ਦਿਨ ਭਰ ਥਕਿਆ ਰਹਿੰਦਾ ਹੈ ਸਰੀਰ ਤਾਂ ਹੋ ਸਕਦੇ ਹਨ ਇਹ ਕਾਰਨ

09/06/2017 10:47:57 AM

ਨਵੀਂ ਦਿੱਲੀ— ਸਾਰਾ ਦਿਨ ਕੰਮ ਵਿਚ ਲੱਗੇ ਰਹਿਣਾ , ਆਰਾਮ ਕਰਨ ਦੇ ਬਾਅਦ ਵੀ ਥਕਾਵਟ ਮਹਿਸੂਸ ਹੋਣਾ ਅਤੇ ਥਕਿਆ-ਥਕਿਆ ਮਹਿਸੂਸ ਕਰਨਾ ਤੁਹਾਡੀ ਜ਼ਿੰਦਗੀ ਵਿਚ ਸ਼ਾਮਲ ਹੈ ਤਾਂ ਤੁਸੀ ਖੁਦ ਤੋਂ ਪ੍ਰੇਸ਼ਾਨ ਰਹਿੰਦੇ ਹੋ। ਕਈ ਵਾਰ ਤਾਂ ਰਾਤ ਦੇ ਸਮੇਂ ਨੀਂਦ ਪੂਰੀ ਲੈਣ ਦੀ ਬਾਵਜੂਦ ਵੀ ਸਾਰਾ ਦਿਨ ਆਲਸ ਬਣਿਆ ਰਹਿੰਦਾ ਹੈ। ਇਸ ਦਾ ਸੰਬੰਧ 8 ਘੰਟੇ ਨੀਂਗ ਪੂਰੀ ਕਰਨ ਨਾਲ ਨਹੀਂ ਬਲਕਿ ਸਰੀਰ ਵਿਚ ਘੱਟ ਊਰਜਾ ਦੇ ਕਾਰਨ ਸਰੀਰ ਵਿਚ ਅਸੰਤੁਲਨ ਹੋ ਸਕਦਾ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਕਾਰਨ ਜੋ ਤੁਹਾਡੀ ਥਕਾਵਟ ਦਾ ਕਾਰਨ ਹੋ ਸਕਦੀ ਹੈ। 
1. ਨਾਸ਼ਤਾ ਨਾ ਕਰਨਾ
ਕੁਝ ਲੋਕ ਦਫਤਰ ਜਾਣ ਦੀ ਜਲਦੀ ਕਾਰਨ ਨਾਸ਼ਤੇ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ, ਜਿਸ ਨਾਲ ਸਰੀਰ ਵਿਚ ਊਰਜਾ ਦੀ ਕਮੀ ਹੋ ਜਾਂਦੀ ਹੈ ਅਤੇ ਸਾਰਾ ਦਿਨ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ। ਨਾਸ਼ਤੇ ਵਿਚ ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਵਾਲੇ ਆਹਾਰ ਨੂੰ ਸ਼ਾਮਲ ਕਰੋ। 
2. ਪਾਣੀ ਦੀ ਕਮੀ
ਥਕਾਵਟ ਦਾ ਇਕ ਕਾਰਨ ਡੀਹਾਈਡ੍ਰੇਸ਼ਨ ਵੀ ਹੋ ਸਕਦਾ ਹੈ, ਜਿਸ ਨਾਲ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਸਰੀਰ ਵਿਚ ਪਾਣੀ ਦੀ ਕਮੀ ਹੋਣ ਨਾਲ ਆਕਸੀਜਨ ਦੀ ਕਮੀ ਵੀ ਹੋ ਸਕਦੀ ਹੈ। ਦਿਨ ਭਰ ਭਰਪੂਰ ਮਾਤਰਾ ਵਿਚ ਪਾਣੀ ਪੀਓ। ਦਫਤਰ ਵਿਚ ਬ੍ਰੇਕ ਦੌਰਾਨ ਚਾਹ ਜਾਂ ਕੌਫੀ ਦੀ ਥਾਂ ਪਾਣੀ ਦੀ ਵਰਤੋਂ ਕਰੋ। 
3. ਆਇਰਨ 
ਆਇਰਨ ਸਰੀਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਹੋਣ 'ਤੇ ਅਨੀਮੀਆ ਰੋਗ ਹੋਣ ਦਾ ਖਤਰਾ ਰਹਿੰਦਾ ਹੈ, ਜਿਸ ਨਾਲ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਕੋਈ ਕੰਮ ਕਰਨ ਦੀ ਐਨਰਜੀ ਨਹੀਂ ਰਹਿੰਦੀ। ਆਪਣੇ ਖਾਣੇ ਵਿਚ ਅੰਡਾ, ਹਰੀ ਸਬਜ਼ੀਆਂ ਅਤੇ ਵਿਟਾਮਿਨ ਸੀ ਨਾਲ ਭਰਪੂਰ ਆਹਾਰ ਦੀ ਵਰਤੋਂ ਕਰੋ। 
4. ਘੱਟ ਜਾਂ ਜ਼ਿਆਦਾ ਕਸਰਤ ਕਰਨਾ
ਕੁਝ ਲੋਕ ਰੋਜ਼ਾਨਾ ਜ਼ਰੂਰਤ ਤੋਂ ਜ਼ਿਆਦਾ ਕਸਰਤ ਕਰਦੇ ਹਨ, ਜਿਸ ਨਾਲ ਸਰੀਰ ਦੀ ਊਰਜਾ ਘੱਟ ਹੋਣ ਲੱਗਦੀ ਹੈ। ਇਸ ਨਾਲ ਥਕਾਵਟ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕੁਝ ਲੋਕ ਬਿਲਕੁਲ ਵੀ ਕਸਰਤ ਨਹੀਂ ਕਰਦੇ , ਜਿਸ ਨਾਲ ਆਲਸੀਪਨ ਆਉਣ ਲੱਗਦਾ ਹੈ।


Related News