ਸਰੀਰ ਨੂੰ ਸਾਫ ਰੱਖਣ ਲਈ ਪੁਰਸ਼ ਅਪਣਾਉਣ ਇਹ 5 ਆਦਤਾਂ, ਬੀਮਾਰੀਆਂ ਤੇ ਇੰਫੈਕਸ਼ਨ ਤੋਂ ਰਹੋਗੇ ਦੂਰ

09/06/2023 5:31:02 PM

ਜਲੰਧਰ (ਬਿਊਰੋ)– ਬੀਮਾਰੀਆਂ ਤੇ ਇੰਫੈਕਸ਼ਨ ਤੋਂ ਦੂਰ ਰਹਿਣ ਲਈ ਖ਼ੁਦ ਦੀ ਸਫਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੀ ਸੰਭਾਲ ਕਰਨਾ ਸਾਡੇ ਲਈ ਤੇ ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਚੰਗਾ ਹੈ। ਕੁਝ ਸਿਹਤਮੰਦ ਆਦਤਾਂ ਦਾ ਪਾਲਣ ਕਰਨ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਕਈ ਪੁਰਸ਼ਾਂ ਨੂੰ ਸਫਾਈ ਦੇ ਮਹੱਤਵ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਹੈ, ਜਦਕਿ ਕੁਝ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ, ਜਿਸ ਕਾਰਨ ਕਈ ਵਾਰ ਉਹ ਨਾ ਚਾਹੁੰਦੇ ਹੋਏ ਵੀ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਜੀਵਨ ’ਚ ਨਿੱਜੀ ਸਫਾਈ ਨਾਲ ਜੁੜੀਆਂ ਕੁਝ ਚੰਗੀਆਂ ਆਦਤਾਂ ਨੂੰ ਅਪਣਾਉਣ ਨਾਲ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਕਈ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਪੁਰਸ਼ ਸਿਰਫ ਇਹ ਮੰਨਦੇ ਹਨ ਕਿ ਸਫਾਈ ਦੀ ਪ੍ਰਕਿਰਿਆ ਸਿਰਫ ਨਹਾਉਣ, ਡੀਓਡੋਰੈਂਟ ਦੀ ਵਰਤੋਂ ਕਰਨ ਜਾਂ ਨਿਯਮਿਤ ਤੌਰ ’ਤੇ ਸ਼ੇਵ ਕਰਨ ਨਾਲ ਪੂਰੀ ਹੁੰਦੀ ਹੈ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਆਦਤਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਪਾਲਣ ਕਰਨ ਨਾਲ ਪੁਰਸ਼ ਲੰਬੇ ਸਮੇਂ ਤੱਕ ਸਿਹਤਮੰਦ ਰਹਿਣਗੇ ਤੇ ਬੀਮਾਰੀਆਂ ਤੋਂ ਵੀ ਬਚਣਗੇ। ਆਓ ਜਾਣਦੇ ਹਾਂ ਪੁਰਸ਼ਾਂ ਦੀਆਂ ਸਫਾਈ ਸਬੰਧੀ ਆਦਤਾਂ ਬਾਰੇ–

ਰੋਜ਼ਾਨਾ ਨਹਾਓ
ਜੀ ਹਾਂ, ਰੋਜ਼ਾਨਾ ਨਹਾਉਣ ਨਾਲ ਸਰੀਰ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਮਾਨਸਿਕ ਆਰਾਮ ਵੀ ਮਿਲਦਾ ਹੈ। ਕਈ ਵਾਰ ਨਾ ਨਹਾਉਣ ਕਾਰਨ ਤਣਾਅ ਜਾਂ ਬੇਚੈਨੀ ਬਣੀ ਰਹਿੰਦੀ ਹੈ। ਅਜਿਹੀ ਸਥਿਤੀ ’ਚ ਪੁਰਸ਼ਾਂ ਨੂੰ ਮੌਸਮ ਦੇ ਅਨੁਸਾਰ ਗਰਮ ਜਾਂ ਠੰਡੇ ਪਾਣੀ ਨਾਲ ਰੋਜ਼ਾਨਾ ਨਹਾਉਣਾ ਚਾਹੀਦਾ ਹੈ। ਰੋਜ਼ਾਨਾ ਨਹਾਉਣ ਨਾਲ ਸਰੀਰ ਦੇ ਰੋਮ ਖੁੱਲ੍ਹਦੇ ਹਨ ਤੇ ਸਰੀਰ ਸਾਫ ਹੁੰਦਾ ਹੈ।

ਨਹੁੰ ਕੱਟੋ
ਮਰਦਾਂ ਦੀ ਨਿੱਜੀ ਸਫਾਈ ਦਾ ਧਿਆਨ ਰੱਖਦਿਆਂ ਹੱਥਾਂ ਤੇ ਪੈਰਾਂ ਦੇ ਨਹੁੰ ਵੀ ਛੋਟੇ ਰੱਖਣੇ ਚਾਹੀਦੇ ਹਨ। ਛੋਟੇ ਨਹੁੰ ਰੱਖਣ ਨਾਲ ਸਰੀਰ ਦੀ ਖ਼ੂਬਸੂਰਤੀ ਵਧਦੀ ਹੈ ਤੇ ਕਈ ਬੀਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ। ਦੂਜੇ ਪਾਸੇ ਪੈਰਾਂ ਦੇ ਵੱਡੇ ਨਹੁੰ ਰੱਖਣ ਨਾਲ ਬਦਬੂ ਆਉਂਦੀ ਹੈ ਤੇ ਇਹ ਸਰੀਰ ਲਈ ਹਾਨੀਕਾਰਕ ਹੈ।

