ਇਹ ਹਨ ਸਕਿਨ ਕੈਂਸਰ ਦੇ ਕਾਰਨ, ਲੱਛਣ ਅਤੇ ਘਰੇਲੂ ਇਲਾਜ

01/13/2018 11:26:45 AM

ਨਵੀਂ ਦਿੱਲੀ— ਸਕਿਨ ਕੈਂਸਰ ਦੀ ਸਮੱਸਿਆ ਅੱਜਕਲ ਵਧਦੀ ਜਾ ਰਹੀ ਹੈ। ਇਹ ਇਕ ਖਤਰਨਾਕ ਬੀਮਾਰੀ ਹੈ। ਜ਼ਿਆਦਾ ਦੇਰ ਤਕ ਧੁੱਪ 'ਚ ਰਹਿਣ ਕਾਰਨ ਇਹ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ। ਸਰੀਰ ਦੇ ਜਿਹੜੇ ਹਿੱਸਿਆਂ 'ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ ਜਿਵੇਂ ਹਥੇਲੀ, ਉਂਗਲੀਆਂ, ਨਹੁੰਆਂ ਦੀ ਚਮੜੀ,ਪੈਰ ਦੇ ਅੰਗੂਠੇ ਦੀ ਚਮੜੀ 'ਤੇ ਕੈਂਸਰ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਸਕਿਨ ਕੈਂਸਰ ਹੋਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਜਿਸ ਨਾਲ ਸਰੀਰ 'ਚ ਕਈ ਬਦਲਾਅ ਆਉਂਦੇ ਹਨ। ਜੇ ਸਮੇਂ ਰਹਿੰਦੇ ਉਨ੍ਹਾਂ ਬਦਲਾਵਾਂ ਨੂੰ ਪਹਿਚਾਨ ਕੇ ਉਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਸਕਿਨ ਕੈਂਸਰ ਨਾਲ ਹੋਣ ਵਾਲੇ ਸਰੀਰ 'ਚ ਆਉਣ ਵਾਲੇ ਬਦਲਾਵਾਂ ਅਤੇ ਉਨ੍ਹਾਂ ਘਰੇਲੂ ਉਪਚਾਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰ ਕੇ ਕਾਫੀ ਹੱਦ ਤਕ ਸਕਿਨ ਇਨਫੈਕਸ਼ਨ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਸਕਿਨ ਕੈਂਸਰ ਹੋਣ ਦੇ ਕਾਰਨ:-
1.
ਗੋਰੀ ਚਮੜੀ।
2. ਪਹਿਲੇ ਕਦੇਂ ਸਕਿਨ ਬਰਨ ਹੋਣਾ।
3. ਧੁੱਪ 'ਚ ਜ਼ਿਆਦਾ ਦੇਰ ਰਹਿਣਾ।
4. ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ।
5. ਪਰਿਵਾਰ 'ਚ ਪਹਿਲਾ ਵੀ ਕਿਸੇ ਨੂੰ ਸਕਿਨ ਕੈਂਸਰ ਹੋਣਾ।
ਸਕਿਨ ਕੈਂਸਰ ਦੇ ਲੱਛਣ:-
-
ਧੁੱਪ 'ਚ ਰਹਿਣ ਨਾਲ ਖਾਰਸ਼ ਜਾਂ ਜਲਣ ਹੋਣਾ।
- ਗਰਦਨ, ਮੱਥੇ, ਗਲ੍ਹੇ ਅਤੇ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ ਦਾ ਲਾਲ ਹੋਣਾ ਅਤੇ ਜਲਣ ਹੋਣਾ।
- ਬਰਥ ਮਾਰਕ ਦੀ ਸਕਿਨ 'ਚ ਬਦਲਾਅ ਹੋ ਜਾਣਾ।
- ਸਕਿਨ 'ਤੇ ਕਈ ਹਫਤਿਆਂ ਤਕ ਦਾਗ-ਧੱਬੇ ਪਏ ਰਹਿਣਾ
- ਵਾਰ-ਵਾਰ ਐਕਜ਼ਿਮਾ ਹੋਣਾ।
ਸਕਿਨ ਕੈਂਸਰ ਤੋਂ ਬਚਣ ਦੇ ਘਰੇਲੂ ਉਪਾਅ:-
1. ਕਾਲੀ ਰਸਬੇਰੀ ਦੇ ਬੀਜਾਂ ਦਾ ਤੇਲ

ਰਸਬੇਰੀ ਦੇ ਬੀਜਾਂ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਚਮੜੀ ਦਾ ਕੈਂਸਰ ਨਹੀਂ ਹੋਣ ਦਿੰਦਾ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਸਕਿਨ ਕੈਂਸਰ ਵਰਗੀ ਖਤਰਨਾਕ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਕਾਲੀ ਰਸਬੇਰੀ ਦੇ ਬੀਜ ਇਮਊਨਿਟੀ ਨੂੰ ਵਧਾਉਂਦੇ ਹਨ।

