ਇਹ ਹਨ ਡੇਂਗੂ ਅਤੇ ਚਿਕਨਗੁਨੀਆ ਦੇ ਲੱਛਣ ਅਤੇ ਬਚਾਅ ਦੇ ਤਰੀਕੇ

07/19/2018 5:13:22 PM

ਨਵੀਂ ਦਿੱਲੀ— ਬਦਲਦੇ ਮੌਸਮ ਨਾਲ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਿਕਨਗੁਨੀਆ ਅਤੇ ਡੇਂਗੂ ਵੀ ਅਜਿਹੀ ਹੀ ਹੈਲਥ ਸੰਬੰਧੀ ਸਮੱਸਿਆਵਾਂ 'ਚੋਂ ਇਕ ਹਨ। ਹਾਲਾਂਕਿ ਇਸ ਮੌਸਮ 'ਚ ਚਿਕਨਗੁਨੀਆ ਅਤੇ ਡੈਂਗੂ ਹੋਣਾ ਆਮ ਸਮੱਸਿਆ ਹੈ ਪਰ ਲਾਪਰਵਾਹੀ ਵਰਤਣ 'ਤੇ ਇਹ ਜਾਨਲੇਵਾ ਵੀ ਹੋ ਸਕਦੀ ਹੈ। ਕਈ ਵਾਰ ਤੁਸੀਂ ਪਹਿਚਾਨ ਨਹੀਂ ਪਾਉਂਦੇ ਕਿ ਰੋਗੀ ਨੂੰ ਚਿਕਨਗੁਨੀਆ ਦਾ ਬੁਖਾਰ ਹੈ ਜਾਂ ਫਿਰ ਡੇਂਗੂ ਕਿਉਂਕਿ ਇਨ੍ਹਾਂ ਦੋਹਾਂ ਦੇ ਲੱਛਣ ਲਗਭਗ ਇਕੋ ਹੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਰੋਗੀ ਨੂੰ ਚਿਕਨਗੁਨੀਆ ਹੈ ਜਾਂ ਡੇਂਗੂ ਤਾਂ ਕਿ ਉਸ ਦਾ ਸਹੀ ਇਲਾਜ ਕੀਤਾ ਜਾ ਸਕੇ। ਆਓ ਜਾਣਦੇ ਹਾਂ ਕਿਵੇਂ ਪਤਾ ਲਗਾਈਏ ਕਿ ਰੋਗੀ ਨੂੰ ਚਿਕਨਗੁਨੀਆ ਹੈ ਜਾਂ ਡੇਂਗੂ। 
ਡੇਂਗੂ ਦੇ ਲੱਛਣ 
- ਹੱਥਾਂ-ਪੈਰਾਂ 'ਚ ਦਰਦ 
- ਭੁੱਖ ਘੱਟ ਲੱਗਣਾ
- ਜੀ ਮਿਚਲਾਉਣਾ
- ਉਲਟੀ ਆਉਣਾ
- ਸਿਰ ਅਤੇ ਅੱਖਾਂ 'ਚ ਦਰਦ 
- ਸਰੀਰ ਅਤੇ ਜੋੜਾਂ 'ਚ ਦਰਦ
- ਅੱਖਾਂ ਅਤੇ ਨੱਕ 'ਚੋਂ ਖੂਨ ਆਉਣਾ
ਚਿਕਨਗੁਨੀਆ ਦੇ ਲੱਛਣ
- ਤੇਜ਼ ਬੁਖਾਰ 
- ਜੋੜਾਂ 'ਚ ਤੇਜ਼ ਦਰਦ 
- ਤੇਜ਼ ਸਿਰ ਦਰਦ 
- ਚੱਕਰ ਆਉਣਾ
- ਉਲਟੀ ਆਉਣਾ
- ਸਰੀਰ 'ਚ ਜਕੜਣ
