Viral Fever ਤੋਂ ਛੁਟਕਾਰਾ ਦਿਵਾਉਣਗੇ ਇਹ ਘਰੇਲੂ ਨੁਸਖ਼ੇ, ਦੂਰ ਹੋ ਜਾਵੇਗਾ ਬੁਖਾਰ
Sunday, Oct 08, 2023 - 04:20 PM (IST)
ਜਲੰਧਰ (ਬਿਊਰੋ)– ਜਿਵੇਂ ਹੀ ਮੌਸਮ ਬਦਲਦਾ ਹੈ, ਲੋਕਾਂ ਨੂੰ ਵਾਇਰਲ ਬੁਖਾਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਅਸਲ, ਬਦਲਦੇ ਮੌਸਮ ਕਾਰਨ ਇੰਫੈਕਸ਼ਨ ਤੇਜ਼ੀ ਨਾਲ ਫੈਲਦੀ ਹੈ, ਜਿਸ ਕਾਰਨ ਲੋਕਾਂ ਨੂੰ ਪਹਿਲਾਂ ਜ਼ੁਕਾਮ ਤੇ ਬੁਖਾਰ ਹੋਣ ਲੱਗਦਾ ਹੈ। ਇਸ ਕਾਰਨ ਲੋਕ ਪ੍ਰੇਸ਼ਾਨ ਹੋ ਕੇ ਡਾਕਟਰ ਕੋਲ ਇਲਾਜ ਲਈ ਜਾਂਦੇ ਹਨ ਤਾਂ ਜੋ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ ਤੇ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਲਈ ਕੁਝ ਲੋਕ ਘਰੇਲੂ ਨੁਸਖ਼ੇ ਵੀ ਅਪਣਾਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਦਵਾਈਆਂ ਦਾ ਸੇਵਨ ਨਾ ਕਰਨਾ ਪਵੇ।
ਜੇਕਰ ਤੁਸੀਂ ਵੀ ਲਗਾਤਾਰ ਬਦਲਦੇ ਮੌਸਮ ਕਾਰਨ ਬੀਮਾਰ ਹੋ ਜਾਂਦੇ ਹੋ ਜਾਂ ਵਾਇਰਲ ਬੁਖਾਰ ਹੋ ਜਾਂਦਾ ਹੈ ਜਾਂ ਤੁਹਾਡੇ ਘਰ ਦਾ ਕੋਈ ਵਿਅਕਤੀ ਵਾਇਰਲ ਬੁਖਾਰ ਤੋਂ ਪੀੜਤ ਹੈ ਤੇ ਇਸ ਨੂੰ ਜਲਦੀ ਠੀਕ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵਾਇਰਲ ਬੁਖਾਰ ਤੋਂ ਜਲਦੀ ਛੁਟਕਾਰਾ ਪਾ ਸਕਦੇ ਹੋ ਤੇ ਬੁਖਾਰ ਕਾਰਨ ਕਮਜ਼ੋਰ ਹੋਏ ਸਰੀਰ ’ਚ ਤਾਕਤ ਵੀ ਲਿਆ ਸਕਦੇ ਹੋ। ਇਹ ਨੁਸਖ਼ੇ ਬਹੁਤ ਪ੍ਰਭਾਵਸ਼ਾਲੀ ਤੇ ਲਾਭਕਾਰੀ ਮੰਨੇ ਜਾਂਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਨੁਸਖ਼ਿਆਂ ਬਾਰੇ–
ਇਹ ਖ਼ਬਰ ਵੀ ਪੜ੍ਹੋ : ਪਤਲੇਪਨ ਤੋਂ ਪ੍ਰੇਸ਼ਾਨ ਔਰਤਾਂ ਭਾਰ ਵਧਾਉਣ ਲਈ ਅਪਣਾਉਣ ਇਹ ਘਰੇਲੂ ਨੁਸਖ਼ਾ, ਸਿਰਫ਼ ਦੋ ਚੀਜ਼ਾਂ ਨਾਲ ਹੁੰਦੈ ਤਿਆਰ
ਵਾਇਰਲ ਬੁਖਾਰ ਕੀ ਹੈ?
