ਕਿਡਨੀ ਨੂੰ ਰੱਖਣਾ ਹੈ ਸਿਹਤਮੰਦ ਤਾਂ ਅਪਣਾਓ ਇਹ ਤਰੀਕੇ

10/22/2018 1:34:24 PM

ਨਵੀਂ ਦਿੱਲੀ— ਕੀ ਤੁਸੀਂ ਜਾਣਦੇ ਹੋ ਕਿ ਡਾਇਬਿਟੀਜ਼, ਮੋਟਾਪਾ ਅਤੇ ਹਾਈਪਰਟੈਂਸ਼ਨ ਦੀ ਸਮੱਸਿਆ ਨਾਲ ਕਿਡਨੀ ਦੀ ਬੀਮਾਰੀ ਹੋ ਸਕਦੀ ਹੈ। ਸਿਹਤਮੰਦ ਲਾਈਫ ਸਟਾਈਲ ਜਿਉਣਾ, ਤਣਾਅ 'ਚ ਰਹਿਣਾ, ਖਾਣ-ਪੀਣ ਸਹੀ ਨਾ ਰੱਖਣਾ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬੀਮਾਰੀਆਂ ਵੱਲ ਨੂੰ ਧਕੇਲ ਰਹੀਆਂ ਹਨ ਸਹੀ ਮਾਤਰਾ 'ਚ ਖਾਣਾ, ਕਿਡਨੀ ਲਈ ਬੇਹੱਦ ਜ਼ਰੂਰੀ ਹੁੰਦਾ ਹੈ ਜੇਕਰ ਤੁਹਾਨੂੰ ਕਿਡਨੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਤੁਸੀਂ ਇਨ੍ਹਾਂ ਸਮਾਰਟ ਟਿਪਸ ਨੂੰ ਅਪਣਾ ਸਕਦੇ ਹੋ।
 

ਫਲ ਅਤੇ ਸਬਜ਼ੀਆਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ ਇਹ ਤੁਹਾਨੂੰ ਕਿਡਨੀ ਸੰਬੰਧੀ ਬੀਮਾਰੀ ਤੋਂ ਬਚਾਉਂਦੇ ਹਨ ਪਰ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਕਿਡਨੀ ਸੰਬੰਧੀ ਸਮੱਸਿਆ ਹੈ ਉਹ ਆਪਣੀ ਡਾਈਟ 'ਚ ਘੱਟ ਪੋਟਾਸ਼ੀਅਮ ਵਾਲੇ ਖਾਦ ਪਦਾਰਥਾਂ ਨੂੰ ਸ਼ਾਮਲ ਕਰੋ ਜਿਵੇਂ ਸੇਬ, ਨਾਸ਼ਪਤੀ, ਪਪੀਤਾ, ਅਮਰੂਦ ਆਦਿ। ਇਸ ਨਾਲ ਤੁਹਾਡੀ ਸ਼ੂਗਰ ਵੀ ਕੰਟਰੋਲ 'ਚ ਰਹੇਗੀ।
 

ਹਾਈਪਰਟੈਂਸ਼ਨ ਅਤੇ ਡਾਇਬਿਟੀਜ਼ ਦੋਹੇਂ ਹੀ ਅਜਿਹੀਆਂ ਸਮੱਸਿਆਵਾਂ ਹਨ ਜਿਸ ਨਾਲ ਲੋਕਾਂ ਦੀ ਕਿਡਨੀ ਖਰਾਬ ਹੋ ਸਕਦੀ ਹੈ ਜੇਕਰ ਪਰਿਵਾਰ 'ਚ ਕਿਸੇ ਨੂੰ ਹਾਈਪਰਟੈਂਸ਼ਨ ਜਾਂ ਡਾਇਬਿਟੀਜ਼ ਦੀ ਸਮੱਸਿਆ ਹੈ ਤਾਂ ਤੁਸੀਂ ਵੀ ਰੋਜ਼ਾਨਾ ਆਪਣੇ ਬਲੱਡ ਪ੍ਰੈਸ਼ਰ ਨੂੰ ਰੋਜ਼ ਚੈੱਕ ਕਰਨਾ ਸ਼ੁਰੂ ਕਰ ਦਿਓ।
 

ਰੋਜ਼ਾਨਾ ਕਸਰਤ ਕਰਨ ਨਾਲ ਸਾਡਾ ਕੋਲੈਸਟਰੋਲ, ਬਲੱਡ ਪ੍ਰੈਸ਼ਰ ਅਤੇ ਮੋਟਾਪਾ ਸਾਰੀਆਂ ਚੀਜ਼ਾਂ ਕੰਟਰੋਲ 'ਚ ਰਹਿੰਦੀਆਂ ਹਨ। ਸਾਡਾ ਸਟੈਮਿਨਾ ਵਧਾਉਣ ਦੇ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਕਸਰਤ ਨਾਲ ਬਾਡੀ ਇੰਫਲੇਮੇਸ਼ਨ ਘੱਟ ਹੁੰਦਾ ਹੈ ਉਥੇ ਹੀ ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਤੋਂ ਤਾਂ ਇਸ ਨਾਲ ਤੁਹਾਨੂੰ ਡਾਇਬਿਟੀਜ਼ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਇਹ ਕਿਡਨੀ ਲਈ ਇਕ ਵੱਡਾ ਖਤਰਾ ਸਾਬਤ ਹੋ ਸਕਦਾ ਹੈ।
 

ਇਕ ਹੈਲਦੀ ਸਰੀਰ ਲਈ ਪਾਣੀ ਪੀਂਦੇ ਰਹਿਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ-ਨਾਲ ਤੁਸੀਂ ਜੂਸ, ਸ਼ੇਕ ਜਾਂ ਦੁੱਧ ਵਰਗੇ ਪਦਾਰਥਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਤੁਸੀਂ ਦਿਨ 'ਚ ਜਿੰਨੀ ਵਾਰ ਵਾਸ਼ਰੂਮ ਜਾਓਗੇ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਣਗੇ, ਜਿਸ ਨਾਲ ਤੁਸੀਂ ਹਮੇਸ਼ਾ ਸਿਹਤਮੰਦ ਰਹੋਗੇ।
 


Related News