ਪਾਨ ਦੇ ਪੱਤਿਆਂ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Friday, Apr 06, 2018 - 11:44 AM (IST)

ਨਵੀਂ ਦਿੱਲੀ— ਕਈ ਲੋਕਾਂ ਨੂੰ ਪਾਨ ਖਾਣਾ ਬਹੁਤ ਹੀ ਪਸੰਦ ਹੁੰਦਾ ਹੈ। ਕੁਝ ਲੋਕ ਪਾਨ 'ਚ ਸੁਪਾਰੀ, ਤੰਬਾਕੂ, ਚੂਨਾ ਲਗਾ ਕੇ ਖਾਂਦੇ ਹਨ, ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਪਾਨ ਦਾ ਪੱਤਾ ਸਾਦਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਾਨ ਦਾ ਪੱਤਾ ਖਾਣ ਨਾਲ ਕਈ ਬੀਮਾਰੀਆਂ ਦਾ ਇਲਾਜ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਪਾਨ ਦੇ ਪੱਤੇ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ...
1. ਮੂੰਹ ਦੀ ਬਦਬੂ
ਪਾਨ ਦੇ ਪੱਤੇ ਨੂੰ ਧੋ ਕੇ ਖਾਣ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਦੰਦ ਵੀ ਮਜ਼ਬੂਤ ਹੁੰਦੇ ਹਨ।
2. ਖਾਂਸੀ 'ਚ ਆਰਾਮ
ਖਾਂਸੀ ਆਉਣ 'ਤੇ ਪਾਨ 'ਚ ਅਜਵਾਈਨ ਪਾ ਕੇ ਚਬਾਉਣ ਨਾਲ ਲਾਭ ਹੁੰਦਾ ਹੈ।
3. ਕਿਡਨੀ ਨੂੰ ਸਿਹਤਮੰਦ ਰੱਖੇ
ਕਿਡਨੀ ਖਰਾਬ ਹੋਣ 'ਤੇ ਪਾਨ ਦੀ ਵਰਤੋਂ ਕਰਨਾ ਲਾਭਕਾਰੀ ਹੁੰਦਾ ਹੈ।
4. ਸੱਟ ਨੂੰ ਠੀਕ ਕਰੇ
ਸੱਟ ਲੱਗਣ 'ਤੇ ਪਾਨ ਨੂੰ ਗਰਮ ਕਰਕੇ ਬੰਨ ਲੈਣਾ ਚਾਹੀਦਾ ਹੈ। ਇਸ ਨਾਲ ਦਰਦ 'ਚ ਆਰਾਮ ਮਿਲਦਾ ਹੈ।
5. ਮੂੰਹ ਦੇ ਛਾਲੇ
ਪਾਨ ਦਾ ਪੱਤਾ ਚਬਾਓ ਦੇ ਬਾਅਦ 'ਚ ਕੁਰਲੀ ਕਰ ਲਓ। ਇਸ ਤਰ੍ਹਾਂ ਦਿਨ 'ਚ ਦੋ ਵਾਰ ਕਰਨ ਨਾਲ ਮੂੰਹ ਦੇ ਛਾਲਿਆਂ 'ਚ ਅਰਾਮ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ ਪਾਨ ਦੇ ਪੱਤਿਆਂ ਦੇ ਰਸ 'ਚ ਘਿਉ ਮਿਲਾ ਕੇ ਵੀ ਲਗਾ ਸਕਦੇ ਹੋ।
6. ਗਲੇ ਦੀ ਖਰਾਸ਼
ਪਾਨ ਦੀ ਜੜ੍ਹ ਨੂੰ ਮੁਲੱਠੀ ਦੇ ਚੂਰਣ ਦੇ ਨਾਲ ਮਿਲਾ ਕੇ ਖਾਣ ਨਾਲ ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਅਰਾਮ ਮਿਲਦਾ ਹੈ
7. ਪਾਚਨ ਸ਼ਕਤੀ ਵਧਾਏ
ਭੋਜਨ ਤੋਂ ਬਾਅਦ ਪਾਨ ਖਾਣ ਦੇ ਨਾਲ ਭੋਜਨ ਜਲਦੀ ਹਜ਼ਮ ਹੁੰਦਾ ਹੈ। ਇਸ ਨਾਲ ਭੁੱਖ ਵੀ ਵਧਦੀ ਹੈ
8. ਕੈਂਸਰ
ਪਾਨ ਦਾ ਪੱਤਾ ਕੈਂਸਰ ਨੂੰ ਰੋਕਣ 'ਚ ਮਦਦ ਕਰਦਾ ਹੈ।ਇਸ ਲਈ ਕੈਂਸਰ ਨਾਲ ਪੀੜਤ ਵਿਅਕਤੀ ਲਈ ਪਾਨ ਕਾਫੀ ਫਾਇਦੇਮੰਦ ਹੁੰਦਾ ਹੈ।
9. ਭਾਰ ਘੱਟ ਕਰੇ
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਵੀ ਇਸ ਦੀ ਵਰਤੋਂ ਕਰ ਸਕਦੇ ਹੋ।ਇਹ ਭਾਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ।