ਕੋਰੋਨਾ ਟੀਕਾ ਲਗਵਾਉਣ ਤੋਂ ਬਾਅਦ ਨਹੀਂ ਹੋਵੇਗਾ ਨੁਕਸਾਨ, ਖੁਰਾਕ ’ਚ ਸ਼ਾਮਲ ਕਰੋ ਇਹ ਵਸਤੂਆਂ

Saturday, May 01, 2021 - 01:13 PM (IST)

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧਦੇ ਸੰਕਰਮਣ ਨੂੰ ਦੇਖਦੇ ਹੋਏ ਦੇਸ਼ ’ਚ ਵੱਡੇ ਪੱਧਰ ’ਤੇ ਟੀਕਾਕਰਣ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਸੰਕਰਮਣ ਤੋਂ ਬਚੇ ਰਹਿਣ। ਹਾਲਾਂਕਿ ਟੀਕਾ ਲਗਵਾਉਣ ਤੋਂ ਬਾਅਦ ਕੁਝ ਲੋਕਾਂ ਨੂੰ ਇਸ ਦੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਮੀਡੀਆ ਰਿਪੋਰਟਸ ਮੁਤਾਬਕ ਟੀਕਾ ਲਗਵਾਉਣ ਤੋਂ ਬਾਅਦ ਲੋਕਾਂ ਨੂੰ ਬੁਖ਼ਾਰ ਅਤੇ ਸਰੀਰ ਦਰਦ ਵਰਗੀਆਂ ਪਰੇਸ਼ਾਨੀਆਂ ਆ ਰਹੀਆਂ ਹਨ। ਅਜਿਹੇ ’ਚ ਲੋਕਾਂ ਦੇ ਮਨ ’ਚ ਕਈ ਸਵਾਲ ਹਨ ਕਿ ਟੀਕਾ ਲਗਵਾਉਣ ਤੋਂ ਬਾਅਦ ਹੋਣ ਵਾਲੇ ਇਨ੍ਹਾਂ ਸਾਈਡ-ਇਫੈਕਟਸ ਤੋਂ ਬਚਾਅ ਲਈ ਕੀ ਕੀਤਾ ਜਾਵੇ। ਇਸ ਸਬੰਧ ’ਚ ਇਕ ਮਾਹਿਰ ਡਾਕਟਰ ਨੇ ਇਸ ਸਬੰਧ ’ਚ ਇਕ ਪੋਸਟ ਸਾਂਝੀ ਕੀਤੀ ਹੈ। ਇਸ ਰਾਹੀਂ ਉਨ੍ਹਾਂ ਨੇ ਦੱਸਿਆ ਕਿ ਟੀਕਾ ਲਗਵਾਉਣ ਤੋਂ ਪਹਿਲਾਂ ਅਤੇ ਬਾਅਦ ’ਚ ਆਪਣੀ ਖੁਰਾਕ ’ਚ ਕੁਝ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ।ਸਿਹਤ ਨੂੰ ਬਰਕਰਾਰ ਰੱਖਣ ’ਚ ਸਾਡੀ ਖੁਰਾਕ ਦੀ ਮੁੱਖ ਭੂਮਿਕਾ ਹੁੰਦੀ ਹੈ। ਅਜਿਹੇ ’ਚ ਜਦੋਂ ਸੰਕਰਮਣ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਲਈ ਟੀਕਾ ਲਗਵਾਓ ਤਾਂ ਕੁਝ ਚੀਜ਼ਾਂ ਨੂੰ ਧਿਆਨ 'ਚ ਰੱਖੋ। ਇਸ ਸਬੰਧ ’ਚ ਉਨ੍ਹਾਂ ਨੇ ਕੁਝ ਸੁਝਾਅ ਦਿੱਤੇ ਹਨ। 

