ਜੇ ਤੁਹਾਨੂੰ ਵੀ ਰਾਤਾਂ ਨੂੰ ਨਹੀਂ ਆਉਂਦੀ ਨੀਂਦ, ਤਾਂ ਹੋ ਜਾਓ ਸਾਵਧਾਨ ! ਸਰੀਰ ਬਣ ਰਿਹੈ ਬਿਮਾਰੀਆਂ ਦਾ ਘਰ

Wednesday, May 13, 2026 - 03:16 PM (IST)

ਜੇ ਤੁਹਾਨੂੰ ਵੀ ਰਾਤਾਂ ਨੂੰ ਨਹੀਂ ਆਉਂਦੀ ਨੀਂਦ, ਤਾਂ ਹੋ ਜਾਓ ਸਾਵਧਾਨ ! ਸਰੀਰ ਬਣ ਰਿਹੈ ਬਿਮਾਰੀਆਂ ਦਾ ਘਰ

ਵੈੱਬ ਡੈਸਕ - ਅਜੋਕੇ ਦੌਰ ਦੀ ਭੱਜ-ਦੌੜ ਅਤੇ ਡਿਜੀਟਲ ਸਕ੍ਰੀਨਾਂ ਦੇ ਵਧਦੇ ਰੁਝਾਨ ਨੇ ਇਨਸਾਨ ਦੀ ਸਭ ਤੋਂ ਕੁਦਰਤੀ ਲੋੜ 'ਨੀਂਦ' ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਵਿਗਿਆਨੀਆਂ ਅਤੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਰੋਜ਼ਾਨਾ 8 ਘੰਟੇ ਦੀ ਨੀਂਦ ਨਹੀਂ ਲੈ ਰਹੇ, ਤਾਂ ਤੁਸੀਂ ਜਾਣੇ-ਅਣਜਾਣੇ 'ਚ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ।

ਨੀਂਦ ਕਿਉਂ ਹੈ ਜ਼ਰੂਰੀ? 

ਮਾਹਿਰਾਂ ਅਨੁਸਾਰ, ਨੀਂਦ ਸਿਰਫ਼ ਆਰਾਮ ਨਹੀਂ ਹੈ, ਬਲਕਿ ਇਹ ਸਰੀਰ ਦੀ 'ਸਰਵਿਸਿੰਗ' ਦਾ ਸਮਾਂ ਹੈ। ਜਦੋਂ ਅਸੀਂ ਸੌਂਦੇ ਹਾਂ, ਸਾਡਾ ਸਰੀਰ ਟਿਸ਼ੂਆਂ ਦੀ ਮੁਰੰਮਤ ਕਰਦਾ ਹੈ ਅਤੇ ਦਿਮਾਗ ਫਾਲਤੂ ਜਾਣਕਾਰੀ ਨੂੰ ਸਾਫ਼ ਕਰਕੇ ਯਾਦਦਾਸ਼ਤ ਨੂੰ ਤਾਜ਼ਾ ਕਰਦਾ ਹੈ।

8 ਘੰਟੇ ਦੀ ਨੀਂਦ ਲੈਣ ਦੇ 5 ਬੇਮਿਸਾਲ ਫਾਇਦੇ :-

ਮਾਨਸਿਕ ਤਣਾਅ ਤੋਂ ਮੁਕਤੀ
- ਪੂਰੀ ਨੀਂਦ ਲੈਣ ਨਾਲ ਸਰੀਰ 'ਚ 'ਹੈਪੀ ਹਾਰਮੋਨਸ' ਵਧਦੇ ਹਨ, ਜਿਸ ਨਾਲ ਚਿੜਚਿੜਾਪਨ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

ਦਿਲ ਦੀ ਸਿਹਤ 'ਚ ਸੁਧਾਰ
- ਨੀਂਦ ਦੌਰਾਨ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ, ਜਿਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ ਕਾਫ਼ੀ ਹੱਦ ਤੱਕ ਘਟ ਜਾਂਦਾ ਹੈ।

ਯਾਦਦਾਸ਼ਤ ਹੁੰਦੀ ਹੈ ਤੇਜ਼
- ਵਿਦਿਆਰਥੀਆਂ ਅਤੇ ਕੰਮਕਾਜੀ ਲੋਕਾਂ ਲਈ 8 ਘੰਟੇ ਦੀ ਨੀਂਦ ਵਰਦਾਨ ਹੈ, ਕਿਉਂਕਿ ਇਹ ਦਿਮਾਗ ਦੀ ਇਕਾਗਰਤਾ ਅਤੇ ਸਿੱਖਣ ਦੀ ਸਮਰੱਥਾ ਨੂੰ ਵਧਾਉਂਦੀ ਹੈ।

ਭਾਰ ਕੰਟਰੋਲ ਕਰਨ 'ਚ ਮਦਦਗਾਰ
- ਘੱਟ ਸੌਣ ਨਾਲ ਸਰੀਰ 'ਚ ਭੁੱਖ ਵਧਾਉਣ ਵਾਲੇ ਹਾਰਮੋਨਸ ਵਧ ਜਾਂਦੇ ਹਨ। ਚੰਗੀ ਨੀਂਦ ਮੈਟਾਬੋਲਿਜ਼ਮ ਨੂੰ ਠੀਕ ਰੱਖ ਕੇ ਮੋਟਾਪੇ ਨੂੰ ਰੋਕਦੀ ਹੈ।

ਚਮੜੀ 'ਤੇ ਆਉਂਦਾ ਹੈ ਕੁਦਰਤੀ ਨਿਖਾਰ
- ਨੀਂਦ ਦੌਰਾਨ ਸਰੀਰ 'ਕੋਲੇਜਨ' ਪੈਦਾ ਕਰਦਾ ਹੈ, ਜੋ ਚਿਹਰੇ ਦੀਆਂ ਝੁਰੜੀਆਂ ਨੂੰ ਰੋਕਦਾ ਹੈ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਜਵਾਨ ਰੱਖਦਾ ਹੈ।

ਖਾਸ ਟਿਪ :-

- ਰਾਤ ਨੂੰ ਸੌਣ ਤੋਂ ਘੱਟੋ-ਘੱਟ 1 ਘੰਟਾ ਪਹਿਲਾਂ ਮੋਬਾਈਲ ਅਤੇ ਲੈਪਟਾਪ ਦੀ ਵਰਤੋਂ ਬੰਦ ਕਰ ਦਿਓ ਤਾਂ ਜੋ ਤੁਹਾਡੀ ਨੀਂਦ ਦੀ ਗੁਣਵੱਤਾ ਬਿਹਤਰ ਹੋ ਸਕੇ। 


author

Sunaina

Content Editor

Related News