ਸਰਦੀਆਂ ’ਚ ਵੱਧ ਜਾਂਦਾ ਹੈ ਹਾਰਟ ਅਟੈਕ ਦਾ ਖ਼ਤਰਾ, ਸਵੇਰ ਦੀ ਸੈਰ ਕਰੋ ਬੰਦ, ਇੰਝ ਕਰੋ ਬਚਾਅ
Tuesday, Dec 26, 2023 - 01:32 PM (IST)
ਮੁੰਬਈ (ਬਿਊਰੋ)– ਸਰਦੀਆਂ ਦੇ ਮੌਸਮ ’ਚ ਵਧਦੀ ਠੰਡ ਤੇ ਘਟਦਾ ਤਾਪਮਾਨ ਦਿਲ ਦੇ ਰੋਗੀਆਂ ਲਈ ਖ਼ਤਰਨਾਕ ਹੋ ਸਕਦਾ ਹੈ। ਇਹ ਮੌਸਮ ਹਾਰਟ ਅਟੈਕ ਦਾ ਖ਼ਤਰਾ ਵਧਾ ਦਿੰਦਾ ਹੈ ਕਿਉਂਕਿ ਹਵਾਵਾਂ ਸਰੀਰ ਦੇ ਆਲੇ-ਦੁਆਲੇ ਤੋਂ ਗਰਮਾਹਟ ਖੋਹ ਲੈਂਦੀਆਂ ਹਨ, ਜਿਸ ਨਾਲ ਕੋਸ਼ਿਕਾਵਾਂ ਸੁੰਘੜਣ ਲੱਗਦੀਆਂ ਹਨ। ਇਸ ਦਾ ਅਸਰ ਦਿਲ ਨੂੰ ਖ਼ੂਨ ਸਪਲਾਈ ਕਰਨ ਵਾਲੀ ਧਮਨੀਆਂ ’ਤੇ ਵੀ ਪੈਂਦਾ ਹੈ। ਇਸ ਨਾਲ ਦਿਲ ਦੇ ਰੋਗੀਆਂ ਨੂੰ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ।
ਸਵੇਰ ਦੀ ਹਵਾ ਜ਼ਿਆਦਾ ਖ਼ਤਰਨਾਕ
ਇਕ ਅਧਿਐਨ ਮੁਤਾਬਕ ਸਵੇਰ ਦੇ ਸਮੇਂ ਕੋਸ਼ਿਕਾਵਾਂ ਸਿੰਪੇਥੇਟਿਕ ਓਵਰ ਐਕਟਿਵ ਕਾਰਨ ਸੰਕੁਲਿਚ ਹੁੰਦੀਆਂ ਹਨ। ਇਸ ਦੌਰਾਨ ਹਵਾ ’ਚ ਮੌਜੂਦ ਧੂੰਆਂ ਤੇ ਇਸ ਦੀ ਖ਼ਰਾਬ ਗੁਣਵਤਾ ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੀ ਹੈ, ਇਸ ਨਾਲ ਖ਼ਤਰਾ ਦੁੱਗਣਾ ਵੱਧ ਜਾਂਦਾ ਹੈ, ਜਿਸ ਨਾਲ ਹਵਾ ਦੀ ਸਥਿਤੀ ਵਿਗੜਣ ਲੱਗਦੀ ਹੈ ਕਿਉਂਕਿ ਪ੍ਰਦੂਸ਼ਿਤ ਤੱਤ ਹਵਾ ’ਚ ਹੇਠਾਂ ਹੀ ਰਹਿ ਜਾਂਦੇ ਹਨ, ਇਧਰ-ਉਧਰ ਫੈਲ ਨਹੀਂ ਪਾਉਂਦੇ। ਇਹ ਪ੍ਰਦੂਸ਼ਣ ਸਾਹ ਦੇ ਜ਼ਰੀਏ ਦਿਲ ਤਕ ਪਹੁੰਚ ਕੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦਿਲ ਦੀ ਸਮੱਸਿਆ ਵਾਲੇ ਲੋਕਾਂ ਲਈ ਇਨ੍ਹਾਂ ਦਿਨਾਂ ’ਚ ਜ਼ਿਆਦਾ ਜੋਖ਼ਮ ਰਹਿੰਦਾ ਹੈ।
ਧੁੰਦ ਪਹੁੰਚਾਉਂਦੀ ਹੈ ਸਿਹਤ ਨੂੰ ਨੁਕਸਾਨ
ਮਾਹਿਰਾਂ ਮੁਤਾਬਕ ਸਰਦੀਆਂ ਦੇ ਸ਼ੁਰੂਆਤੀ ਦਿਨਾਂ ’ਚ ਧੁੰਦ ਆਮ ਗੱਲ ਹੈ, ਜੋ ਸਿਰਫ ਹਾਰਟ ਅਟੈਕ ਹੀ ਨਹੀਂ ਸਗੋਂ ਖੰਘ, ਗਲੇ ’ਚ ਜਲਣ, ਅੱਖਾਂ ਦੀ ਲਾਲਗੀ, ਅਸਥਮਾ, ਸਾਹ ਲੈਣ ’ਚ ਮੁਸ਼ਕਲ, ਫੇਫੜਿਆਂ ਦੀ ਬੀਮਾਰੀ ਦਾ ਖ਼ਤਰਾ ਵੀ ਵਧਾ ਦਿੰਦੀ ਹੈ, ਜਦਕਿ ਖੁਸ਼ਕ ਹਵਾ ਜਾਂ ਜਾਂਦੀ ਹੋਈ ਠੰਡ ’ਚ ਧੁੰਦ ਦਾ ਖ਼ਤਰਾ ਘੱਟ ਹੋ ਜਾਂਦਾ ਹੈ ਤੇ ਠੰਡੀਆਂ ਹਵਾਵਾਂ ਵੀ ਬੰਦ ਹੋ ਜਾਂਦੀਆਂ ਹਨ।
ਕੀ ਕਾਰਨ ਹੈ?
