ਇਹ ਹਨ 7 ਸੰਕੇਤ ਇਸ ਕੈਂਸਰ ਦੇ, ਜਲਦ ਕਰਵਾਓ ਇਲਾਜ

01/14/2018 12:24:39 PM

ਜਲੰਧਰ— ਲੰਗ ਕੈਂਸਰ ਮਤਲਬ ਫੇਫੜਿਆਂ ਦਾ ਕੈਂਸਰ ਇਕ ਖਤਰਨਾਕ ਬੀਮਾਰੀ ਹੈ। ਵਿਸ਼ਵ ਸਿਹਤ ਸਗੰਠਨ WHO ਦੇ ਸਰਵੇ ਅਨੁਸਾਰ, ਤਕਰੀਬਨ 7.6 ਮਿਲਿਅਨ ਲੋਕਾਂ ਦੀ ਮੌਤ ਲੰਗ ਕੈਂਸਰ ਦੇ ਕਾਰਨ ਹੁੰਦੀ ਹੈ। ਲੰਗ ਕੈਂਸਰ ਹੋਣ ਦੇ ਕਈ ਲੱਛਣ ਦਿਖਾਈ ਦਿੰਦੇ ਹਨ ਜਿਨ੍ਹਾਂ 'ਚੋਂ ਇਕ ਪਰਮੁੱਖ ਹੈ ਖਾਂਸੀ। ਜੇਕਰ ਖਾਂਸੀ ਦਾ ਕੁਝ ਦਿਨਾਂ ਤੱਕ ਸਹੀ ਤਰ੍ਹਾਂ ਇਲਾਜ ਨਾ ਕੀਤਾ ਜਾਵੇ ਅਤੇ ਜੇਕਰ ਇਲਾਜ ਨਾਲ ਆਰਾਮ ਨਾਲ ਮਿਲੇ ਤਾਂ ਤੁਰੰਤ ਜ਼ਰੂਰੀ ਟੈਸਟ ਕਰਵਾਓ। ਸਿਗਰਟ ਪੀਣ ਵਾਲੇ, ਤੰਬਾਕੂ ਖਾਣ ਵਾਲੇ ਲੋਕਾਂ ਨੂੰ ਲੰਗ ਕੈਂਸਰ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਹਾਲਾਂਕਿ ਇਹ ਖਤਰਨਾਕ ਬੀਮਾਰੀ ਕਿਸੇ ਹੋਰ ਕਾਰਨਾਂ ਦੀ ਵਜ੍ਹਾ ਨਾਲ ਵੀ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਲੰਗ ਕੈਂਸਰ ਹੋਣ ਦੇ ਕਾਰਨ ਅਤੇ ਇਸ ਦੇ ਲੱਛਣਾ ਬਾਰੇ ਦੱਸਣ ਜਾ ਰਹੇ ਹਾਂ।
ਕੀ ਹੁੰਦਾ ਹੈ ਫੇਫੜਿਆਂ ਦਾ ਕੈਂਸਰ?
ਸਾਡੇ ਸਰੀਰ 'ਚ ਦੋ ਫੇਫੜੇ ਹੁੰਦੇ ਹਨ। ਇਸ 'ਚ ਕਿਸੇ ਇਕ ਦੀ ਵੀ ਕੋਸ਼ੀਕਾਵਾਂ ਦਾ ਵੀ ਅਸਾਧਾਰਨ ਵਾਧਾ ਹੋਣ ਕਾਰਨ ਟਿਸ਼ੂ ਪ੍ਰਭਾਵਿਤ ਹੋਣ ਲੱਗਦੇ ਹਨ, ਜਿਸ ਨਾਲ ਲੰਗ ਕੈਂਸਰ ਹੁੰਦਾ ਹੈ। ਫੇਫੜੇ ਸਰੀਰ 'ਚ ਸਾਹ ਪਹੁੰਚਾਉਣ ਦਾ ਕੰਮ ਕਰਦੇ ਹਨ। ਇਸ ਦੇ ਖਰਾਬ ਹੋਣ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਲੱਗਦੀਆਂ ਹਨ। ਇਸ ਲਈ ਸਮੇਂ ਰਹਿੰਦੇ ਇਸ ਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।