- ਰੈਸ਼ੇਜ ਜਾਂ ਚੱਕਤੇ ਪੈ ਜਾਣਾ
- ਮਾਸਪੇਸ਼ੀਆਂ 'ਚ ਖਿਚਾਅ ਅਤੇ ਦਰਦ 
ਚਿਕਨਗੂਨੀਆ ਅਤੇ ਡੇਂਗੂ ਤੋਂ ਬਚਣ ਲਈ ਕਰੋ ਇਹ ਕੰਮ
1.
ਘਰ 'ਚ ਸਾਫ-ਸਫਾਈ ਦਾ ਖਾਸ ਧਿਆਨ ਰੱਖੋ।
2. ਜੇ ਘਰ ਦੇ ਭਾਂਡਿਆਂ ਆਦਿ 'ਚ ਪਾਣੀ ਭਰ ਕੇ ਰੱਖਣਾ ਹੈ ਤਾਂ ਢੱਕ ਕੇ ਰੱਖੋ। ਜ਼ਰੂਰਤ ਨਾ ਹੋਵੇ ਤਾਂ ਭਾਂਡਿਆਂ ਨੂੰ ਖਾਲੀ ਕਰਕ ਕੇ ਜਾਂ ਉਲਟਾ ਕਰ ਕੇ ਰੱਖ ਦਿਓ।
3. ਕੂਲਰ, ਗਮਲੇ ਆਦਿ ਦਾ ਪਾਣੀ ਰੋਜ਼ ਬਦਲਦੇ ਰਹੋ। 
4. ਰਾਤ 'ਚ ਸੌਂਦੇ ਸਮੇਂ ਅਜਿਹੇ ਕੱਪੜੇ ਪਹਿਣੋ ਜੋ ਸਰੀਰ ਦੇ ਹਿੱਸਿਆ ਨੂੰ ਢੱਕ ਸਕਣ। ਇਸ ਤੋਂ ਇਲਾਵਾ ਮੱਛਰਾਂ ਤੋਂ ਬਚਣ ਲਈ ਕ੍ਰੀਮ, ਸਪ੍ਰੇ ਅਤੇ ਆਇਲ ਲਗਾ ਲਓ। 
5. ਠੰਡਾ ਪਾਣੀ ਨਾ ਪੀਓ, ਮੈਦਾ ਅਤੇ ਬਾਸੀ ਖਾਣਾ ਨਾ ਖਾਓ। ਇਸ ਤੋਂ ਇਲਾਵਾ ਖਾਣੇ 'ਚ ਹਲਦੀ, ਅਜਵਾਈਨ, ਅਦਰਕ, ਹਿੰਗ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ। 
6. ਬਾਰਿਸ਼ ਦੇ ਮੌਸਮ 'ਚ ਪੱਤੇ ਵਾਲੀਆਂ ਸਬਜ਼ੀਆਂ, ਅਰਬੀ ਅਤੇ ਫੁੱਲ ਗੋਭੀ ਨਾ ਖਾਓ। ਇਸ ਤੋਂ ਇਲਾਵਾ ਪਾਣੀ ਨੂੰ ਵੀ ਉਬਾਲ ਕੇ ਪੀਓ। 
7. ਮੱਛਰਦਾਨੀ ਦੀ ਵਰਤੋਂ ਕਰੋ ਅਤੇ ਦਰਵਾਜ਼ੇ-ਖਿੜਕੀਆਂ ਬੰਦ ਰੱਖੋ ਤਾਂ ਕਿ ਮੱਛਰ ਅੰਦਰ ਨਾ ਆ ਸਕੇ। 
8. ਘਰ 'ਚ ਤੁਲਸੀ ਦਾ ਪੌਦਾ ਲਗਾਉਣ ਨਾਲ ਵੀ ਮੱਛਰ ਦੂਰ ਰਹਿੰਦੇ ਹਨ। ਇਸ ਲਈ ਤੁਲਸੀ ਦਾ ਪੌਦਾ ਜ਼ਰੂਰ ਲਗਾਓ।


Related News