨੂੰ ਨਿਖਾਰੇ 
- ਵਿਟਾਮਿਨ E, B6 ਅਤੇ ਐਂਟੀਓਕਸੀਡੈਂਟਸ ਵਾਲਾ ਪਿਸਤਾ ਚਮੜੀ ਨੂੰ ਨਮੀ ਦਿੰਦਾ ਹੈ, ਮੁਹਾਂਸਿਆਂ ਨੂੰ ਘਟਾਉਂਦਾ ਹੈ ਅਤੇ ਚਮੜੀ ਵਿਚ ਨਿਕਰ ਲਿਆਉਂਦਾ ਹੈ।

ਹਾਜ਼ਮਾ ਪ੍ਰਣਾਲੀ ਬਣਾਵੇ ਮਜ਼ਬੂਤ 
- ਇਸ ਵਿਚ ਪਾਏ ਜਾਣ ਵਾਲੇ ਫਾਈਬਰ ਪੇਟ ਦੀ ਸਫਾਈ ਕਰਦੇ ਹਨ ਅਤੇ ਕਬਜ਼ ਤੋਂ ਰਾਹਤ ਦਿੰਦੇ ਹਨ।

ਯਾਦਸ਼ਕਤੀ ਵਧਾਵੇ 
- ਪਿਸਤੇ ਵਿਚ ਮਿਲਣ ਵਾਲੀ ਵਿਟਾਮਿਨ B6 ਦਿਮਾਗੀ ਤੰਦੁਰੁਸਤੀ ਲਈ ਲਾਭਕਾਰੀ ਹੈ। ਇਹ ਯਾਦਦਾਸ਼ਤ ਨੂੰ ਮਜ਼ਬੂਤ ਕਰਦਾ ਹੈ ਅਤੇ ਮਾਨਸਿਕ ਥਕਾਵਟ ਘਟਾਉਂਦਾ ਹੈ।

ਹੱਡੀਆਂ ਨੂੰ ਕਰੇ ਮਜ਼ਬੂਤ 
- ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਵਾਲਾ ਪਿਸਤਾ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।

ਕਿਵੇਂ ਖਾਈਏ?
- 5-10 ਪਿਸਤੇ ਨੂੰ ਰੋਜ਼ਾਨਾ ਭਿਓਂ ਕੇ ਜਾਂ ਸੁੱਕੇ ਖਾਏ ਜਾ ਸਕਦੇ ਹਨ।
- ਸਲਾਦ, ਦੁੱਧ, ਦਲੀਆਂ ਜਾਂ ਮਿਠਾਈ ਵਿਚ ਮਿਲਾ ਕੇ ਵੀ ਵਰਤੇ ਜਾ ਸਕਦੇ ਹਨ।

ਨੋਟ :- ਪਿਸਤਾ ਹਾਲਾਂਕਿ ਪੌਸ਼ਟਿਕ ਹੈ ਪਰ ਵੱਧ ਮਾਤਰਾ ਵਿਚ ਨਾ ਖਾਏ। ਹਾਈ ਕੈਲੋਰੀ ਨਟ ਹੋਣ ਕਰਕੇ ਮਿਤ ਭਰਖਤ ਵਰਤੋਂ ਹੀ ਸਿਹਤ ਲਈ ਚੰਗੀ ਰਹਿੰਦੀ ਹੈ।
 


author

Sunaina

Content Editor

Related News