PunjabKesari
2. ਹਲਦੀ
ਹਲਦੀ 'ਚ ਮੌਜਦ ਕਰਕਊਮਿਨ ਤੱਤ ਕੈਂਸਰ ਨੂੰ ਖਤਮ ਕਰਨ 'ਚ ਪ੍ਰਭਾਵਸ਼ਾਲੀ ਹੋਣ ਦੇ ਨਾਲ ਹੀ ਕੈਂਸਰ ਨੂੰ ਹੋਣ ਤੋਂ ਵੀ ਰੋਕਦਾ ਹੈ। ਖਾਸ ਕਰਕੇ ਬ੍ਰੈਸਟ ਕੈਂਸਰ, ਪੇਟ ਦਾ ਕੈਂਸਰ ਅਤੇ ਚਮੜੀ ਕੈਂਸਰ 'ਚ ਹਲਦੀ ਜ਼ਿਆਦਾ ਪ੍ਰਭਾਵਸ਼ਾਲੀ ਹੈ। ਆਪਣੇ ਖਾਣੇ 'ਚ ਹਲਦੀ ਦੀ ਵਰਤੋਂ ਜ਼ਰੂਰ ਕਰੋ।

PunjabKesari
3. ਵਿਟਾਮਿਨ ਡੀ
ਸਰਦੀਆਂ ਦੇ ਮੌਸਮ 'ਚ 11 ਬਜੇ ਦੇ ਬਾਅਦ ਅੱਧੇ ਘੰਟੇ ਤੋ ਜ਼ਿਆਦਾ ਧੁੱਪ 'ਚ ਨਾ ਰਹੋ। ਸਵੇਰੇ-ਸਵੇਰੇ ਧੁੱਪ 'ਚ ਬੈਠਣਾ ਫਾਇਦੇਮੰਦ ਹੁੰਦਾ ਹੈ ਪਰ ਜ਼ਿਆਦਾ ਦੇਰ ਤਕ ਧੁੱਪ 'ਚ ਬੈਠਣ ਨਾਲ ਸਕਿਨ ਕੈਂਸਰ ਹੋ ਜਾਂਦਾ ਹੈ।
4. ਬੈਂਗਨ
ਬੈਂਗਨ ਕੈਂਸਰ ਹੋਣ ਤੋਂ ਰੋਕਦਾ ਹੈ। ਹਫਤੇ 'ਚ ਦੋ ਵਾਰ ਬੈਂਗਨ ਦੀ ਸਬਜ਼ੀ ਜ਼ਰੂਰ ਖਾਓ। ਬੈਂਗਨ ਤੋਂ ਇਲਾਵਾ ਟਮਾਟਰ, ਆਲੂ, ਸ਼ਿਮਲਾ ਮਿਰਚ ਆਦਿ ਵੀ ਕੈਂਸਰ ਦੇ ਬਚਾਅ 'ਚ ਫਾਇਦੇਮੰਦ ਸਾਬਤ ਹੁੰਦੇ ਹਨ।

PunjabKesari
ਸਕਿਨ ਕੈਂਸਰ ਤੋਂ ਬਚਣ ਲਈ ਕਰੋ ਇਹ ਕੰਮ
-
ਘਰ ਦੇ ਬਾਹਰ ਨਿਕਲਦੇ ਸਮੇਂ ਖੁਦ ਨੂੰ ਢੱਕ ਕੇ ਹੀ ਬਾਹਰ ਨਿਕਲੋ।
- ਸਕਿਨ 'ਤੇ ਦਾਗ ਧੱਬੇ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
- ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਨਾਲ ਸਰੀਰ ਹਾਈਡ੍ਰੇਟ ਹੁੰਦਾ ਹੈ ਅਤੇ ਸਕਿਨ ਕੈਂਸਰ ਹੋਣ ਦਾ ਖਤਰਾ ਵੀ ਨਹੀਂ ਹੋਵੇਗਾ।
- ਤਲੀ-ਭੁੰਨੀ, ਮਸਾਲੇਦਾਰ ਚੀਜ਼ਾਂ ਦੀ ਵਰਤੋਂ ਨਾ ਕਰੋ।
- ਫੈਟੀ ਐਸਿਡ ਜਿਵੇਂ ਮੀਟ, ਫਾਸਟ ਫੂਡ, ਕੋਰਨ ਸਿਰਪ ਵਰਗੀਆਂ ਚੀਜ਼ਾਂ ਨੂੰ ਨਾ ਖਾਓ।
- ਸਕਿਨ 'ਤੇ ਮੋਇਸਚਰਾਈਜ਼ਰ ਅਤੇ ਸਨਸਕ੍ਰੀਨ ਲੋਸ਼ਨ ਦੀ ਵਰਤੋਂ ਕਰੋ।


Related News