ਕੈਂਸਰ ਹੈ ਇਕ ਜਾਨਲੇਵਾ ਬੀਮਾਰੀ, ਜੇਕਰ ਸਰੀਰ 'ਚ ਦਿਸਣ ਇਹ ਲੱਛਣ ਤਾਂ ਸਮਾਂ ਰਹਿੰਦੇ ਹੋ ਜਾਵੋ ਸਾਵਧਾਨ

Wednesday, Apr 05, 2023 - 06:49 PM (IST)

ਕੈਂਸਰ ਹੈ ਇਕ ਜਾਨਲੇਵਾ ਬੀਮਾਰੀ, ਜੇਕਰ ਸਰੀਰ 'ਚ ਦਿਸਣ ਇਹ ਲੱਛਣ ਤਾਂ ਸਮਾਂ ਰਹਿੰਦੇ ਹੋ ਜਾਵੋ ਸਾਵਧਾਨ

ਨਵੀਂ ਦਿੱਲੀ- ਕੈਂਸਰ ਇਕ ਗੰਭੀਰ ਬੀਮਾਰੀ ਹੈ। ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇਗਾ ਤਾਂ ਇਹ ਜਾਨਲੇਵਾ ਵੀ ਹੋ ਸਕਦੀ ਹੈ।ਕੈਂਸਰ ਕਈ ਤਰ੍ਹਾਂ ਦਾ ਹੁੰਦਾ ਹੈ। ਸਰੀਰ ਦੇ ਜਿਸ ਹਿੱਸੇ ਵਿੱਚ ਕੈਂਸਰ ਹੁੰਦਾ ਹੈ, ਉਸ ਨੂੰ ਉਸ ਨਾਮ ਦੇ ਕੈਂਸਰ ਤੋਂ ਜਾਣਿਆ ਜਾਂਦਾ ਹੈ। ਜਿਵੇਂ ਮੂੰਹ ਵਿੱਚ ਹੋਣ ਵਾਲੀ ਕੈਂਸਰ ਨੂੰ ਮੂੰਹ ਦਾ ਕੈਂਸਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਚਮੜੀ ਦਾ ਕੈਂਸਰ, ਲੀਵਰ ਦਾ ਕੈਂਸਰ, ਖ਼ੂਨ ਦਾ ਕੈਂਸਰ। ਅੱਜਕੱਲ੍ਹ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜੋ ਗੰਭੀਰ ਸਮੱਸਿਆ ਬਣ ਗਈ ਹੈ। ਇਹ ਕਿਸੇ ਉਮਰ ਦੇ ਇਨਸਾਨ ਨੂੰ ਹੋ ਸਕਦੀ ਹੈ। ਇਸ ਬੀਮਾਰੀ ਦੇ ਲੱਛਣ ਜ਼ਿਆਦਾ ਸਮੇਂ ਬਾਅਦ ਪਤਾ ਚਲਦੇ ਹਨ, ਜਿਸ ਕਰਕੇ ਇਸ ਨੂੰ ਪਛਾਣਨਾ ਬਹੁਤ ਮੁਸ਼ਕਲ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੈਂਸਰ ਹੋਣ ਤੋਂ ਪਹਿਲਾਂ ਵਿਖਾਈ ਦੇਣ ਵਾਲੇ ਸੰਕੇਤਾਂ ਬਾਰੇ ਦੱਸਾਂਗੇ.....

ਅਨਿਯਮਿਤ ਮਹਾਮਾਰੀ ਹੋਣਾ

ਮਹਿਲਾਵਾਂ 'ਚ ਮਹਾਮਾਰੀ ਦੌਰਾਨ ਬਹੁਤ ਜ਼ਿਆਦਾ ਦਰਦ ਹੋਣਾ ਤੇ ਖੂਨ ਦਾ ਜ਼ਿਆਦਾ ਨਿਕਲਣਾ ਜਾਂ ਮਹਾਮਾਰੀ ਦੇ ਚੱਕਰ (ਸਾਈਕਲ) 'ਚ ਬਦਲਾਅ ਹੋਣਾ ਸਰਵਾਈਕਲ, ਬੱਚੇਦਾਨੀ ਜਾਂ ਓਵੇਰੀਅਨ (ਅੰਡਕੋਸ਼) ਦੇ ਕੈਂਸਰ ਦੇ  ਲੱਛਣ ਹੋ ਸਕਦੇ ਹਨ। ਇਸ ਲਈ ਜਿਵੇਂ ਹੀ ਤੁਹਾਨੂੰ ਅਜਿਹੀ ਕੋਈ ਸਮੱਸਿਆ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

PunjabKesari

ਇਹ ਵੀ ਪੜ੍ਹੋ : ਨੌਜਵਾਨਾਂ 'ਚ ਇਸ ਕਾਰਨ ਵਧ ਰਹੀ ਹੈ ਡਾਇਬਿਟੀਜ਼, ਇਹ ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ!