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 

PunjabKesari
ਹਰੀਆਂ ਸਬਜ਼ੀਆਂ
ਆਪਣੀ ਖੁਰਾਕ ’ਚ ਪਾਲਕ, ਕੇਲਾ ਅਤੇ ਬ੍ਰੋਕਲੀ ਵਰਗੀਆਂ ਸਬਜ਼ੀਆਂ ਜ਼ਰੂਰ ਸ਼ਾਮਲ ਕਰੋ। ਇਹ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ ਜੋ ਸਰੀਰ ’ਚ ਹੋਣ ਵਾਲੀ ਸੋਜ ਨੂੰ ਦੂਰ ਕਰਨ ’ਚ ਮਦਦਗਾਰ ਹੋ ਸਕਦੀਆਂ ਹਨ। 

PunjabKesari
ਸੂਪ
ਆਪਣੇ ਸਰੀਰ ਦੀ ਇਮਿਊਨ ਪਾਵਰ ਨੂੰ ਵਧਾਉਣ ਲਈ ਬਿਹਤਰ ਖੁਰਾਕ ਲੈਣੀ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਸੂਪ ਦੀ ਵਰਤੋਂ ਕਰ ਸਕਦੇ ਹੋ। 

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ

PunjabKesari
ਗੰਢੇ ਅਤੇ ਲਸਣ
ਗੰਢੇ ਅਤੇ ਲਸਣ ਪ੍ਰੋਬਾਇਓਟਿਕਸ ਨਾਲ ਭਰਪੂਰ ਹਨ ਜੋ ਤੁਹਾਡੀਆਂ ਅੰਤੜੀਆਂ ’ਚ ਪ੍ਰੋਬਾਇਓਟਿਕਸ (ਚੰਗੇ ਬੈਕਟੀਰੀਆ) ਲਈ ਜ਼ਰੂਰੀ ਹਨ। ਗੰਢੇ ਫਾਈਬਰ ਅਤੇ ਪ੍ਰੋਬਾਇਓਟਿਕਸ ਦਾ ਸਰੋਤ ਹਨ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹਨ। 

PunjabKesari
ਹਲਦੀ
ਹਲਦੀ ਸੋਜ ਨਾਲ ਲੜਣ ’ਚ ਕਾਰਗਰ ਹੈ ਅਤੇ ਨਾਲ ਹੀ ਇਹ ਤੁਹਾਡੇ ਦਿਮਾਗ ਨੂੰ ਤਣਾਅ ਤੋਂ ਬਚਾਉਂਦੀ ਹੈ। ਰਿਸਰਚ ਤੋਂ ਪਤਾ ਚੱਲਿਆ ਹੈ ਕਿ ਹਲਦੀ ’ਚ ਪਾਇਆ ਜਾਣ ਵਾਲਾ ਰਸਾਇਣ ਕਰਕਿਊਮਿਨ ਅਵਸਾਦ ਨੂੰ ਘੱਟ ਕਰਦਾ ਹੈ। 

PunjabKesari
ਬਲੂਬੇਰੀ
ਬਲੂਬੇਰੀ ਐਂਟੀ-ਇੰਫਲਾਮੇਟਰੀ ਖਾਧ ਪਦਾਰਥਾਂ ’ਚੋਂ ਇਕ ਹੈ। ਇਹ ਸਰੀਰ ’ਚ ਸੇਰੋਟੋਨਿਨ ਦਾ ਪੱਧਰ ਵਧਾਉਂਦੀ ਹੈ। ਨਾਲ ਹੀ ਬਲੂਬੇਰੀ ’ਚ ਐਂਟੀ-ਆਕਸੀਡੈਂਟ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਜੋ ਕਈ ਬੀਮਾਰੀਆਂ ਤੋਂ ਬਚਾਅ ਅਤੇ ਉਨ੍ਹਾਂ ਦੀ ਰੋਕਥਾਮ ’ਚ ਮਦਦਗਾਰ ਹੁੰਦੀ ਹੈ। ਦਹੀਂ ਦੇ ਨਾਲ ਬਲੂਬੇਰੀ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਗਿਆ ਹੈ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

 


Aarti dhillon

Content Editor

Related News