Health Tips: ਪਿਸ਼ਾਬ ਕਰਦੇ ਸਮੇਂ ਹੁੰਦੀ ਹੈ ''ਜਲਣ'', ਤਾਂ ਰਾਹਤ ਪਾਉਣ ਲਈ ਜ਼ਰੂਰ ਅਪਣਾਓ ਇਹ ਤਰੀਕੇ

Monday, Dec 25, 2023 - 06:52 PM (IST)

Health Tips: ਪਿਸ਼ਾਬ ਕਰਦੇ ਸਮੇਂ ਹੁੰਦੀ ਹੈ ''ਜਲਣ'', ਤਾਂ ਰਾਹਤ ਪਾਉਣ ਲਈ ਜ਼ਰੂਰ ਅਪਣਾਓ ਇਹ ਤਰੀਕੇ

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕਿਸੇ ਨਾ ਕਿਸੇ ਸਮੱਸਿਆ ਤੋਂ ਪਰੇਸ਼ਾਨ ਹਨ ਅਤੇ ਉਹ ਖੁੱਲ੍ਹ ਕੇ ਉਸ ਬਾਰੇ ਦੱਸ ਵੀ ਨਹੀਂ ਸਕਦੇ। ਅਜਿਹੀ ਇੱਕ ਸਮੱਸਿਆ ਹੈ ‘ਪਿਸ਼ਾਬ ਕਰਦੇ ਸਮੇਂ ਕਈ ਵਾਰ ਜਲਣ ਹੋਣੀ। ਡਾਕਟਰੀ ਭਾਸ਼ਾ ਵਿੱਚ ਇਸਨੂੰ ਡੀਸੂਰੀਆ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਕਈ ਵਾਰ ਪਿਸ਼ਾਬ ਦੇ ਰਾਹ ਵਿੱਚ ਜਲਣ ਦੇ ਨਾਲ-ਨਾਲ ਤੀਬਰ ਦਰਦ ਵੀ ਹੁੰਦਾ ਹੈ। ਪਿਸ਼ਾਬ ਸਿੱਧੇ ਤੌਰ 'ਤੇ ਸਰੀਰ ਦੇ ਬਲੈਡਰ ਅਤੇ ਗੁਰਦਿਆਂ ਨਾਲ ਸੰਬੰਧਿਤ ਹੈ। ਅਜਿਹਾ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਪਿਸ਼ਾਬ ਦੀ ਜਲਣ ਬਹੁਤ ਜ਼ਿਆਦਾ ਮੁਸੀਬਤ ਦਾ ਕਾਰਨ ਨਹੀਂ ਬਣਦੀ ਪਰ ਲੰਬੇ ਸਮੇਂ ਤੱਕ ਇਸ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ। ਇਸੇ ਲਈ ਅੱਜ ਅਸੀਂ ਤੁਹਾਨੂੰ ਪਿਸ਼ਾਬ ਰਾਹੀਂ ਜਲਨ ਹੋਣ ਦੇ ਕੀ ਕਾਰਨ ਹਨ ਅਤੇ ਇਸ ਦਾ ਇਲਾਜ ਕਿਵੇਂ ਹੋਵੇਗਾ, ਦੇ ਬਾਰੇ ਦੱਸਾਂਗੇ.....

ਰਾਹਤ ਪਾਉਣ ਲਈ ਅਪਣਾਓ ਇਹ ਤਰੀਕੇ 

ਲਸਣ
ਯੂਰਿਨ ਇਨਫੈਕਸ਼ਨ ਦੀ ਸਮੱਸਿਆ ਹੋਣ 'ਤੇ ਰੋਜ਼ਾਨਾ ਦੋ ਕਲੀਆਂ ਲੱਸਣ ਦੀਆਂ ਚਬਾ ਕੇ ਖਾਓ। ਤੁਸੀਂ 5 ਲੱਸਣ ਦੀਆਂ ਕਲੀਆਂ ਕੁੱਟ ਕੇ ਮੱਖਣ ਨਾਲ ਵੀ ਖਾਂ ਸਕਦੇ ਹੋ।

