ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ
Wednesday, Sep 16, 2020 - 11:56 AM (IST)
ਜਲੰਧਰ (ਬਿਊਰੋ) - ਸਿਹਤ ਲੰਬੀ ਉਮਰ ਦੀ ਕੁੰਜੀ ਹੈ, ਜਿਸ ਨੂੰ ਬਣਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਮੌਜੂਦ ਸਮੇਂ ‘ਚ ਉਮਰ ਦਾ ਖ਼ਿਆਲ ਬੇਤੁਕਾ ਲਗਦਾ ਹੈ। ਜੇਕਰ ਤੁਸੀਂ ਆਪਣੀ ਜੀਵਨਸ਼ਾਲੀ ‘ਚ ਛੋਟੇ-ਛੋਟੇ ਬਦਲਾਅ ਕਰੋਗੇ ਤਾਂ ਬਹੁਤ ਵਧੀਆ ਹੋਵੇਗਾ। ਇਨ੍ਹਾਂ ਛੋਟੇ-ਛੋਟੇ ਬਦਲਾਵਾਂ ‘ਚ ਤੁਹਾਡੇ ਖਾਣ-ਪੀਣ ਨਾਲ ਜੁੜੀਆਂ ਆਦਤਾਂ ਵੀ ਸ਼ਾਮਲ ਹਨ। ਸਾਰੇ ਜਾਣਦੇ ਹਨ ਕਿ ਸਾਡੇ ਸਰੀਰ ‘ਚ ਜ਼ਰੂਰੀ ਪੌਸ਼ਕ ਤੱਤ ਕਿੰਨੇ ਜ਼ਰੂਰੀ ਹਨ। ਇਨ੍ਹਾਂ ਦੇ ਸੇਵਨ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬਦਾਮਾਂ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਹਰ ਕੋਈ ਖਾਣਾ ਪਸੰਦ ਕਰਦੇ ਹਨ। ਬਦਾਮਾਂ ‘ਚ ਬਹੁਤ ਸਾਰੇ ਪੌਸ਼ਕ ਤੱਤ ਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਾਨੂੰ ਕਈ ਸਮੱਸਿਆਵਾਂ ਤੋਂ ਦੂਰ ਕਰਦੇ ਹਨ।
ਵਿਟਾਮਿਨ-ਬੀ2, ਫਾਸਫੋਰਸ ਤੇ ਕਾਪਰ ਦੇ ਵਧੀਆ ਸਰੋਤਾਂ ‘ਚ ਸ਼ਾਮਲ ਬਦਾਮਾਂ ਦਾ ਸੇਵਨ ਤੁਹਾਨੂੰ ਸਿਹਤਮੰਦ ਜੀਵਨ ਪ੍ਰਦਾਨ ਕਰਦਾ ਹੈ। ਰੋਜ਼ਾਨਾ ਬਦਾਮਾਂ ਦੇ ਸੇਵਨ ਨਾਲ ਤੁਹਾਨੂੰ ਦਿਲ ਦੀਆਂ ਬੀਮਾਰੀਆਂ, ਮੋਟਾਪਾ ਤੇ ਦਿਮਾਗ਼ ਦੀ ਕਮਜ਼ੋਰੀ ਨੂੰ ਦੂਰ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਬਦਾਮਾਂ ‘ਚ 3.5 ਗ੍ਰਾਮ ਫਾਈਬਰ, 6 ਪ੍ਰੋਟੀਨ ਤੇ 14 ਗ੍ਰਾਮ ਫੈਟ ਹੁੰਦੀ ਹੈ। ਇਸ ‘ਚ ਵਿਟਾਮਿਨ-ਈ, ਮੈਗ੍ਰੀਸ਼ੀਅਮ ਤੇ ਮੈਂਗ੍ਰੀਜ ਵੀ ਮਾਤਰਾ ਪਾਈ ਜਾਂਦੀ ਹੈ। ਸਰੀਰ ਲਈ ਜ਼ਰੂਰੀ ਕਈ ਪ੍ਰੋਟੀਨ, ਫੈਟ, ਵਿਟਾਮਿਨ ਤੇ ਮਿਨਰਲਸ ਪਾਏ ਜਾਂਦੇ ਹਨ। ਜ਼ਿਆਦਾਤਰ ਲੋਕ ਇਨ੍ਹਾਂ ਦਾ ਸੇਵਨ ਗਰਮੀਆਂ ਨੂੰ ਕਰਦੇ ਹਨ।
ਪੜ੍ਹੋ ਇਹ ਵੀ ਖਬਰ - ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ
ਬਦਾਮਾਂ ਦੇ ਫ਼ਾਇਦੇ
. ਬਲੱਡ ਸਰਕੂਲੇਸ਼ਨ ਤੇ ਯਾਦਦਾਸ਼ਤ ਹੁੰਦੀ ਹੈ ਵਧੀਆ।
. ਪਾਚਨ ਕਿਰਿਆ ਨੂੰ ਵਧੀਆ ਬਣਾਉਣ ਤੇ ਭਾਰ ਘਟਾਉਣ ‘ਚ ਮਦਦਗਾਰ।
. ਹਾਈ ਬਲੱਡ ਪ੍ਰੈਸ਼ਰ ਨੂੰ ਨਿਰੰਤਰ ਕਰਦੇ ਹਨ।
. ਬੈਡ ਕੋਲੈਸਟਰੋਲ ਵੀ ਹੁੰਦਾ ਹੈ ਘੱਟ।
