ਮੂੰਹ ਦੇ ਛਾਲਿਆਂ ਨੂੰ ਇਕ ਦਿਨ ਵਿਚ ਹੀ ਠੀਕ ਕਰਨਗੇ ਇਹ ਘਰੇਲੂ ਨੁਸਖੇ

Saturday, Aug 12, 2017 - 11:09 AM (IST)

ਮੂੰਹ ਦੇ ਛਾਲਿਆਂ ਨੂੰ ਇਕ ਦਿਨ ਵਿਚ ਹੀ ਠੀਕ ਕਰਨਗੇ ਇਹ ਘਰੇਲੂ ਨੁਸਖੇ

ਨਵੀਂ ਦਿੱਲੀ— ਮੂੰਹ ਵਿਚ ਛਾਲੇ ਹੋਣਾ ਇਕ ਆਮ ਸਮੱਸਿਆ ਹੈ। ਪੇਟ ਵਿਚ ਗੜਬੜੀ ਜਾਂ ਪਾਚਨ ਸ਼ਕਤੀ ਠੀਕ ਨਾ ਹੋਣ ਦੀ ਵਜ੍ਹਾ ਨਾਲ ਇਹ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਮਸਾਲੇ ਦਾਰ ਚੀਜ਼ਾਂ ਖਾਣ ਨਾਲ ਵੀ ਮੂੰਹ ਵਿਚ ਛਾਲੇ ਹੋ ਜਾਂਦੇ ਹਨ। ਇਹ ਜੀਭ ਜਾਂ ਬੁਲ੍ਹਾਂ 'ਤੇ ਕਿਤੇ ਵੀ ਹੋ ਸਕਦੇ ਹਨ ਅਤੇ ਕੁਝ ਵੀ ਖਾਣ-ਪੀਣ 'ਤੇ ਮੂੰਹ ਵਿਚ ਬਹੁਤ ਤੇਜ਼ ਦਰਦ ਹੁੰਦਾ ਹੈ। ਅਜਿਹੇ ਵਿਚ ਕੁਝ ਘਰੇਲੂ ਨੁਸਖੇ ਵਰਤ ਕੇ ਵੀ ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਅਜਿਹੇ ਕੁਝ ਆਸਾਨ ਘਰੇਲੂ ਤਰੀਕਿਆਂ ਬਾਰੇ
1. ਮੁਲੇਠੀ
ਮੂੰਹ ਵਿਚ ਛਾਲੇ ਹੋਣ 'ਤੇ ਮੁਲੇਠੀ ਬਹੁਤ ਫਾਇਦੇਮੰਦ ਸਾਬਿਤ ਹੁੰਦੀ ਹੈ। ਇਸ ਲਈ ਚਮੱਚ 1 ਮੁਲੇਠੀ ਪਾਊਡਰ ਨੂੰ 2 ਕੱਪ ਪਾਣੀ ਵਿਚ ਮਿਲਾ ਕੇ 3-4 ਘੰਟਿਆਂ ਲਈ ਰੱਖ ਦਿਓ ਅਤੇ ਫਿਰ ਇਸ ਪਾਣੀ ਨੂੰ ਦਿਨ ਵਿਚ 4-5 ਵਾਰ ਕੁਰਲੀ ਕਰੋ। ਇਸ ਪ੍ਰਕਿਰਿਆ ਨਾਲ 1 ਦਿਨ ਵਿਚ ਹੀ ਛਾਲਿਆਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। 
2. ਨਾਰੀਅਲ ਦਾ ਦੁੱਧ
ਇਸ ਲਈ 1 ਚਮੱਚ ਨਾਰੀਅਲ ਦੁੱਧ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਲਗਾਓ। ਦਿਨ ਵਿਚ 2-3 ਵਾਰ ਅਜਿਹਾ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਛਾਲੇ ਵੀ ਠੀਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਨਾਰੀਅਲ ਦੇ ਦੁੱਧ ਨੂੰ 10-15 ਮਿੰਚ ਲਈ ਮੂੰਹ ਵਿਚ ਰੱਖਣ ਨਾਲ ਛਾਲਿਆਂ ਤੋਂ ਰਾਹਤ ਮਿਲਦੀ ਹੈ। 
3. ਧਨੀਏ ਦੇ ਬੀਜ
ਸਾਰੇ ਘਰਾਂ ਵਿਚ ਧਨੀਏ ਦੇ ਬੀਜ ਤਾਂ ਆਸਾਨੀ ਨਾਲ ਮਿਲ ਜਾਂਦੇ ਹਨ। ਇਨ੍ਹਾਂ ਮੂੰਹ ਦੇ ਛਾਲਿਆਂ ਨੂੰ ਠੀਕ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ 1 ਚਮੱਚ ਧਨਿਏ ਦੇ ਬੀਜ ਨੂੰ 1 ਕੱਪ ਪਾਣੀ ਵਿਚ ਉਬਾਲ ਕੇ ਛਾਣ ਲਓ ਅਤੇ ਛਾਣ ਕੇ ਠੰਡਾ ਹੋਣ ਲਈ ਰੱਖ ਦਿਓ। ਇਸ ਪਾਣੀ ਨਾਲ ਦਿਨ ਵਿਚ 2-3 ਵਾਰ ਕੁਰਲੀ ਕਰਨ ਨਾਲ ਛਾਲੇ ਠੀਕ ਹੋ ਜਾਂਦੇ ਹਨ। 
4. ਬੇਕਿੰਗ ਸੋਡਾ
ਇਸ ਵਿਚ ਸੋਡੀਅਮ ਬਾਈਕਾਰਬੋਨੇਟ ਹੁੰਦਾ ਹੈ ਜੋ ਛਾਲਿਆਂ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ। ਇਸ ਲਈ 1 ਚਮੱਚ ਬੇਕਿੰਗ ਸੋਜੇ ਵਿਚ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਛਾਲਿਆਂ 'ਤੇ ਲਗਾਓ। ਦਿਨ ਵਿਚ 2-3 ਇਸ ਦੀ ਵਰਤੋਂ ਕਰਨ ਨਾਲ ਛਾਲਿਆਂ ਵਿਚ ਆਰਾਮ ਮਿਲਦਾ ਹੈ। 
5. ਸ਼ਹਿਦ 
ਛਾਲਿਆਂ 'ਤੇ ਸ਼ਹਿਦ ਲਗਾਉਣ ਨਾਲ ਵੀ ਦਰਦ ਅਤੇ ਜਲਣ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਨਿੰਬੂ ਦੇ ਰਸ ਵਿਚ ਸ਼ਹਿਦ ਮਿਲਾ ਕੇ ਇਸ ਦੀ ਕੁਰਲੀ ਕਰਨ ਨਾਲ ਵੀ ਛਾਲੇ ਠੀਕ ਹੋ ਜਾਂਦੇ ਹਨ। 


Related News