ਸਰੀਰ ਦੀ 'ਗਰਮੀ' ਬਣ ਸਕਦੀ ਹੈ ਵੱਡੀ 'ਮੁਸੀਬਤ' ! ਅੱਜ ਹੀ ਅਪਣਾਓ ਇਹ ਘਰੇਲੂ ਨੁਸਖ਼ੇ

Sunday, May 17, 2026 - 10:14 AM (IST)

ਸਰੀਰ ਦੀ 'ਗਰਮੀ' ਬਣ ਸਕਦੀ ਹੈ ਵੱਡੀ 'ਮੁਸੀਬਤ' ! ਅੱਜ ਹੀ ਅਪਣਾਓ ਇਹ ਘਰੇਲੂ ਨੁਸਖ਼ੇ

ਹੈਲਥ ਡੈਸਕ - ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ। ਇਨ੍ਹਾਂ 'ਚੋਂ ਸਭ ਤੋਂ ਆਮ ਸਮੱਸਿਆ ਹੈ 'ਸਰੀਰ 'ਚ ਗਰਮੀ ਪੈਣਾ'। ਬਹੁਤ ਸਾਰੇ ਲੋਕਾਂ ਦੇ ਹੱਥਾਂ-ਪੈਰਾਂ 'ਚੋਂ ਸੇਕ ਨਿਕਲਣਾ, ਪੇਟ 'ਚ ਜਲਨ, ਮੁਹਾਸੇ ਅਤੇ ਚੱਕਰ ਆਉਣ ਵਰਗੀਆਂ ਮੁਸ਼ਕਲਾਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ, ਤਾਂ ਇਸ ਨੂੰ ਹਲਕੇ 'ਚ ਨਾ ਲਓ। ਆਓ ਜਾਣਦੇ ਹਾਂ ਸਰੀਰ 'ਚ ਗਰਮੀ ਵਧਣ ਦੇ ਕੀ ਕਾਰਨ ਹਨ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਸਰੀਰ 'ਚ ਗਰਮੀ ਵਧਣ ਦੇ ਮੁੱਖ ਕਾਰਨ :-

ਪਾਣੀ ਦੀ ਕਮੀ
- ਗਰਮੀਆਂ 'ਚ ਘੱਟ ਪਾਣੀ ਪੀਣਾ ਸਰੀਰ ਦੀ ਗਰਮੀ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ।

ਗਲਤ ਖਾਣ-ਪੀਣ
- ਜ਼ਿਆਦਾ ਤਲਿਆ-ਭੁੰਨਿਆ, ਮਿਰਚ-ਮਸਾਲੇਦਾਰ ਭੋਜਨ ਅਤੇ ਫਾਸਟ ਫੂਡ ਖਾਣ ਨਾਲ ਪੇਟ 'ਚ ਗਰਮੀ ਵਧਦੀ ਹੈ।

ਚਾਹ ਅਤੇ ਕੌਫੀ ਦੀ ਜ਼ਿਆਦਾ ਵਰਤੋਂ
- ਦਿਨ 'ਚ ਵਾਰ-ਵਾਰ ਚਾਹ ਜਾਂ ਕੌਫੀ ਪੀਣ ਨਾਲ ਸਰੀਰ ਦਾ ਤਾਪਮਾਨ ਤੇਜ਼ੀ ਨਾਲ ਵਧਦਾ ਹੈ।

ਧੁੱਪ 'ਚ ਜ਼ਿਆਦਾ ਰਹਿਣਾ
- ਦੁਪਹਿਰ ਦੀ ਤੇਜ਼ ਧੁੱਪ 'ਚ ਬਿਨਾਂ ਸਿਰ ਢਕੇ ਬਾਹਰ ਨਿਕਲਣ ਨਾਲ ਸਰੀਰ ਸਿੱਧਾ ਗਰਮੀ ਦੀ ਲਪੇਟ 'ਚ ਆ ਜਾਂਦਾ ਹੈ।

ਬਚਾਅ ਦੇ ਸਭ ਤੋਂ ਬੈਸਟ ਅਤੇ ਸੌਖੇ ਤਰੀਕੇ :-

ਭਰਪੂਰ ਪਾਣੀ ਪੀਓ
- ਦਿਨ 'ਚ ਘੱਟੋ-ਘੱਟ 3 ਤੋਂ 4 ਲੀਟਰ ਪਾਣੀ ਜ਼ਰੂਰ ਪੀਓ। ਨਾਰੀਅਲ ਪਾਣੀ ਅਤੇ ਨਿੰਬੂ ਪਾਣੀ ਇਸ ਮੌਸਮ 'ਚ ਅੰਮ੍ਰਿਤ ਵਰਗੇ ਹਨ।

ਪਿਆਜ਼ ਦੀ ਵਰਤੋਂ
- ਗਰਮੀਆਂ 'ਚ ਕੱਚਾ ਪਿਆਜ਼ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਨੂੰ ਲੂ (Heat Stroke) ਤੋਂ ਬਚਾਉਂਦਾ ਹੈ।

ਠੰਢੀਆਂ ਚੀਜ਼ਾਂ ਸ਼ਾਮਲ ਕਰੋ
- ਆਪਣੇ ਖਾਣੇ 'ਚ ਦਹੀਂ, ਲੱਸੀ, ਪੁਦੀਨਾ, ਖੀਰਾ ਅਤੇ ਤਰਬੂਜ ਵਰਗੀਆਂ ਹਾਈਡ੍ਰੇਟਿੰਗ ਚੀਜ਼ਾਂ ਜ਼ਰੂਰ ਸ਼ਾਮਲ ਕਰੋ।

ਸੌਂਫ ਅਤੇ ਮਿਸ਼ਰੀ ਦਾ ਪਾਣੀ
- ਸੌਂਫ ਅਤੇ ਮਿਸ਼ਰੀ ਨੂੰ ਪਾਣੀ 'ਚ ਭਿਓਂ ਕੇ ਪੀਣ ਨਾਲ ਢਿੱਡ ਦੀ ਗਰਮੀ ਮਿੰਟਾਂ 'ਚ ਸ਼ਾਂਤ ਹੁੰਦੀ ਹੈ।

ਸੂਤੀ ਕੱਪੜੇ ਪਾਓ
- ਗਰਮੀਆਂ 'ਚ ਹਮੇਸ਼ਾ ਹਲਕੇ ਰੰਗ ਦੇ ਅਤੇ ਸੂਤੀ ਕੱਪੜੇ ਪਾਓ, ਤਾਂ ਜੋ ਸਰੀਰ ਨੂੰ ਹਵਾ ਲੱਗਦੀ ਰਹੇ।

ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। 

 


author

Sunaina

Content Editor

Related News