ਲੰਗ ਕੈਂਸਰ ਹੋਣ ਦੇ ਕਾਰਨ
- ਸਿਗਰਟ ਪੀਣਾ
- ਫੇਫੜੇ ਦੇ ਰੋ
- ਹਵਾ ਪ੍ਰਦੂਸ਼ਣ
ਲੰਗ ਕੈਂਸਰ ਹੋਣ ਦੇ ਲੱਛਣ
1. ਚਿਹਰੇ ਅਤੇ ਗਲੇ ਦੀ ਸੋਜ
ਚਿਹਰੇ ਅਤੇ ਗਲੇ 'ਚ ਸੋਜ ਹਣ ਨਾਲ ਵੀ ਲੰਗ ਕੈਂਸਰ ਹੁੰਦਾ ਹੈ। ਜੇਕਰ ਅਚਾਨਕ ਹੀ ਗਲੇ ਅਤੇ ਚਿਹਰੇ 'ਚ ਸੋਜ ਜਾਂ ਕੋਈ ਬਦਲਾਅ ਦਿਖਾਈ ਦੇਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
2. ਹੱਡੀਆਂ 'ਚ ਦਰਦ
ਕੈਂਸਰ ਵਧਣ ਨਾਲ ਜੋੜਾਂ 'ਚ ਦਰਦ, 
3. ਪੁਰਾਣੀ ਖਾਂਸੀ
ਲੰਬੇ ਸਮੇਂ ਤੋਂ ਖਾਂਸੀ ਰਹਿਣਾ ਵੀ ਲੰਗ ਕੈਂਸਰ ਦਾ ਕਾਰਨ ਬਣ ਸਕਦੀ ਹੈ। ਆਮਤੌਰ 'ਤੇ ਖਾਂਸੀ 2 ਤੋਂ 3 ਹਫਤੇ ਤੱਕ ਹੁੰਦੀ ਹੈ ਪਰ ਲੰਬੇ ਸਮੇਂ ਤੱਕ ਖਾਂਸੀ ਹੋਣ ਨਾਲ ਸੀਨੇ 'ਚ ਦਰਦ, ਅਤੇ ਬਲਗਮ 'ਚ ਖੂਨ ਆਵੇ ਤਾਂ ਮਾਮਲਾ ਗੰਭੀਰ ਹੋ ਸਕਦਾ ਹੈ।
4. ਸਾਹ ਲੈਣ 'ਚ ਮੁਸ਼ਕਲ
ਸਾਹ ਲੈਣ 'ਚ ਮੁਸ਼ਕਲ ਹੋਣਾ, ਸੀਨੇ 'ਚ ਦਰਦ, ਸਾਹ ਲੈਂਦੇ ਵੇਲੇ ਘਬਰਾਹਟ ਹੋਣਾ ਵੀ ਲੰਗ ਕੈਂਸਰ ਦੇ ਲੱਛਣ ਹਨ।
5. ਚਿਹਰੇ 'ਚ ਬਦਲਾਅ
ਇਸ ਦਾ ਇਕ ਸੰਕੇਤ ਇਹ ਵੀ ਹੈ ਕਿ ਇਸ ਨਾਲ ਆਵਾਜ਼ 'ਚ ਭਾਰੀਪਨ, ਮੋਢੇ ਅਤੇ ਗਰਦਨ 'ਚ ਸੋਜ ਆ ਜਾਂਦੀ ਹੈ।
6. ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੋਣਾ
ਕਈ ਵਾਰ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ, ਜਿਸ ਨਾਲ ਖੂਨ ਜਮਨਾ ਸ਼ੁਰੂ ਹੋ ਜਾਂਦਾ ਹੈ। ਇਹ ਵੀ ਲੰਗ ਕੈਂਸਰ ਦਾ ਕਾਰਨ ਹੋ ਸਕਦਾ ਹੈ।
7. ਲਗਾਤਾਰ ਥਕਾਵਟ
ਲਗਾਤਾਰ ਥਕਾਵਟ ਰਹਿਣਾ ਅਤੇ ਥੋੜ੍ਹਾ ਚੱਲਣ ਨਾਲ ਸਾਹ ਫੁੱਲਣ ਲੱਗੇ ਤਾਂ ਇਹ ਵੀ ਲੰਗ ਕੈਂਸਰ ਹੋ ਸਕਦਾ ਹੈ।


Related News