ਅਜਵਾਈਨ ਦਾ ਪਾਣੀ ਕਰਦਾ ਹੈ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਦੂਰ

Tuesday, Nov 07, 2017 - 10:46 AM (IST)

ਅਜਵਾਈਨ ਦਾ ਪਾਣੀ ਕਰਦਾ ਹੈ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਦੂਰ

ਨਵੀਂ ਦਿੱਲੀ— ਭੋਜਨ ਵਿਚ ਸੁਆਦ ਵਧਾਉਣ 'ਤੋਂ ਇਲਾਵਾ ਅਜਵਾਈਨ ਖਾਣ ਨਾਲ ਸਿਹਤ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਪਰ ਰੋਜ਼ਾਨਾ ਇਸ ਦੀ ਵਰਤੋ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ। ਆਓ ਜਾਣਦੇ ਹਾਂ ਰੋਜ਼ਾਨਾ ਖਾਲੀ ਪੇਟ ਇਸ ਪਾਣੀ ਦੀ ਵਰਤੋਂ ਨਾਲ ਕੀ-ਕੀ ਫਾਇਦੇ ਹੁੰਦੇ ਹਨ। 
1. ਡਾਈਬੀਟੀਜ਼ 
ਰੋਜ਼ਾਨਾ ਅਜਵਾਈਨ ਦਾ ਪਾਣੀ ਪੀਣ ਨਾਲ ਡਾਈਬੀਟੀਜ਼ ਦਾ ਖਤਰਾ 80% ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨਾਲ ਦਿਲ ਦੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ।

 PunjabKesari
2. ਮੈਟਾਬਾਲੀਜ਼ਮ
ਇਸ ਦੇ ਪਾਣੀ ਦੀ ਵਰਤੋਂ ਕਰਨ ਨਾਲ ਮੈਟਾਬਾਲੀਜ਼ਮ ਸਿਸਟਮ ਵਧਦਾ ਹੈ। ਇਸ ਤੋਂ ਇਲਾਵਾ ਅਜਵਾਈਨ ਦੇ ਪਾਣੀ ਦੀ ਵਰਤੋਂ ਨਾਲ ਡਾਈਰੀਆ ਵਰਗੀਆਂ ਬੀਮਾਰੀਆਂ ਖਤਮ ਹੋ ਜਾਂਦੀਆਂ ਹਨ। 
3. ਸਰਦੀ ਅਤੇ ਕਫ
ਅਜਵਾਈਨ ਦੇ ਪਾਣੀ ਵਿਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਵਰਤੋਂ ਕਰਨ ਨਾਲ ਸਰਦੀ-ਜੁਕਾਮ, ਖਾਂਸੀ ਬੁਖਾਰ ਅਤੇ ਕਫ ਵਰਗੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। 

PunjabKesari
4. ਪੇਟ ਦੇ ਕੀੜੇ
ਪੇਟ ਦੇ ਕੀੜੇ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਾਲਾ ਨਮਕ ਅਤੇ ਅਜਵਾਈਨ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਨਾਲ ਉਬਾਲ ਕੇ ਸਵੇਰੇ ਸ਼ਾਮ ਇਸ ਦੀ ਵਰਤੋਂ ਕਰੋ। 
5. ਚੰਗੀ ਨੀਂਦ 
ਜੇ ਤੁਸੀਂ ਵੀ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਅਜਵਾਈਨ ਦਾ ਪਾਣੀ ਪੀਓ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ ਅਤੇ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ। 

PunjabKesari
6. ਮੂੰਹ ਅਤੇ ਪੇਟ ਦੀਆਂ ਸਮੱਸਿਆਵਾਂ 
ਮੂੰਹ ਦੀ ਬਦਬੂ, ਦੰਦਾਂ ਦੇ ਦਰਦ, ਪੇਟ ਦਰਦ, ਪੇਟ ਇਨਫੈਕਸ਼ਨ ਅਤੇ ਖਰਾਬ ਡਾਈਜੇਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਰੋਜ਼ਾਨਾ ਖਾਲੀ ਪੇਟ ਅਜਵਾਈਨ ਦੇ ਪਾਣੀ ਦੀ ਵਰਤੋਂ ਕਰੋ।


Related News