ਨਿੰਪਲ 'ਚ ਬਦਲਾਅ

ਛਾਤੀ ਦੀਆਂ ਨਿੰਪਲਾਂ 'ਚ ਬਦਲਾਅ ਹੋਣਾ ਬ੍ਰੈਸਟ ਕੈਂਸਰ ਦਾ ਲੱਛਣ ਹੋ ਸਕਦਾ ਹੈ। ਇਸ 'ਚ ਨਿੰਪਲ ਦਾ ਸਪਾਟ ਹੋਣਾ ਜਾਂ ਹੇਠਾਂ ਵੱਲ ਹੋ ਜਾਣਾ ਸ਼ਾਮਲ ਹੈ। ਮਹਿਲਾਵਾਂ ਦੇ ਨਾਲ-ਨਾਲ ਇਹ ਬੀਮਾਰੀ ਪੁਰਸ਼ਾਂ ਨੂੰ ਹੋ ਵੀ ਸਕਦੀ। ਅਜਿਹਾ ਹੋਣ ਦੀ ਸਥਿਤੀ 'ਚ ਤੁਰੰਤ ਡਾਕਟਰ ਨੂੰ ਦਿਖਾਓ।

ਪਖਾਨਾ ਤੇ ਪਿਸ਼ਾਬ ਕਰਨ ਦੌਰਾਨ ਦਿਸਦੇ ਹਨ ਇਹ ਲੱਛਣ

ਪਖਾਨਾ ਤੇ ਪਿਸ਼ਾਬ ਕਰਨ ਦੌਰਾਨ ਜੇਕਰ ਲਗਾਤਾਰ ਕਬਜ਼ ਜਾਂ ਦਸਤ ਹੋਵੇ, ਪਖਾਨੇ 'ਚ ਖੂਨ ਆਵੇ, ਕਾਲੇ ਰੰਗ ਦਾ ਪਖਾਨਾ ਆਵੇ ਜਾਂ ਲਗਾਤਾਰ ਵਾਰ-ਵਾਰ ਪਿਸ਼ਾਬ ਕਰਨ ਜਾਣਾ ਪਵੇ ਤਾਂ ਇਹ ਕੋਲੋਨ, ਪ੍ਰੋਸਟੇਟ ਤੇ ਬਲੈਡਰ ਕੈਂਸਰ ਦੇ ਲੱਛਣ ਹੋ ਸਕਦੇ ਹਨ।

PunjabKesari

ਸੋਜ ਦੀ ਸਮੱਸਿਆ 

ਜੇਕਰ ਤੁਹਾਨੂੰ ਲਗਦਾ ਹੈ ਖਾਣਾ ਖਾਂਦੇ ਸਮੇਂ ਭੋਜਨ ਦੇ ਗਲੇ 'ਚੋਂ ਹੇਠਾਂ ਜਾਣ 'ਚ ਮੁਸ਼ਕਲ ਹੋ ਰਹੀ ਹੈ ਜਾਂ ਦੋ ਹਫਤਿਆਂ ਤੋਂ ਗਲੇ 'ਚ ਸੋਜ ਹੈ ਤਾਂ ਇਹ ਗਲੇ, ਫੇਫੜੇ ਜਾਂ ਢਿੱਡ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ।

ਇਹ ਵੀ ਪੜ੍ਹੋ : ਜ਼ਿਆਦਾ Paracetamol ਦੀ ਵਰਤੋਂ ਹੈ ਸਿਹਤ ਲਈ ਹਾਨੀਕਾਰਨ, ਫ਼ਾਇਦੇ ਦੀ ਥਾਂ ਪਹੁੰਚਾਉਂਦੀ ਹੈ ਨੁਕਸਾਨ

