ਨੱਕ ''ਚ ਆਏ ਇਹ ਬਦਲਾਅ ਕਰਦੇ ਹਨ ਕਿਡਨੀ ਡੈਮੇਜ ਵੱਲ ਇਸ਼ਾਰਾ

05/11/2018 3:39:03 PM

ਨਵੀਂ ਦਿੱਲੀ— ਨੱਕ ਸਾਹ ਦੀ ਪ੍ਰਣਾਲੀ ਦਾ ਖਾਸ ਅੰਗ ਹੈ। ਇਸ ਦੁਆਰਾ ਸਾਫ ਹਵਾ ਸਰੀਰ ਦੇ ਅੰਦਰ ਪਹੁੰਚਦੀ ਹੈ, ਜਿਸ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ। ਨੱਕ ਨਾ ਸਿਰਫ ਕਿਸੇ ਤਰ੍ਹਾਂ ਦੀ ਸਮੈਲ ਦਾ ਅਹਿਸਾਸ ਕਰਵਾਉਂਦਾ ਹੈ,ਸਗੋਂ ਇਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਜੀ ਹਾਂ ਇਸ 'ਚ ਹੋਣ ਵਾਲੇ ਵੱਖ-ਵੱਖ ਬਦਲਾਅ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸੰਕੇਤ ਦਿੰਦੇ ਹਨ। ਇਨ੍ਹਾਂ ਸੰਕੇਤਾਂ ਨਾਲ ਤੁਸੀਂ ਬਲੱਡ ਪ੍ਰੈਸ਼ਰ ਤੋਂ ਲੈ ਕੇ ਕਿਡਨੀ ਡੈਮੇਜ ਹੋਣ ਤਕ ਦੀ ਬੀਮਾਰੀ ਬਾਰੇ ਪਤਾ ਲਗਾ ਸਕਦੇ ਹੋ। ਆਓ ਜਾਣਦੇ ਹਾਂ ਨੱਕ 'ਚ ਬਦਲਾਅ ਹੋਣ 'ਤੇ ਕਿਹੜੀਆਂ-ਕਿਹੜੀਆਂ ਬੀਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ।
1. ਨੱਕ 'ਤੇ ਪਿੰਪਲਸ ਹੋਣ 'ਤੇ
ਨੱਕ 'ਤੇ ਸਫੈਦ ਜਾਂ ਪੀਲੇ ਰੰਗ ਦੇ ਪਿੰਪਲਸ ਹੋਣਾ ਡਾਈਜ਼ੇਸਟਿਵ ਸਿਸਟਮ 'ਚ ਗੜਬੜੀ ਹੋਣ ਕਾਰਨ ਹੋ ਸਕਦੇ ਹਨ। ਇਹ ਪਿੰਪਲਸ ਜ਼ਿਆਦਾਤਰ ਫੈਟੀ ਫੂਡ ਲੈਣ ਨਾਲ ਹੁੰਦੇ ਹਨ।
2. ਨੱਕ 'ਤੇ ਸੋਜ ਹੋਣ 'ਤੇ
ਜੇ ਕਿਸੇ ਦੇ ਨੱਕ 'ਤੇ ਸੱਟ ਲੱਗਣ ਦੇ ਬਿਨਾ ਹੀ ਲੰਬੇ ਸਮੇਂ ਤਕ ਸੋਜ ਰਹਿੰਦੀ ਹੈ ਤਾਂ ਇਹ ਹਾਰਟ ਅਤੇ ਕਿਡਨੀ ਡੈਮੇਜ ਹੋਣ ਦੇ ਲੱਛਣ ਹੋ ਸਕਦਾ ਹੈ।
3. ਨੱਕ 'ਤੇ ਲਾਲ ਜਾਂ ਕਾਲੇ ਸਪਾਟ ਹੋਣਾ
ਨੱਕ 'ਤੇ ਇਸ ਤਰ੍ਹਾਂ ਦੇ ਸਪਾਰਟ ਦਿੱਖਣਾ, ਐਕਸਕ੍ਰੈਟਰੀ ਸਿਸਟਮ ਅਤੇ ਬਲੱਡ ਸਰਕੁਲੇਸ਼ਨ ਸਿਸਟਮ 'ਚ ਗੜਬੜੀ ਹੋਣ ਦਾ ਕਾਰਨ ਹੁੰਦੀ ਹੈ। 
4. ਨੱਕ ਦੀ ਟਿਪ ਸਖਤ ਹੋਣਾ
ਹਾਰਟ, ਲੀਵਰ ਅਤੇ ਪ੍ਰੋਸਟੇਟ ਦੇ ਆਲੇ-ਦੁਆਲੇ ਫੈਟ ਜਮ੍ਹਾ ਹੋਣ 'ਤੇ ਨੱਕ ਦੀ ਟਿਪ ਸਖਤ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਇਹ ਸੰਕੇਤ ਮਸਲਸ ਅਤੇ ਧਮਨੀਆਂ ਦੇ ਆਲੇ-ਦੁਆਲੇ ਫੈਟ ਜੰਮਣ ਨਾਲ ਵੀ ਹੁੰਦਾ ਹੈ।
5. ਨੱਕ ਸਫੈਦ ਹੋਣਾ
ਖੂਨ ਦੀ ਕਮੀ, ਲੋਅ ਬਲੱਡ ਪ੍ਰੈਸ਼ਰ ਅਤੇ ਹਾਰਟ ਦਾ ਸਹੀ ਤਰ੍ਹਾਂ ਕੰਮ ਨਾ ਕਰਨ 'ਤੇ ਨੱਕ 'ਚ ਇਸ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਦੇ ਹਨ।


Related News