Health: ਫੈਟੀ ਲਿਵਰ ਹੋਣ 'ਤੇ ਵਿਖਾਈ ਦਿੰਦੇ ਨੇ ਇਹ ਲੱਛਣ, ਕਦੇ ਵੀ ਗ਼ਲਤੀ ਨਾਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

Monday, Jan 01, 2024 - 04:11 PM (IST)

Health: ਫੈਟੀ ਲਿਵਰ ਹੋਣ 'ਤੇ ਵਿਖਾਈ ਦਿੰਦੇ ਨੇ ਇਹ ਲੱਛਣ, ਕਦੇ ਵੀ ਗ਼ਲਤੀ ਨਾਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

ਜਲੰਧਰ (ਬਿਊਰੋ) - ਅੱਜਕੱਲ੍ਹ ਫੈਟੀ ਲੀਵਰ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ, ਕਿਉਂਕਿ ਗਲਤ ਖਾਣ ਪੀਣ ਅਤੇ ਘੱਟ ਐਕਸਰਸਾਈਜ਼ ਕਰਨ ਦੇ ਨਾਲ ਇਹ ਸਮੱਸਿਆ ਜ਼ਿਆਦਾ ਵੱਧਦੀ ਹੈ। ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ। ਇਹ ਸਾਡੇ ਸਰੀਰ ਵਿੱਚ ਭੋਜਨ ਪਚਾਉਣ, ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਅਤੇ ਸਰੀਰ ਦੇ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ । ਜ਼ਿਆਦਾਤਰ ਇਹ ਸਮੱਸਿਆ ਫੈਟ ਵਾਲਾ ਖਾਣਾ ਖਾਣ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਸ਼ਰਾਬ ਦਾ ਸੇਵਨ ਕਰਨ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ। ਸਾਡੇ ਲੀਵਰ ਵਿੱਚ ਫੈਟ ਜਮ੍ਹਾਂ ਹੁੰਦੀ ਹੈ, ਤਾਂ ਸਰੀਰ ਵਿੱਚ ਕੁਝ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਅਸੀਂ ਇਨ੍ਹਾਂ ਲੱਛਣਾਂ ਨੂੰ ਪਛਾਣ ਕੇ ਲੀਵਰ ਵਿੱਚ ਫੈਟ ਜਮ੍ਹਾਂ ਹੋਣ ਤੋਂ ਰੋਕ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਫੈਟੀ ਲੀਵਰ ਦੇ ਕੁਝ ਲੱਛਣ ਅਤੇ ਘਰੇਲੂ ਨੁਸਖ਼ੇ ਦੇ ਬਾਰੇ......

ਫੈਟੀ ਲਿਵਰ ਕੀ ਹੁੰਦਾ ਹੈ
ਜਦੋਂ ਸਾਡੇ ਲੀਵਰ ਦੀਆਂ ਕੋਸ਼ਿਕਾਵਾਂ ਵਿੱਚ ਫੈਟ ਜ਼ਿਆਦਾ ਮਾਤਰਾ ਵਿੱਚ ਬਦਲਣ ਲੱਗ ਜਾਂਦੀ ਹੈ ਤਾਂ ਉਸ ਸਮੇਂ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ। ਲੀਵਰ ਵਿੱਚ ਵਸਾ ਦੀ ਕੁਝ ਮਾਤਰਾ ਹੋਣਾ ਇਕ ਸਾਧਾਰਨ ਗੱਲ ਹੈ ਪਰ ਜਦੋਂ ਇਹ ਵਸਾ ਲੀਵਰ ਦੇ ਭਾਰ ਤੋਂ ਜ਼ਿਆਦਾ ਹੋ ਜਾਂਦੀ ਹੈ, ਤਾਂ ਇਨਸਾਨ ਨੂੰ ਫੈਟੀ ਲੀਵਰ ਦੀ ਬੀਮਾਰੀ ਹੋ ਜਾਂਦੀ ਹੈ। ਇਸ ਸਮੱਸਿਆ ਵਿੱਚ ਲੀਵਰ ਕੰਮ ਕਰਨਾ ਛੱਡ ਦਿੰਦਾ ਹੈ, ਜਿਸ ਕਾਰਨ ਸਾਡੇ ਸਰੀਰ ਵਿੱਚ ਕੁਝ ਲੱਛਣ ਦਿਖਾਈ ਦਿੰਦੇ ਹਨ ।

ਫੈਟੀ ਲਿਵਰ ਦੇ ਮੁੱਖ ਲੱਛਣ

. ਢਿੱਡ ਦੇ ਸੱਜੇ ਪਾਸੇ ਦੇ ਉੱਪਰੀ ਹਿੱਸੇ ਵਿਚ ਦਰਦ ਹੋਣਾ
. ਵਜ਼ਨ ਘੱਟ ਹੋਣ ਲੱਗਣਾ
. ਕਮਜ਼ੋਰੀ ਮਹਿਸੂਸ ਹੋਣੀ
. ਅੱਖਾਂ ਅਤੇ ਚਮੜੀ ਦਾ ਰੰਗ ਪੀਲਾ ਪੈ ਜਾਣਾ
. ਖਾਣਾ ਸਹੀ ਤਰ੍ਹਾਂ ਹਜ਼ਮ ਨਾ ਹੋਣਾ
. ਐਸੀਡਿਟੀ ਦੀ ਸਮੱਸਿਆ ਰਹਿਣਾ
. ਢਿੱਡ ਵਿੱਚ ਸੋਜ ਰਹਿਣੀ

ਫੈਟੀ ਲਿਵਰ ਦੀ ਸਮੱਸਿਆ ਹੋਣ 'ਤੇ ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼ 

. ਮੱਖਣ, ਪਨੀਰ, ਤੇਲ ਨਾਲ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਕਦੇ ਨਾ ਕਰੋ।
. ਮਿੱਠੀਆਂ ਚੀਜ਼ਾਂ ਜਿਵੇਂ-ਕੈਂਡੀ, ਕੇਕ, ਕੂਕੀਜ਼, ਸੋਡਾ ਅਤੇ ਫਲਾਂ ਦੇ ਜੂਸ ਵਰਗੇ ਪੀਣ ਵਾਲੇ ਪਦਾਰਥਾਂ ਤੋਂ ਦੂਰ ਰਹੋ।
. ਸ਼ਰਾਬ ਦਾ ਸੇਵਨ ਨਾ ਕਰੋ। ਇਸ ਨਾਲ ਲੀਵਰ ਨੂੰ ਨੁਕਸਾਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
. ਰੈੱਡ ਮੀਟ ਦਾ ਸੇਵਨ ਨਾ ਕਰੋ, ਕਿਉਂਕਿ ਇਸ ਵਿੱਚ ਸੈਚੂਰੇਟਿਡ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
. ਲੂਣ ਦਾ ਸੇਵਨ ਸੀਮਤ ਮਾਤਰਾ ਵਿੱਚ ਕਰੋ। ਇਹ ਤਰਲ ਧਾਰਨ ਨੂੰ ਵਧਾ ਸਕਦਾ ਹੈ ਅਤੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
. ਰਿਫਾਇੰਡ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਾ ਕਰੋ। ਇਸ ਨਾਲ ਭਾਰ ਵੱਧਦਾ ਹੈ ਅਤੇ ਇਹ ਲਿਵਰ 'ਚ ਫੈਟ ਵੀ ਵਧਾਉਂਦਾ ਹੈ।
. ਪੈਕ ਕੀਤੇ ਭੋਜਨ ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਨ੍ਹਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


author

rajwinder kaur

Content Editor

Related News