ਪੜ੍ਹੋ ਇਹ ਵੀ ਖਬਰ - ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ
ਬਦਾਮਾਂ ਨਾਲ ਹੀ ਨਹੀਂ ਇਨ੍ਹਾਂ ਦਾ ਤੇਲ ਵੀ ਹੈ ਲਾਭਕਾਰੀ
. ਮਹਿੰਦੀ ‘ਚ ਮਿਲਾ ਕੇ ਤੇਲ ਲਗਾਉਣ ਨਾਲ ਵਾਲ਼ ਕਾਲੇ ਹੋ ਜਾਂਦੇ ਹਨ।
. ਬਦਾਮ ਦੇ ਤੇਲ ‘ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ, ਜਿਸ ਦੇ ਸੇਵਨ ਨਾਲ ਸਰੀਰ ‘ਚ ਖ਼ੂਨ ਦੀ ਘਾਟ ਦੂਰ ਹੁੰਦੀ ਹੈ।
. ਬਦਾਮ ਦੇ ਤੇਲ ਦਾ ਇਸਤੇਮਾਲ ਕਰਨ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।
. ਬਦਾਮ ਦੇ ਤੇਲ ਦੇ ਸੇਵਨ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ ਤੇ ਵਧੀਆ ਕੋਲੈਸਟਰੋਲ ਵਧਦਾ ਹੈ।
. ਬਦਾਮਾਂ ਦਾ ਤੇਲ ਸਰੀਰ ਦੀ ਗੰਦਗੀ ਨੂੰ ਕੱਢਣ ਦਾ ਕੰਮ ਕਰਦਾ ਹੈ ਤੇ ਸਰੀਰ ਨੂੰ ਸਾਫ਼ ਕਰਦਾ ਹੈ।
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਪੀਂਦੇ ਹੋ RO ਵਾਲਾ ਪਾਣੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋ ਸਕਦੇ ਹੋ ਤੁਸੀਂ ਬੀਮਾਰ
ਬਦਾਮਾਂ ਦਾ ਸੂਪ
ਹਾਈ ਫਾਈਬਰ, ਪ੍ਰੋਟੀਨ, ਵਿਟਾਮਿਨ-ਈ, ਸੇਲੇਨੀਅਮ, ਜਸਤਾ, ਕੈਲਸ਼ੀਅਮ ਤੇ ਵਿਟਾਮਿਨ ਵਰਗੇ ਕਈ ਪੌਸ਼ਕ ਤੱਤਾਂ ਨਾਲ ਭਰਪੂਰ ਬਦਾਮਾਂ ਦਾ ਸੂਪ ਤੁਹਾਡੇ ਸਰੀਰ ਲਈ ਬਹੁਤ ਫ਼ਾਇਦੇਮਦ ਹੁੰਦਾ ਹੈ। ਬਦਾਮਾਂ ਦਾ ਸੂਪ ਬੱਚਿਆਂ ਲਈ ਵੀ ਬਹੁਤ ਵਧੀਆ ਹੁੰਦਾ ਹੈ। ਜੇ ਬੱਚਾ ਸੂਪ ਨਹੀਂ ਪੀਂਦਾ ਤਾਂ ਬਦਾਮ ਨੂੰ ਫ੍ਰਾਈ ਜਾਂ ਫਿਰ ਭੁੰਨ ਕੇ ਖਵਾ ਸਕਦੇ ਹੋ। ਵੈਸੇ ਤਾਂ ਬਦਾਮ ਖਾਣੇ ਸਾਰਿਆਂ ਨੂੰ ਪਸੰਦ ਹੈ ਪਰ ਕਈਆਂ ਨੂੰ ਇਨ੍ਹਾਂ ਤੋਂ ਅਲਰਜੀ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)
. ਜੇ ਪਾਚਨ ਸਬੰਧੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਬਦਾਮ ਨਹੀਂ ਖਾਣੇ ਚਾਹੀਦੇ। ਜੇ ਤੁਸੀਂ ਬਦਾਮ ਖਾਣਾ ਚਾਹੁੰਦੇ ਹੋ ਤਾਂ ਦਿਨ ‘ਚ 2 ਜਾਂ 3 ਹੀ ਖਾਓ।
. ਚਿਹਰੇ ਸਬੰਧੀ ਸਮੱਸਿਆ ਹੋਣ ‘ਤੇ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ।
. ਭਾਰ ਘੱਟ ਕਰਨ ਦਾ ਯਤਨ ਕਰ ਰਹੇ ਹੋ ਤਾਂ ਤੁਹਾਨੂੰ ਬਦਾਮਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
. ਜੇ ਤੁਹਾਨੂੰ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਬਦਾਮ ਨਾ ਖਾਓ।