ਮੂੰਹ ਦਾ ਕੈਂਸਰ

ਮੂੰਹ 'ਚ ਛਾਲੇ ਜਾਂ ਜਖਮ ਹੋਣ ਕਾਰਨ ਬਹੁਤ ਜ਼ਿਆਦਾ ਦਰਦ ਹੋਣਾ ਮੂੰਹ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ। ਬਹੁਤ ਜ਼ਿਆਦਾ ਤੰਬਾਕੂਨੋਸ਼ੀ ਜਾਂ ਸ਼ਰਾਬ ਪੀਣ ਵਾਲੇ ਲੋਕਾਂ 'ਚ ਮੂੰਹ ਦਾ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

PunjabKesari

ਸਰੀਰ ਤੇ ਨਿਸ਼ਾਨ ਪੈਣਾ

ਖੂਨ ਵਿੱਚ ਪਲੇਟਲੈਟਸ ਦੀ ਸੰਖਿਆ ਘੱਟ ਹੋਣਾ ਬਲੱਡ ਕੈਂਸਰ ਦੇ ਲੱਛਣ ਹੋ ਸਕਦੇ ਹਨ। ਪਲੇਟਲੈਟਸ ਦੀ ਸੰਖਿਆ ਘੱਟ ਹੋਣ ਕਾਰਨ ਚਮੜੀ ਤੇ ਛੋਟੇ-ਛੋਟੇ ਨਿਸ਼ਾਨ ਪੈ ਜਾਂਦੇ ਹਨ। ਇਨ੍ਹਾਂ ਦਾ ਰੰਗ ਨੀਲਾ ਅਤੇ ਬੈਂਗਣੀ ਹੁੰਦਾ ਹੈ।

ਅਚਾਨਕ ਭਾਰ ਘੱਟ ਹੋਣਾ

ਬਿਨਾਂ ਕਿਸੇ ਵਜ੍ਹਾ ਕਰਕੇ ਅਚਾਨਕ ਭਾਰ ਘੱਟ ਹੋ ਰਿਹਾ ਹੈ, ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਇਸ ਦੌਰਾਨ ਤੁਹਾਡੀ ਭੁੱਖ ਬਹੁਤ ਘੱਟ ਜਾਂਦੀ ਹੈ।

PunjabKesari

ਇਹ ਵੀ ਪੜ੍ਹੋ : ਹਲਦੀ ਸਿਰਫ ਮਸਾਲਾ ਹੀ ਨਹੀਂ ਸਗੋਂ ਹੈ ਮਹਾਔਸ਼ਧੀ, ਕਈ ਗੰਭੀਰ ਰੋਗਾਂ ਖ਼ਿਲਾਫ਼ ਹੈ ਰਾਮਬਾਣ

ਸਰੀਰ ਵਿੱਚ ਦਰਦ ਹੋਣਾ ਅਤੇ ਕਮਜ਼ੋਰੀ

ਜ਼ਿਆਦਾ ਕੰਮ ਕਰਨਾ ਜਾਂ ਫਿਰ ਗਲਤ ਤਰੀਕੇ ਨਾਲ ਬੈਠਣ ਕਰਕੇ ਸਰੀਰ ਵਿੱਚ ਦਰਦ ਹੋਣਾ ਇੱਕ ਨਾਰਮਲ ਗੱਲ ਹੈ। ਜੇਕਰ ਲਗਾਤਾਰ ਪਿੱਠ ਦਰਦ ਹੋ ਰਹੀ ਹੈ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤਾਂ ਇਹ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ ।

ਫੋੜਾ ਜਾਂ ਗੰਢ ਹੋਣਾ 

ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਵੀ ਫੋੜਾ, ਗੰਢ  ਜਾਂ ਚਮੜੀ ਦੀਆਂ ਕਈ ਪਰਤਾਂ, ਜੋ ਇੱਕ ਥਾਂ 'ਤੇ ਇਕੱਠੀਆਂ ਹੋ ਗਈਆਂ ਹੋਣ ਅਤੇ ਇਲਾਜ ਦੇ ਬਾਵਜੂਦ ਠੀਕ ਨਹੀਂ ਹੋ ਰਹੀਆਂ ਹੋਣ, ਤਾਂ ਇਸ ਨੂੰ ਗੰਭੀਰਤਾ ਨਾਲ ਲਓ। ਇਹ ਚਮੜੀ ਦਾ ਕੈਂਸਰ ਵੀ ਹੋ ਸਕਦਾ ਹੈ। ਜੋ ਕਈ ਕਿਸਮਾਂ ਦੇ ਹੋ ਸਕਦਾ ਹੈ।

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News