ਬੱਚਿਆਂ ਦੇ ਦੰਦ ਨਿਕਲਣ ਤੇ ਦਿਓ ਉਨ੍ਹਾਂ ਨੂੰ ਨੈਚੁਰਲ ਟੀਥਰ

Saturday, Apr 02, 2016 - 10:33 AM (IST)

ਬੱਚਿਆਂ ਦੇ ਦੰਦ ਨਿਕਲਣ ਤੇ ਦਿਓ ਉਨ੍ਹਾਂ ਨੂੰ ਨੈਚੁਰਲ ਟੀਥਰ

ਹਮੇਸ਼ਾ ਦੇਖਿਆ ਜਾਂਦਾ ਹੈ ਕਿ ਜਦੋਂ ਬੱਚੇ ਦੇ ਦੰਦ ਨਿਕਲਦੇ ਹਨ, ਤਾਂ ਉਨ੍ਹਾਂ ਦੇ ਮਸੂੜਿਆ ਤੇ ਦਰਦ ਹੁੰਦਾ ਹੈ। ਜਿਸ ਨਾਲ ਉਨ੍ਹਾਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ ਅਤੇ ਬੱਚੇ ਗੱਲ-ਗੱਲ ''ਤੇ ਰੋਂਦੇ ਹਨ। ਇਸ ਸਮੱਮਿਆ ਨੂੰ ਦੇਖ ਕੇ ਲੋਕ ਆਪਣੇ ਬੱਚਿਆ ਨੂੰ ਬਾਜ਼ਾਰੀ ਟੀਥਰ ਲਿਆ ਕੇ ਦਿੰਦੇ ਹਨ ਪਰ ਇਹ ਬੱਚਿਆ ਦੇ ਲਈ ਹਾਨੀਕਾਰਕ ਹੁੰਦਾ ਹੈ। ਕਿਉਂਕਿ ਇਸ ''ਚ ਕੈਮੀਕਲ ਹੁੰਦੇ ਹਨ। ਪੁਰਾਣੇ ਸਮੇਂ ''ਚ ਬੱਚਿਆਂ ਦੇ ਦੰਦ ਨਿਕਲਣ ਤੇ ਨੈਚੁਰਲ ਟੀਥਰ ਦਿੱਤਾ ਜਾਂਦਾ ਸੀ, ਤਾਂ ਜੋ ਬੱਚੇ ਉਸ ਨੂੰ ਚੱਬਣ ਅਤੇ ਉਨ੍ਹਾਂ ਦਾ ਚਿੜਚਿੜਾਪਣ ਘੱਟ ਹੋ ਜਾਵੇ।

1. ਤੁਸੀ ਆਪਣੇ ਬੱਚੇ ਨੂੰ ਨੈਚੁਰਲ ਟੀਥਰ ''ਚ ਗਾਜਰ, ਮੂਲੀ, ਚੁਕੰਦਰ ਦਾ ਪੀਸ ਚਬਾਉਂਣ ਲਈ ਦੇ ਸਕਦੇ ਹੋ।
2. ਪਲਾਸਟਿਕ ਜਾਂ ਰਬੜ ਦੇ ਟੀਥਰ ਦੀ ਤੁਲਨਾ ''ਚ ਨੈਚੁਰਲ ਟੀਥਰ ਸੁਰੱਖਿਅਤ ਹੁੰਦੇ ਹਨ।
3. ਨੈਚੁਰਲ ਟੀਥਰ ''ਚ ਗਾਜਰ, ਮੂਲੀ, ਚੁਕੰਦਰ ਸਖਤ ਹੁੰਦੇ ਹਨ। ਜੋ ਬੱਚਿਆ ਦੇ ਮਸੂੜਿਆ ਤੇ ਚੰਗੀ ਤਰ੍ਹਾਂ ਦਬਾਅ ਪਾਂਦੇ ਹਨ।
ਆਪਣੇ ਛੋਟੇ ਬੱਚੇ ਦੇ ਮਸੂੜੇ ਮਜ਼ਬੂਤ ਬਣਾਉਣ ਲਈ ਉਸ ਨੂੰ ਗਾਜਰ ਦਿਓ। ਉਸ ਗਾਜਰ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਥੋੜੇ ਸਮੇਂ ਲਈ ਫਰਿਜ਼ ''ਚ ਲਗਾ ਲਓ ਤਾਂ ਜੋ ਉਹ ਸਖਤ ਹੋ ਜਾਵੇ ਤੇ ਬੱਚਾ ਇਸ ਨੂੰ ਤੋੜ ਨਾ ਸਕੇ ਤੇ ਜ਼ਿਆਦਾ ਸਮੇਂ ਤੱਕ ਚਬਾਉਂਦਾ ਰਹੇ।


Related News