ਗਲੇ ਦੀ ਇੰਫੈਕਸ਼ਨ ਤੇ ਐਲਰਜੀ ਲਈ ਬੇਹੱਦ ਅਸਰਦਾਰ ਨੇ ਇਹ ਦੇਸੀ ਨੁਸਖ਼ੇ, ਸਰਦੀਆਂ ’ਚ ਜ਼ਰੂਰ ਅਜ਼ਮਾਓ
Thursday, Dec 28, 2023 - 02:10 PM (IST)
ਜਲੰਧਰ (ਬਿਊਰੋ)– ਠੰਡ ਹੋਵੇ ਜਾਂ ਗਰਮੀ, ਕੁਝ ਲੋਕਾਂ ਨੂੰ ਹਰ ਮੌਸਮ ’ਚ ਜ਼ੁਕਾਮ ਜਾਂ ਐਲਰਜੀ ਦੀ ਸਮੱਸਿਆ ਰਹਿੰਦੀ ਹੈ। ਅਜਿਹੇ ’ਚ ਕਈ ਵਾਰ ਗਲੇ ’ਚ ਬਹੁਤ ਦਰਦ ਹੁੰਦਾ ਹੈ। ਜੇਕਰ ਤੁਹਾਨੂੰ ਵੀ ਠੰਡੀਆਂ ਜਾਂ ਗਰਮ ਚੀਜ਼ਾਂ ਖਾਣ ਜਾਂ ਐਲਰਜੀ ਕਾਰਨ ਗਲੇ ’ਚ ਦਰਦ ਹੁੰਦੀ ਹੈ ਤਾਂ ਅਜਿਹੀ ਸਥਿਤੀ ’ਚ ਤੁਹਾਨੂੰ ਡਾਕਟਰ ਦੀ ਸਹੀ ਸਲਾਹ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜੇਕਰ ਗਲੇ ਦੀ ਇੰਫੈਕਸ਼ਨ ਜਾਂ ਐਲਰਜੀ ਦੀ ਸਮੱਸਿਆ ਵੱਧ ਜਾਂਦੀ ਹੈ ਤਾਂ ਤੁਸੀਂ ਕੁਝ ਦੇਸੀ ਨੁਸਖ਼ੇ ਵੀ ਅਜ਼ਮਾ ਸਕਦੇ ਹੋ। ਅੱਜ ਇਸ ਲੇਖ ’ਚ ਅਸੀਂ ਤੁਹਾਨੂੰ ਕੁਝ ਅਜਿਹੇ ਸੌਖੇ ਨੁਸਖ਼ਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਗਲੇ ਦੇ ਦਰਦ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਗਲੇ ’ਚ ਦਰਦ ਜਾਂ ਖਰਾਸ਼ ਹੋਣ ’ਤੇ ਕੀ ਕਰਨਾ ਚਾਹੀਦਾ ਹੈ–
ਲੂਣ ਵਾਲੇ ਪਾਣੀ ਨਾਲ ਗਰਾਰੇ
ਗਲੇ ’ਚ ਦਰਦ ਦੀ ਪ੍ਰੇਸ਼ਾਨੀ ’ਤੇ ਤੁਸੀਂ ਲੂਣ ਵਾਲੇ ਪਾਣੀ ਨਾਲ ਗਰਾਰੇ ਕਰ ਸਕਦੇ ਹੋ। ਇਸ ਦੇ ਲਈ ਪਹਿਲਾਂ 1 ਗਲਾਸ ਪਾਣੀ ਲਓ, ਇਸ ’ਚ 1 ਚੁਟਕੀ ਨਮਕ ਪਾਓ। ਹੁਣ ਇਸ ਪਾਣੀ ਨਾਲ 2 ਤੋਂ 3 ਮਿੰਟਾਂ ਤਕ ਚੰਗੀ ਤਰ੍ਹਾਂ ਗਰਾਰੇ ਕਰੋ। ਇਸ ਨਾਲ ਗਲੇ ਦੇ ਦਰਦ ਤੇ ਖਰਾਸ਼ ਤੋਂ ਰਾਹਤ ਮਿਲਦੀ ਹੈ।
ਮੁਲੱਠੀ ਦਾ ਕਰੋ ਸੇਵਨ
ਗਲੇ ’ਚ ਖਰਾਸ਼ ਤੇ ਦਰਦ ਦੀ ਸਥਿਤੀ ’ਚ ਮੁਲੱਠੀ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ’ਚ ਇੰਫੈਕਸ਼ਨ ਤੇ ਬੈਕਟੀਰੀਅਲ ਸਮੱਸਿਆਵਾਂ ਨੂੰ ਘਟਾਉਣ ਦੇ ਗੁਣ ਹੁੰਦੇ ਹਨ। ਇਸ ਦੇ ਲਈ ਸਭ ਤੋਂ ਪਹਿਲਾਂ ਮੁਲੱਠੀ ਦਾ ਇਕ ਟੁਕੜਾ ਲਓ, ਹੁਣ ਇਸ ਨੂੰ ਮੂੰਹ ’ਚ ਪਾ ਕੇ ਹੌਲੀ-ਹੌਲੀ ਚੂਸੋ। ਅਜਿਹਾ ਕਰਨ ਨਾਲ ਗਲੇ ’ਚ ਦਰਦ ਤੇ ਸੋਜ ਦੀ ਸਮੱਸਿਆ ਘੱਟ ਹੋ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਚਾਹੀਦੇ ਨੇ ਲੰਮੇ ਤੇ ਸੰਘਣੇ ਵਾਲ ਤਾਂ ਅੱਜ ਹੀ ਵਰਤੋ ਅਦਰਕ ਤੇ ਲੌਂਗ ਦਾ ਇਹ ਘਰੇਲੂ ਨੁਸਖ਼ਾ