ਵਾਇਰਲ ਬੁਖਾਰ ਸਰੀਰ ’ਚ ਇੰਫੈਕਸ਼ਨ ਕਾਰਨ ਹੁੰਦਾ ਹੈ। ਵਾਇਰਲ ਬੁਖਾਰ ਦਾ ਅਰਥ ਹੈ ਵਾਇਰਲ ਇੰਫੈਕਸ਼ਨ, ਜੋ ਬਦਲਦੇ ਮੌਸਮ ਕਾਰਨ ਹੁੰਦੀ ਹੈ। ਇਸ ਕਾਰਨ ਸਰੀਰ ਦਾ ਤਾਪਮਾਨ ਤੇਜ਼ੀ ਨਾਲ ਵਧਦਾ ਹੈ। ਵਾਇਰਲ ਇੰਫੈਕਸ਼ਨ ਕਾਰਨ ਤੇਜ਼ ਬੁਖਾਰ, ਜ਼ੁਕਾਮ, ਖਾਂਸੀ ਤੇ ਸਰੀਰ ’ਤੇ ਧੱਫੜ ਹੋਣ ਲੱਗਦੇ ਹਨ। ਇਨ੍ਹਾਂ ਨੂੰ ਵਾਇਰਲ ਬੁਖਾਰ ਦੇ ਲੱਛਣ ਮੰਨਿਆ ਜਾਂਦਾ ਹੈ। ਇਸ ਕਾਰਨ ਇਮਿਊਨਿਟੀ ਵੀ ਤੇਜ਼ੀ ਨਾਲ ਘਟਦੀ ਹੈ। ਕਿਹਾ ਜਾਂਦਾ ਹੈ ਕਿ ਬਦਲਦੇ ਮੌਸਮ ਕਾਰਨ ਉਨ੍ਹਾਂ ਲੋਕਾਂ ’ਚ ਵਾਇਰਲ ਇੰਫੈਕਸ਼ਨ ਤੇਜ਼ੀ ਨਾਲ ਫੈਲਦੀ ਹੈ, ਜਿਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਪਹਿਲਾਂ ਹੀ ਘੱਟ ਹੁੰਦੀ ਹੈ ਤੇ ਉਹ ਵਾਇਰਲ ਬੁਖਾਰ ਦਾ ਸ਼ਿਕਾਰ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਵਾਰ-ਵਾਰ ਬੁਖਾਰ ਤੋਂ ਪ੍ਰੇਸ਼ਾਨ ਹੋ ਤਾਂ ਇਹ ਨੁਸਖ਼ੇ ਜ਼ਰੂਰ ਅਪਣਾਓ।
ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾਓ
- ਜੇਕਰ ਮੌਸਮ ਬਦਲਦੇ ਹੀ ਤੁਸੀਂ ਵਾਇਰਲ ਬੁਖਾਰ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਇਸ ਤੋਂ ਬਚਣ ਲਈ ਤੁਹਾਨੂੰ ਹਮੇਸ਼ਾ ਆਪਣੇ ਸਰੀਰ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ।
- ਨਾਲ ਹੀ ਵਿਅਕਤੀ ਨੂੰ ਹਮੇਸ਼ਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ।
- ਇਸ ਨਾਲ ਤੁਸੀਂ ਵਾਇਰਲ ਬੁਖਾਰ ਤੇ ਇਸ ਦੀ ਇੰਫੈਕਸ਼ਨ ਤੋਂ ਬਚ ਸਕੋਗੇ।
- ਤਰਲ ਪਦਾਰਥਾਂ ’ਚ ਨਾਰੀਅਲ ਪਾਣੀ, ਘਰ ’ਚ ਬਣੇ ਫ਼ਲਾਂ ਦੇ ਜੂਸ ਤੇ ਪਾਣੀ ਸ਼ਾਮਲ ਹਨ।
- ਵਾਇਰਲ ਬੁਖਾਰ ਤੇ ਇੰਫੈਕਸ਼ਨ ਤੋਂ ਬਚਣ ਲਈ ਤੁਹਾਨੂੰ ਹਮੇਸ਼ਾ ਆਪਣੇ ਘਰ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ।
- ਇੰਨਾ ਹੀ ਨਹੀਂ, ਘਰ ਦੇ ਆਲੇ-ਦੁਆਲੇ ਦੀ ਸਫਾਈ ਵੀ ਰੱਖੀ ਜਾਵੇ। ਇਸ ਨਾਲ ਇੰਫੈਕਸ਼ਨ ਦਾ ਖ਼ਤਰਾ ਘੱਟ ਹੋ ਜਾਂਦਾ ਹੈ ਤੇ ਤੁਸੀਂ ਵਾਇਰਲ ਇੰਫੈਕਸ਼ਨ ਤੋਂ ਬਚੇ ਰਹਿੰਦੇ ਹੋ।
- ਜੇਕਰ ਸਫ਼ਾਈ ਨਾ ਰੱਖੀ ਜਾਵੇ ਤਾਂ ਬਦਲਦੇ ਮੌਸਮ ਕਾਰਨ ਤੁਸੀਂ ਡੇਂਗੂ ਤੇ ਮਲੇਰੀਆ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਕਿਉਂਕਿ ਇਸ ਦੇ ਕੀਟਾਣੂ ਤੇਜ਼ੀ ਨਾਲ ਵਧਣ ਲੱਗਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਨ੍ਹਾਂ ਨੁਸਖ਼ਿਆਂ ਦੀ ਵਰਤੋਂ ਕਰਕੇ ਵਾਇਰਲ ਬੁਖਾਰ ਤੋਂ ਬਚਾਅ ਕੀਤਾ ਜਾ ਸਕਦਾ ਹੈ ਪਰ ਜੇਕਰ ਤੁਸੀਂ ਇਸ ਦੀ ਚਪੇਟ ’ਚ ਆ ਗਏ ਹੋ ਤਾਂ ਉੱਪਰ ਦੱਸਿਆ ਪ੍ਰਹੇਜ਼ ਜ਼ਰੂਰ ਕਰੋ ਤੇ ਆਪਣੇ ਡਾਕਟਰ ਨਾਲ ਸੰਪਰਕ ’ਚ ਰਹੋ।