ਵਿਟਾਮਿਨ-ਸੀ ਵਾਲੇ ਫ਼ਲ
ਯੂਰਿਨ ਇਨਫੈਕਸ਼ਨ ਲਈ ਵਿਟਾਮਿਨ-ਸੀ ਵਾਲੇ ਫ਼ਲ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਫ਼ਲਾਂ ਵਿਚ ਸਿਟਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਐਸਿਡ ਯੂਰਿਨ ਇਨਫੈਕਸ਼ਨ ਬਣਾਉਣ ਵਾਲੇ ਬੈਕਟੀਰੀਆ ਨੂੰ ਖ਼ਤਮ ਕਰ ਦਿੰਦੇ ਹਨ।  

ਹਰੀਆਂ ਸਬਜ਼ੀਆਂ
ਯੂਰਿਨ ਦੀ ਇਨਫੈਕਸ਼ਨ ਹੋਣ 'ਤੇ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰੋ। ਇਨਫੈਕਸ਼ਨ ਲਈ ਮੂਲੀ ਬਹੁਤ ਲਾਭਦਾਇਕ ਹੈ।

ਇਚੀਨੇਸ਼ੀਆ ਜੜੀ ਬੂਟੀ
ਪੰਸਾਰੀ ਦੀ ਦੁਕਾਨ ਤੋਂ ਇੱਕ ਜੜ੍ਹੀ ਬੂਟੀ ਮਿਲਦੀ ਹੈ, ਜਿਸ ਦਾ ਇਚੀਨੇਸ਼ੀਆ ਹੁੰਦਾ ਹੈ। ਇਹ ਇਨਫੈਕਸ਼ਨ ਫੈਲਾਉਣ ਵਾਲੇ ਬੈਕਟੀਰੀਆ ਨੂੰ ਮਾਰਦੀ ਹੈ। ਇਸ ਦਾ ਸੇਵਨ ਕਰਨ ਨਾਲ ਇਹ ਬੀਮਾਰੀ ਪੂਰੀ ਤਰ੍ਹਾਂ ਸਹੀ ਹੋ ਸਕਦੇ ਹਨ।

ਨਾਰੀਅਲ ਪਾਣੀ
ਨਾਰੀਅਲ ਪਾਣੀ ਪੀਣਾ ਯੂਰਿਨ ਇਨਫੈਕਸ਼ਨ ਲਈ ਬਹੁਤ ਫ਼ਾਇਦੇਮੰਦ ਹੈ। ਨਾਰੀਅਲ ਦਾ ਪਾਣੀ ਢਿੱਡ ਵਿਚ ਐਸਿਡ ਦੀ ਮਾਤਰਾ ਨੂੰ ਘਟਾ ਦਿੰਦਾ ਹੈ, ਜਿਸ ਨਾਲ ਢਿੱਡ ਦੀ ਸਮੱਸਿਆ ਅਤੇ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ।

ਔਲੇ ਅਤੇ ਹਲਦੀ
ਔਲੇ ਅਤੇ ਹਲਦੀ ਚੂਰਨ ਨੂੰ ਰੋਜ਼ਾਨਾ ਦਿਨ ਵਿੱਚ ਦੋ ਵਾਰ ਪਾਣੀ ਨਾਲ ਸੇਵਨ ਕਰੋ।

ਜ਼ਿਆਦਾ ਪਾਣੀ ਪੀਓ
ਜੇਕਰ ਯੂਰਿਨ ਦੀ ਇਨਫੈਕਸ਼ਨ ਹੋ ਗਈ ਹੈ ਤਾਂ ਹਰ ਘੰਟੇ ਵਿੱਚ ਇੱਕ ਗਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਬਲੈਡਰ ਵਿੱਚ ਜਮ੍ਹਾਂ ਹੋਇਆ ਬੈਕਟੀਰੀਆ ਬਾਹਰ ਨਿਕਲ ਜਾਵੇਗਾ ਅਤੇ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੋਵੇਗੀ।

ਬਾਦਾਮ ਅਤੇ ਇਲਾਇਚੀ
ਬਾਦਾਮ ਦੀਆਂ 5 ਗਿਰੀਆਂ ਅਤੇ 7 ਛੋਟੀਆਂ ਇਲਾਇਚੀਆਂ ਮਿਸ਼ਰੀ ਵਿੱਚ ਮਿਲਾ ਕੇ ਪਾਣੀ ਨਾਲ ਲਓ। ਇਸ ਨਾਲ ਦਰਦ ਅਤੇ ਜਲਣ ਘੱਟ ਹੋ ਜਾਵੇਗੀ।


author

rajwinder kaur

Content Editor

Related News