ਠੰਡ ਦੇ ਮੌਸਮ ’ਚ ਪ੍ਰਦੂਸ਼ਣ ਜ਼ਮੀਨੀ ਪੱਧਰ ’ਤੇ ਘਿਰਿਆ ਰਹਿੰਦਾ ਹੈ, ਜੋ ਸਾਹ ਲੈਣ ਦੀ ਪ੍ਰੇਸ਼ਾਨੀ ਤੇ ਛਾਤੀ ਦੀ ਇਨਫੈਕਸ਼ਨ ਪੈਦਾ ਕਰਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ। ਸਰੀਰ ’ਚ ਵਿਟਾਮਿਨ ਡੀ ਦੀ ਕਮੀ, ਕੋਲੈਸਟਰੋਲ ਲੈਵਲ ਵਧਣ, ਖ਼ੂਨ ਦੀ ਸਪਲਾਈ, ਬਲੱਡ ਸਰਕੂਲੇਸ਼ਨ ਦੀ ਗੜਬੜੀ, ਪਸੀਨਾ ਨਾ ਆਉਣਾ ਤੇ ਫੇਫੜਿਆਂ ’ਚ ਪਾਣੀ ਦੇ ਜਮ੍ਹਾ ਹੋਣ ਨਾਲ ਹਾਰਟ ਸਟਰੋਕ ਦੇ ਮਾਮਲੇ ਜ਼ਿਆਦਾ ਹੁੰਦੇ ਹਨ।
ਇੰਝ ਪਛਾਣੋ ਖ਼ਤਰੇ ਦੇ ਸੰਕੇਤ
ਖ਼ੁਦ ਦਾ ਬਚਾਅ ਰੱਖਣ ਲਈ ਇਸ ਦੇ ਸੰਕੇਤਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਛਾਤੀ ’ਚ ਜਲਣ, ਬੇਚੈਨੀ, ਲਗਾਤਾਰ ਬੀ. ਪੀ. ਹਾਈ ਰਹਿਣਾ, ਹੱਥ ’ਚ ਦਰਦ ਛਾਤੀ ਤਕ ਜਾਣਾ, ਜਬੜੇ ਤੋਂ ਦਰਦ ਸ਼ੁਰੂ ਹੋ ਕੇ ਛਾਤੀ ਤਕ ਜਾਣਾ ਆਦਿ ਇਸ ਦੇ ਸੰਕੇਤ ਹੋ ਸਕਦੇ ਹਨ। ਇਸ ਤੋਂ ਇਲਾਵਾ ਫਲੂਡ ਇਨਟੇਕ ’ਤੇ ਖ਼ਾਸ ਧਿਆਨ ਦਿਓ।
ਇੰਝ ਰੱਖੋ ਬਚਾਅ
ਸਰਦੀਆਂ ਦੇ ਮੌਸਮ ’ਚ ਹਾਰਟ ਸਟਰੋਕ ਤੋਂ ਖ਼ੁਦ ਦਾ ਬਚਾਅ ਕਰਨ ਲਈ ਕੁਝ ਸਾਵਧਾਨੀਆਂ ਤੁਹਾਡੇ ਕੰਮ ਆ ਸਕਦੀਆਂ ਹਨ।
ਖ਼ੁਦ ਨੂੰ ਕਵਰ ਕਰਕੇ ਰੱਖੋ
ਠੰਡ ਦੇ ਮੌਸਮ ’ਚ ਖ਼ੁਦ ਨੂੰ ਗਰਮ ਕੱਪੜਿਆਂ ਨਾਲ ਕਵਰ ਕਰਕੇ ਰੱਖੋ ਤਾਂ ਕਿ ਸਰੀਰ ’ਚ ਗਰਮਾਹਟ ਬਣੀ ਰਹੇ। ਹੱਥਾਂ-ਪੈਰਾਂ ਨੂੰ ਗਰਮ ਪਾਣੀ ਨਾਲ ਗਰਮ ਕਰਨ ਲਈ ਸਿਰ ’ਤੇ ਟੋਪੀ ਤੇ ਪੈਰਾਂ ’ਚ ਜ਼ੁਰਾਬਾਂ ਪਾ ਕੇ ਰੱਖੋ।
ਨਾ ਕਰੋ ਸਵੇਰ ਦੀ ਸੈਰ