ਇਹ ਖ਼ਬਰ ਵੀ ਪੜ੍ਹੋ : ਚਿਹਰੇ ਅਤੇ ਵਾਲਾਂ ਲਈ ਵਰਦਾਨ ਨੇ ਵਿਟਾਮਿਨ ਈ ਦੇ ਕੈਪਸੂਲ, ਸੁੰਦਰਤਾ ਵਧਾਉਣ ਲਈ ਇੰਝ ਕਰੋ ਵਰਤੋਂ

ਬਿਨਾਂ ਧੋਤੇ ਕੱਪੜੇ ਜਾਂ ਜੁਰਾਬਾਂ ਨਾ ਪਹਿਨੋ
ਮਰਦਾਂ ਨੂੰ ਆਪਣੀ ਨਿੱਜੀ ਸਫਾਈ ਦਾ ਧਿਆਨ ਰੱਖਦਿਆਂ ਬਿਨਾਂ ਧੋਤੇ ਕੱਪੜੇ ਜਾਂ ਜੁਰਾਬਾਂ ਨਹੀਂ ਪਾਉਣੀਆਂ ਚਾਹੀਦੀਆਂ। ਅਜਿਹੇ ਕੱਪੜਿਆਂ ’ਚ ਨਮੀ ਕਾਰਨ ਬਦਬੂ ਆਉਂਦੀ ਹੈ। ਗੰਦੀਆਂ ਜੁਰਾਬਾਂ ਪੈਰਾਂ ’ਤੇ ਫੰਗਸ ਦਾ ਕਾਰਨ ਬਣ ਸਕਦੀਆਂ ਹਨ, ਜਿਸ ਨਾਲ ਪੈਰਾਂ ’ਚ ਕਈ ਤਰ੍ਹਾਂ ਦੀ ਇੰਫੈਕਸ਼ਨ ਹੋ ਸਕਦੀ ਹੈ। ਦੂਜੇ ਪਾਸੇ ਧੋਤੇ ਕੱਪੜੇ ਪਹਿਨਣ ਨਾਲ ਚਮੜੀ ਦੀ ਇੰਫੈਕਸ਼ਨ ਨੂੰ ਰੋਕਿਆ ਜਾ ਸਕਦਾ ਹੈ। ਸਿਹਤਮੰਦ ਜੀਵਨ ਲਈ ਸਿਰਫ਼ ਧੋਤੇ ਤੇ ਸੁੱਕੇ ਕੱਪੜੇ ਹੀ ਪਹਿਨੋ।

ਸਾਹ ਦੀ ਬਦਬੂ
ਪੁਰਸ਼ਾਂ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਦੇ ਮੂੰਹ ’ਚੋਂ ਬਦਬੂ ਨਾ ਆਵੇ। ਬੁਰਸ਼ ਕਰਨ ਦੇ ਨਾਲ ਤੁਹਾਨੂੰ ਸਾਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਆਪਣੀ ਜੀਭ ਨੂੰ ਵੀ ਸਾਫ਼ ਕਰਨਾ ਚਾਹੀਦਾ ਹੈ। ਸਾਹ ਦੀ ਬਦਬੂ ਸ਼ਰਮ ਦਾ ਕਾਰਨ ਹੈ ਤੇ ਨਾਲ ਹੀ ਅਸ਼ੁੱਧ ਹੋਣ ਦੀ ਨਿਸ਼ਾਨੀ ਵੀ ਹੈ।

ਕੰਨ ਦੀ ਮੈਲ ਹਟਾਉਣਾ
ਕੰਨ ਦੀ ਮੈਲ ਲੰਬੇ ਸਮੇਂ ਤੱਕ ਜਮ੍ਹਾ ਰਹਿਣ ਨਾਲ ਸੁਣਨ ਸ਼ਕਤੀ ’ਚ ਕਮੀ, ਸਾੜ, ਕੰਨ ’ਚ ਦਰਦ, ਚੱਕਰ ਆਉਣੇ, ਕੰਨਾਂ ’ਚ ਘੰਟੀ ਵੱਜਣਾ ਆਦਿ ਹੋ ਸਕਦਾ ਹੈ। ਅਜਿਹੇ ’ਚ ਪੁਰਸ਼ ਸਮੇਂ-ਸਮੇਂ ’ਤੇ ਆਪਣੇ ਕੰਨ ਸਾਫ ਕਰਦੇ ਰਹਿਣ। ਕੰਨਾਂ ਦੀ ਸਫ਼ਾਈ ਕਰਨ ਨਾਲ ਕੰਨ ਸਾਫ਼ ਰੱਖਣ ਦੇ ਨਾਲ-ਨਾਲ ਸੁਣਨ ਦੀ ਸ਼ਕਤੀ ਵੀ ਠੀਕ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਪੁਰਸ਼ ਨਿੱਜੀ ਸਫਾਈ ਨੂੰ ਲੈ ਕੇ ਇਹ ਆਦਤਾਂ ਅਪਣਾ ਸਕਦੇ ਹਨ। ਨਾਲ ਹੀ ਇਨ੍ਹਾਂ ਆਦਤਾਂ ਨੂੰ ਅਪਣਾਉਣ ਨਾਲ ਸਰੀਰ ਤੰਦਰੁਸਤ ਰਹੇਗਾ ਤੇ ਬੀਮਾਰੀਆਂ ਤੋਂ ਵੀ ਬਚਿਆ ਰਹੇਗਾ।


Rahul Singh

Content Editor

Related News