ਤੁਲਸੀ ਦੇ ਪੱਤੇ
ਤੁਲਸੀ ਦੇ ਪੱਤੇ ਗਲੇ ਦੇ ਦਰਦ ਤੇ ਖਰਾਸ਼ ਤੋਂ ਰਾਹਤ ਪਾਉਣ ਲਈ ਫ਼ਾਇਦੇਮੰਦ ਹੁੰਦੇ ਹਨ। ਤੁਲਸੀ ਦੇ ਪੱਤੇ ਚਬਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫੈਕਸ਼ਨ ਗੁਣ ਹੁੰਦੇ ਹਨ, ਜੋ ਗਲੇ ਦੇ ਦਰਦ ਤੇ ਖਰਾਸ਼ ਨੂੰ ਘਟਾ ਸਕਦੇ ਹਨ। ਇਸ ਦੇ ਲਈ ਤੁਲਸੀ ਦੇ 10 ਤੋਂ 15 ਪੱਤੇ ਚਬਾਓ। ਇਸ ਨਾਲ ਤੁਰੰਤ ਰਾਹਤ ਮਿਲੇਗੀ।
ਕਾਲੀ ਮਿਰਚ
ਖੰਘ, ਜ਼ੁਕਾਮ ਜਾਂ ਗਲੇ ’ਚ ਖਰਾਸ਼ ਦੀ ਸਥਿਤੀ ’ਚ ਕਾਲੀ ਮਿਰਚ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕਾਲੀ ਮਿਰਚ ਦੇ ਪਾਊਡਰ ਤੇ ਖੰਡ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਪੀਸ ਲਓ। ਹੁਣ ਗਰਮ ਪਾਣੀ ਨਾਲ ਦੋਵਾਂ ਦਾ ਸੇਵਨ ਕਰੋ। ਇਸ ਨਾਲ ਗਲੇ ਦੇ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਮਿਲੇਗੀ।
ਅਦਰਕ ਦਾ ਕਾੜ੍ਹਾ
ਗਲੇ ’ਚ ਦਰਦ ਤੇ ਸੋਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਦਰਕ ਦਾ ਕਾੜ੍ਹਾ ਪੀਓ। ਇਸ ਲਈ 1 ਇੰਚ ਅਦਰਕ ਦਾ ਟੁਕੜਾ ਲਓ, ਹੁਣ ਇਸ ਨੂੰ 1 ਕੱਪ ਪਾਣੀ ’ਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਇਸ ਤੋਂ ਬਾਅਦ ਇਸ ਨੂੰ ਚਾਹ ਦੀ ਤਰ੍ਹਾਂ ਸੇਵਨ ਕਰੋ। ਇਸ ਨਾਲ ਗਲੇ ’ਚ ਦਰਦ ਤੇ ਖਰਾਸ਼ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਗਲੇ ਦੇ ਦਰਦ ਤੇ ਖਰਾਸ਼ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਨ੍ਹਾਂ ਨੁਸਖ਼ਿਆਂ ਨੂੰ ਅਜ਼ਮਾ ਸਕਦੇ ਹੋ। ਹਾਲਾਂਕਿ ਧਿਆਨ ਰੱਖੋ ਕਿ ਜੇਕਰ ਤੁਹਾਡੀ ਸਮੱਸਿਆ ਵੱਧ ਰਹੀ ਹੈ ਤਾਂ ਅਜਿਹੀ ਸਥਿਤੀ ’ਚ ਤੁਰੰਤ ਡਾਕਟਰ ਦੀ ਮਦਦ ਲਓ।