ਸਵੇਰੇ-ਸਵੇਰੇ ਘਰ ’ਚੋਂ ਬਾਹਰ ਨਿਕਲਣਾ ਬੰਦ ਕਰ ਦਿਓ। ਠੰਡ ਤੇ ਪ੍ਰਦੂਸ਼ਿਤ ਹਵਾ ਸਾਹ ਦੇ ਜ਼ਰੀਏ ਸਰੀਰ ’ਚ ਜਾਣ ਦਾ ਖ਼ਤਰਾ ਘੱਟ ਰਹੇਗਾ। ਧੁੱਪ ਨਿਕਲਣ ’ਤੇ ਜਾਂ ਦੁਪਹਿਰ ਦੇ ਸਮੇਂ ਘਰ ’ਚੋਂ ਬਾਹਰ ਨਿਕਲੋ।
ਪੈਦਲ ਚੱਲਣ ਤੋਂ ਬਚੋ
ਇਸ ਮੌਸਮ ’ਚ ਬਜ਼ੁਰਗ ਤੇ ਬੱਚਿਆਂ ਨੂੰ ਜਿੰਨਾ ਹੋ ਸਕੇ ਪੈਦਲ ਚੱਲਣ ਤੋਂ ਬਚਣਾ ਚਾਹੀਦਾ ਹੈ।
ਸ਼ਰਾਬ ਦੀ ਵਰਤੋਂ ਤੋਂ ਬਚੋ
ਸਰਦੀਆਂ ’ਚ ਬਾਹਰ ਜਾਣ ’ਤੇ ਸ਼ਰਾਬ ਦਾ ਸੇਵਨ ਹਾਰਟ ਅਟੈਕ ਦਾ ਖ਼ਤਰਾ ਵਧਾ ਸਕਦਾ ਹੈ। ਹਾਲਾਂਕਿ ਇਹ ਗਰਮੀ ਦਾ ਅਹਿਸਾਸ ਕਰਵਾਉਂਦੀ ਹੈ ਪਰ ਸਰੀਰ ਦੇ ਜ਼ਰੂਰੀ ਅੰਗਾਂ ਤੋਂ ਗਰਮੀ ਨੂੰ ਦੂਰ ਕਰ ਦਿੰਦੀ ਹੈ, ਜਿਸ ਨਾਲ ਹਾਰਟ ਸਟਰੋਕ ਦਾ ਖ਼ਤਰਾ ਵੱਧ ਜਾਂਦਾ ਹੈ।
ਖਾਓ ਪੌਸ਼ਟਿਕ ਆਹਾਰ
ਲੋਕ ਤਲੀਆਂ ਹੋਈਆਂ ਚੀਜ਼ਾਂ, ਦੇਸੀ ਘਿਓ, ਹਾਈ ਪ੍ਰੋਟੀਨ ਵਾਲੇ ਪਦਾਰਥਾਂ ਦਾ ਸੇਵਨ ਇਸ ਮੌਸਮ ’ਚ ਜ਼ਿਆਦਾ ਕਰਦੇ ਹਨ। ਇਹ ਚੀਜ਼ਾਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਕਿਉਂਕਿ ਇਸ ਨੂੰ ਪਚਣ ’ਚ ਸਮਾਂ ਲੱਗਦਾ ਹੈ। ਜ਼ਿਆਦਾ ਸਰੀਰਕ ਮਿਹਨਤ ਨਾ ਕਰਨ ਕਾਰਨ ਪਾਚਨ ਕਿਰਿਆ ਵਿਗੜਣ ਲੱਗਦੀ ਹੈ ਤੇ ਕੋਲੈਸਟਰੋਲ ਵਧਣ ਦੇ ਚਾਂਸ ਵੀ ਵੱਧ ਜਾਂਦੇ ਹਨ। ਹਲਕਾ ਤੇ ਸੰਤੁਲਿਤ ਭੋਜਨ ਖਾਓ।
ਘਰ ’ਤੇ ਕਰੋ ਯੋਗ ਕਸਰਤ
ਘਰ ’ਚੋਂ ਬਾਹਰ ਨਹੀਂ ਜਾ ਪਾ ਰਹੇ ਤਾਂ ਕਸਰਤ ਕਰਨਾ ਬੰਦ ਨਾ ਕਰੋ। ਘਰ ’ਤੇ ਯੋਗ, ਮੈਡੀਟੇਸ਼ਨ, ਕਸਰਤ ਕਰੋ।
ਨੋਟ– ਤੁਸੀਂ ਇਨ੍ਹਾਂ ’ਚੋਂ ਕਿਹੜੀ ਗੱਲ ਦਾ ਧਿਆਨ ਸਰਦੀਆਂ ’ਚ ਰੱਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।