ਬੇਘਰ ਹੋਣ ਨਾਲ ਦਿਮਾਗੀ, ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋਣ ਦਾ ਖਤਰਾ

Saturday, Dec 03, 2016 - 11:12 PM (IST)

ਬੇਘਰ ਹੋਣ ਨਾਲ ਦਿਮਾਗੀ, ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋਣ ਦਾ ਖਤਰਾ

ਲੰਡਨ— ਬੇਘਰ ਹੋਣਾ ਲੋਕਾਂ ਦੀਆਂ ਦਿਮਾਗੀ ਅਤੇ ਸਿਹਤ ਸਬੰਧੀ ਮੁਸ਼ਕਲਾਂ ਦਾ ਕਾਰਕ ਬਣ ਸਕਦਾ ਹੈ। ਬ੍ਰਿਟਿਸ਼ ਖੋਜਕਾਰਾਂ ਦੀ ਇਕ ਟੀਮ ਦੇ ਅਧਿਐਨ ''ਚ ਸਮਾਜ ''ਚ ਮੌਜੂਦ ਲੋਕਾਂ ਦੀਆਂ ਅਜਿਹੀਆਂ ਕਈ ਪ੍ਰੇਸ਼ਾਨੀਆਂ ਉਜਾਗਰ ਹੋਈਆਂ ਹਨ।

ਇਹ ਅਧਿਐਨ ਲਗਭਗ 64 ਬੇਘਰਾਂ ਅਤੇ ਨਿਊਹੈਮ ਲੰਡਨ ਵਰਗੇ ਸ਼ਹਿਰਾਂ ''ਚ ਘਰ ਨੂੰ ਲੈ ਕੇ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਤਜਰਬਿਆਂ ''ਤੇ ਆਧਾਰਿਤ ਹੈ। ਇਨ੍ਹਾਂ ''ਚੋਂ 22 ਫੀਸਦੀ ਲੋਕ ਨਾਰਮਲ ਹਨ ਅਤੇ 48 ਫੀਸਦੀ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ। ਸਿਹਤ ਬਾਰੇ ਪੁੱਛੇ ਜਾਣ ''ਤੇ 9 ਫੀਸਦੀ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਵਿਚ ਆਤਮਘਾਤੀ ਵਿਚਾਰ ਆਉਂਦੇ ਹਨ। ਇਹ ਅੰਕੜਾ ਰਾਸ਼ਟਰੀ ਔਸਤ ਦਾ ਦੁੱਗਣਾ ਹੈ। ਉਥੇ ਹੀ 9 ਫੀਸਦੀ ਨੇ ਮੰਨਿਆ ਕਿ ਉਹ ਖੁਦ ਨੂੰ ਨੁਕਸਾਨ ਪਹੁੰਚਾਉਂਦੇ ਹਨ।

Related News