ਇਹ ਰੋਗ ਹੋਣ ''ਤੇ ਬੱਚਿਆਂ ਨੂੰ ਨਾ ਦਿਓ ਰੋਗਾਣੂਨਾਸ਼ਕ ਦਵਾਈਆਂ
Tuesday, Nov 08, 2016 - 10:03 AM (IST)

ਮੌਸਮ ਦੇ ਬਦਲਾਅ ਜਾਂ ਕਿਸੇ ਹੋਰ ਕਾਰਨ ਸਰੀਰ ''ਚ ਬੈਕਟੀਰੀਅਲ ਇੰਫੈਕਸ਼ਨ ਹੋ ਜਾਂਦੀ ਹੈ। ਇਸ ਤੋਂ ਆਰਾਮ ਪਾਉਣ ਲਈ ਬੱਚਿਆਂ ਨੂੰ ਰੋਗਾਣੂਨਾਸ਼ਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਪਰ ਬਿਨਾਂ ਕਿਸੇ ਕਾਰਨ ਇਹ ਦਵਾਈਆਂ ਦੀ ਵਰਤੋਂ ਕਰਨਾ ਖਤਰਨਾਕ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਨ੍ਹਾਂ ਰੋਗਾਂ ''ਚ ਇਹ ਦਵਾਈਆਂ ਦੇਣਾ ਖਤਰਨਾਕ ਹੋ ਸਕਦਾ ਹੈ।
1. ਕੰਨ—ਕਈ ਵਾਰ ਬੱਚਿਆਂ ਦੇ ਕੰਨ ''ਚ ਇੰਫੈਕਸ਼ਨ ਹੋ ਜਾਂਦੀ ਹੈ। ਇਸ ''ਚ ਡਾਕਟਰ ਰੋਗਾਣੂਨਾਸ਼ਕ ਦਵਾਈਆਂ ਦਿੰਦੇ ਹਨ ਪਰ ਅਗਲੀ ਵਾਰ ਦਰਦ ਹੋਣ ''ਤੇ ਬਿਨਾਂ ਡਾਕਟਰ ਦੀ ਸਲਾਹ ਲਏ ਦਵਾਈ ਦੇਣਾ ਨੁਕਸਾਨਦਾਇਕ ਹੋ ਸਕਦਾ ਹੈ।
2. ਬੁਖਾਰ— ਬੁਖਾਰ ਹੋਣ ''ਤੇ ਬੱਚੇ ਨੂੰ ਪਹਿਲੇ ਤੋਂ ਹੀ ਘਰ ''ਚ ਪਈ ਦਵਾਈ ਦੇ ਦਿੱਤੀ ਜਾਂਦੀ ਹੈ ਪਰ ਅਜਿਹਾ ਬਿਨਾਂ ਕਿਸੀ ਬੁਖਾਰ ਦੇ ਕਾਰਨ ਦਵਾਈ ਦੇਣ ਨਾਲ ਨੁਕਸਾਨ ਹੋ ਸਕਦਾ ਹੈ। ਵਾਇਰਲ ਇੰਫੈਕਸ਼ਨ ''ਚ ਰੋਗਾਣੂਨਾਸ਼ਕ ਦਵਾਈ ਦਾ ਕੋਈ ਅਸਰ ਨਹੀਂ ਹੁੰਦਾ।
3. ਗਲਾ ਖਰਾਬ—ਬੱਚਾ ਜੇਕਰ 5 ਸਾਲ ਤੋਂ ਘੱਟ ਹੈ ਤਾਂ ਉਸ ਦਾ ਗਲਾ ਖਰਾਬ ਹੋਣਾ ਵਾਇਰਲ ਇੰਫੈਕਸ਼ਨ ਹੋ ਸਕਦਾ ਹੈ। ਅਜਿਹੇ ''ਚ ਜ਼ਰੂਰੀ ਹੈ ਕਿ ਡਾਕਟਰ ਦੀ ਸਲਾਹ ਲਈ ਜਾਵੇ। ਆਪਣੀ ਮਰਜ਼ੀ ਨਾਲ ਕੋਈ ਵੀ ਦਵਾਈ ਨਾ ਦਿਓ।
4. ਮੌਸਮ ''ਚ ਬਦਲਾਅ—ਮੌਸਮ ''ਚ ਥੌੜਾ ਜਿਹਾ ਬਦਲਾਅ ਆਉਣ ਨਾਲ ਬੱਚਿਆਂ ਨੂੰ ਸਰਦੀ-ਜ਼ੁਕਾਮ ਹੋਣਾ ਆਮ ਗੱਲ ਹੈ। ਮਾਤਾ-ਪਿਤਾ ਇਸ ਦੇ ਲਈ ਬੱਚਿਆਂ ਨੂੰ ਰੋਗਾਣੂਨਾਸ਼ਕ ਦਵਾਈਆਂ ਦਿੰਦੇ ਹਨ। ਅਜਿਹੇ ''ਚ ਦਵਾਈਆਂ ਤੋਂ ਪਰਹੇਜ਼ ਕਰੋ ਅਤੇ ਘਰੇਲੂ ਨੁਸਖੇ ਦੀ ਵਰਤੋਂ ਕਰੋ।