ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਮਿਲਦੀ ਹੈ ਤਣਾਅ ਤੋਂ ਮੁਕਤੀ, ਜਾਣੋ ਹੋਰ ਵੀ ਲਾਭ
Wednesday, Sep 22, 2021 - 06:10 PM (IST)
ਨਵੀਂ ਦਿੱਲੀ- ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਰਾਮ ਨਾਲ ਬਿਸਤਰੇ ’ਤੇ ਲੇਟ ਜਾਣ ਦੀ ਆਦਤ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੈਰ ਨਾ ਕਰਨ ਕਾਰਨ ਉਨ੍ਹਾਂ ਨੂੰ ਮੋਟਾਪਾ ਹੋ ਸਕਦੇ ਹੈ। ਇਸੇ ਲਈ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਿਹਤਮੰਦ ਭੋਜਨ ਖਾਣ ਦੇ ਨਾਲ-ਨਾਲ ਉਸ ਨੂੰ ਪਚਾਉਣਾ ਵੀ ਬਹੁਤ ਜ਼ਰੂਰੀ ਹੈ। ਇਸੇ ਲਈ ਖਾਣਾ ਖਾਣ ਤੋਂ ਬਾਅਦ ਥੋੜੀ ਦੇਰ ਜ਼ਰੂਰ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ-ਨਾਲ ਸਰੀਰ ਨੂੰ ਕੰਮ ਕਰਨ ਦੀ ਸ਼ਕਤੀ ਵੀ ਮਿਲਦੀ ਹੈ। ਰੋਜ਼ਾਨਾ ਸੈਰ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਮੁਕਤੀ ਮਿਲਦੀ ਹੈ ਅਤੇ ਨਾਲ ਹੀ ਭਾਰ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ...
ਕਿੰਨੀ ਕੁ ਦੇਰ ਕਰਨੀ ਚਾਹੀਦੀ ਹੈ ਸੈਰ?
ਰਾਤ ਦਾ ਖਾਣਾ ਖਾਣ ਤੋਂ ਬਾਅਦ ਘੱਟ ਤੋਂ ਘੱਟ 15-20 ਮਿੰਟ ਸੈਰ ਜ਼ਰੂਰ ਕਰੋ। ਜੇਕਰ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਸੈਰ ਕਰਨ ਦਾ ਸਮਾਂ ਵਧਾ ਵੀ ਸਕਦੇ ਹੋ। ਇਸ ਦੌਰਾਨ ਇਕ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਣਾ ਖਾਣ ਤੋਂ ਬਾਅਦ ਇਕ ਘੰਟੇ ਦੇ ਅੰਦਰ-ਅੰਦਰ ਸੈਰ ਕਰੋ। ਸੈਰ ਕਰਨ ਲਈ ਹਵਾ ਵਾਲੀ ਖੁੱਲ੍ਹੀ ਥਾਂ ਹੋਣੀ ਚਾਹੀਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
. ਸੈਰ ਕਰਦੇ ਸਮੇਂ ਤੇਜ਼ ਚੱਲਣ ਦੀ ਥਾਂ ਹੌਲੀ-ਹੌਲੀ ਸੈਰ ਕਰੋ।
. ਤੇਜ਼ ਸੈਰ ਕਰਨ ਨਾਲ ਪਾਚਨ ਤੰਤਰ ਵਿਚ ਗੜਬੜੀ ਹੋ ਸਕਦੀ ਹੈ।
. ਖਾਣਾ ਖਾਣ ਤੋਂ ਬਾਅਦ ਕਸਰਤ ਨਹੀਂ ਕਰਨੀ ਚਾਹੀਦੀ।
. ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਸੈਰ ਦੇ ਨਾਲ-ਨਾਲ ਤੁਸੀਂ ਆਪਣੇ ਖਾਣੇ ’ਤੇ ਵੀ ਕੰਟਰੋਲ ਕਰੋ। ਜ਼ਿਆਦਾ ਮਸਾਲੇਦਾਰ, ਤਲਿਆ ਹੋਇਆ ਖਾਣ ਦੀ ਥਾਂ ਹਲਕਾ ਫੁਲਕਾ ਖਾਣਾ ਖਾਓ।
. ਇਸ ਤੋਂ ਇਲਾਵਾ ਰੋਜ਼ ਸੈਰ ਕਰਨ ਦੇ ਨਾਲ-ਨਾਲ ਥੋੜੀ ਕਸਰਤ ਕਰਨੀ ਵੀ ਸ਼ੁਰੂ ਕਰੋ।
ਫਾਇਦੇ
1. ਤਣਾਅ ਵੀ ਹੁੰਦਾ ਹੈ ਦੂਰ
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਟਹਿਲਣਾ ਤੁਹਾਡੇ ਦਿਮਾਗ 'ਚ ਪਾਜ਼ੀਟੀਵਿਟੀ ਦਾ ਸੰਚਾਰ ਕਰਦਾ ਹੈ। ਤੁਹਾਨੂੰ ਰਾਤ 'ਚ ਵਧੀਆ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਤਣਾਅ ਦੀ ਸਮੱਸਿਆ ਨਹੀਂ ਹੁੰਦੀ।
2. ਤੇਜ਼ ਯਾਦਦਾਸ਼ਤ
ਸੋਧ ਮੁਤਾਬਕ ਰਾਤ ਨੂੰ ਸੈਰ ਕਰਨ ਵਾਲੇ ਲੋਕਾਂ 'ਚ ਵੱਧਦੀ ਉਮਰ ਦੇ ਨਾਲ-ਨਾਲ ਯਾਦਾਸ਼ਤ ਘੱਟ ਹੋਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
3. ਡਾਈਬਿਟੀਜ਼
ਡਾਈਬਿਟੀਜ਼ 'ਚ ਡਾਈਟ 'ਤੇ ਕੰਟਰੋਲ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ। ਜੇਕਰ ਖਾਣਾ ਖਾਣ ਤੋਂ ਬਾਅਦ ਹਰ ਦਿਨ 30 ਮਿੰਟਾਂ ਤੱਕ ਪੈਦਲ ਚੱਲਣਾ ਸ਼ੁਰੂ ਕੀਤਾ ਜਾਵੇ ਤਾਂ ਤੁਸੀਂ ਡਾਈਬਿਟੀਜ਼ ਟਾਈਪ-2, ਡਾਈਬਿਟੀਜ਼ ਦੇ ਖਤਰੇ ਨੂੰ ਵੀ ਘੱਟ ਕਰ ਸਕਦੇ ਹੋ।
4. ਦਿਲ ਰਹੇਗਾ ਸਿਹਤਮੰਦ
ਸੋਧ ਮੁਤਾਬਕ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ। ਇਸ ਦੇ ਨਾਲ ਹੀ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ 'ਤੇ ਕਾਬੂ ਪਾਉਣ 'ਚ ਵੀ ਮਦਦ ਮਿਲਦੀ ਹੈ।
5. ਪਾਚਨ ਸ਼ਕਤੀ ਮਜ਼ਬੂਤ
ਖਾਣਾ ਖਾਣ ਤੋਂ ਬਾਅਦ ਉਸ ਖਾਣੇ ਨੂੰ ਸਰੀਰ ਵਿਚ ਪੱਚਣ ਲਈ ਸਮਾਂ ਲੱਗਦਾ ਹੈ। ਜੇਕਰ ਤੁਸੀਂ ਖਾਣੇ ਤੋਂ ਬਾਅਦ ਰੋਜ਼ਾਨਾ 15-20 ਮਿੰਟ ਤੱਕ ਸੈਰ ਕਰੋ ਤਾਂ ਇਸ ਨਾਲ ਪਾਚਨ ਸ਼ਕਤੀ ਤੇਜ਼ ਹੋ ਜਾਂਦੀ ਹੈ। ਇਸ ਨਾਲ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।
6. ਭਾਰ ਘਟਾਓ
ਰਾਤ ਦਾ ਖਾਣਾ ਖਾਣ ਤੋਂ ਬਾਅਦ 20 ਮਿੰਟ ਸੈਰ ਕਰੋ। ਅਜਿਹਾ ਕਰਨ ਨਾਲ ਤੁਹਾਡਾ ਭਾਰ ਘੱਟ ਹੋਵੇਗਾ।
7. ਢਿੱਡ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਦੂਰ
ਰੋਜ਼ਾਨਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਢਿੱਡ ’ਚ ਹੋਣ ਵਾਲੀਆਂ ਪਰੇਸ਼ਾਨੀਆਂ ਜਿਵੇਂ- ਢਿੱਡ ’ਚ ਦਰਜ ਹੋਣਾ, ਕਬਜ਼, ਐਸੀਡਿਟੀ ਆਦਿ ਤੋਂ ਰਾਹਤ ਮਿਲ ਜਾਂਦੀ ਹੈ।
8. ਦਰਦ 'ਚ ਰਾਹਤ
ਹੱਡੀਆਂ ਅਤੇ ਮਾਸਪੇਸ਼ੀਆਂ 'ਚ ਦਰਦ ਹੋਣ 'ਤੇ ਵੀ ਪੈਦਲ ਚੱਲਣਾ ਇਕ ਵਧੀਆ ਉਪਾਅ ਹੈ। ਇਸ ਨਾਲ ਦਰਦ 'ਚ ਰਾਹਤ ਮਿਲਦੀ ਹੈ। ਸਰੀਰ ਦੀ ਕਾਰਜਪ੍ਰਣਾਲੀ ਦੁਰੱਸਤ ਰਹਿੰਦੀ ਹੈ ਅਤੇ ਗਤੀਸ਼ੀਲਤਾ ਆਉਂਦੀ ਹੈ।